
ਧਰਮ ਪਰਿਵਰਤਨ ਜ਼ਬਰਦਸਤੀ ਨਹੀਂ ਕੀਤਾ ਜਾ ਸਕਦਾ। ਇਹ ਆਪਣੇ ਮਨ ਨਾਲ ਕੀਤਾ ਜਾ ਸਕਦਾ ਹੈ।
ਪਟਨਾ - ਬਿਹਾਰ ਸਰਕਾਰ ਦੇ ਘੱਟ ਗਿਣਤੀ ਭਲਾਈ ਮੰਤਰੀ ਮੋ ਜਮਾ ਖਾਨ ਨੇ ਧਰਮ ਦੇ ਸੰਬੰਧ ਵਿਚ ਵੱਡਾ ਬਿਆਨ ਦਿੱਤਾ ਹੈ। ਦਰਅਸਲ ਉਹਨਾਂ ਨੇ ਕਿਹਾ ਕਿ ਉਸ ਦੇ ਪੁਰਖੇ ਹਿੰਦੂ ਸਨ ਤੇ ਉਹ ਰਾਜਪੂਤ ਸਨ। ਉਹਨਾਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰ ਲਿਆ ਸੀ। ਅੱਜ ਵੀ ਉਸ ਦੇ ਪੁਰਖਿਆਂ ਦੀਆਂ ਬਹੁਤ ਸਾਰੀਆਂ ਰਾਜਪੂਤ ਸੰਤਾਨ ਹਨ। ਉਸ ਦੇ ਨਾਲ ਉਸ ਦਾ ਇੱਕ ਪਰਿਵਾਰਕ ਸਬੰਧ ਵੀ ਹੈ। ਮੰਤਰੀ ਹਾਜੀਪੁਰ ਵਿਚ ਧਰਮ ਪਰਿਵਰਤਨ ਸੰਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਬੋਲ ਰਹੇ ਸਨ।
ਵੀਰਵਾਰ ਦੀ ਰਾਤ ਹਾਜੀਪੁਰ ਦੇ ਅੰਜਾਨਪੀਰ ਚੌਕ ਵਿਖੇ ਧਰਮ ਪਰਿਵਰਤਨ ਬਾਰੇ ਪੁੱਛੇ ਗਏ ਇਕ ਸਵਾਲ ਉੱਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਧਰਮ ਪਰਿਵਰਤਨ ਜ਼ਬਰਦਸਤੀ ਨਹੀਂ ਕੀਤਾ ਜਾ ਸਕਦਾ। ਇਹ ਆਪਣੇ ਮਨ ਨਾਲ ਕੀਤਾ ਜਾ ਸਕਦਾ ਹੈ। ਆਪਣੀ ਮਿਸਾਲ ਦਿੰਦਿਆਂ, ਉਹਨਾਂ ਕਿਹਾ ਕਿ ਅੱਜ ਵੀ ਉਹਨਾਂ ਦੇ ਖ਼ਾਨਦਾਨ ਵਿਚ ਬਹੁਤ ਸਾਰੇ ਲੋਕ ਹਿੰਦੂ ਹਨ ਅਤੇ ਉਹ ਆਪਣੇ ਹਿੰਦੂ ਰਿਸ਼ਤੇਦਾਰਾਂ ਨੂੰ ਵੀ ਮਿਲਦੇ ਰਹਿੰਦੇ ਹਨ।
Jama Khan
ਇਹ ਵੀ ਪੜ੍ਹੋ - ਸਿੱਖਾਂ ਨੇ ਪਾਕਿ ਦੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਕਰਵਾਇਆ ਜਾਣੂ
ਅੱਜ ਵੀ ਉਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਲੋਕ ਰਾਜਪੂਤ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇੱਥੇ ਲੜਾਈ ਛਿੜੀ ਹੋਈ ਸੀ ਤੇ ਫਿਰ ਨਾਲ ਦੇ ਇਲਾਕੇ ਵਿਚੋਂ ਜੌਰਾਮ ਸਿੰਘ ਤੇ ਭਗਵਾਨ ਸਿੰਘ ਇੱਥੇ ਆਏ ਤੇ ਬਾਅਦ ਵਿਚ ਭਗਵਾਨ ਸਿੰਘ ਨੇ ਇਸਲਾਮ ਧਰਮ ਕਬੂਲ ਕਰ ਲਿਆ ਤੇ ਉਹ ਮੁਸਲਮਾਨ ਹੋ ਗਏ। ਉਹ ਖਾਨਦਾਨ ਸਾਡਾ ਹੈ।
Jama Khan
ਇਹ ਵੀ ਪੜ੍ਹੋ - ਕੈਨੇਡਾ : 4 ਮਿਲੀਅਨ ਕੈਨੇਡੀਅਨ ਡਾਲਰ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ
ਉਹਨਾਂ ਕਿਹਾ ਕਿ ਧਰਮ ਦਾ ਮਾਮਲਾ ਮੁਹੱਬਤ ਨਾਲ ਹੁੰਦਾ ਹੈ, ਕੋਈ ਜ਼ਬਰਦਸਤੀ ਦੀ ਗੱਲ ਨਹੀਂ ਹੈ। ਧਰਮ ਪਰਿਵਰਤਨ ਭਾਈਚਾਰੇ ਅਤੇ ਪ੍ਰੇਮ ਨਾਲ ਹੁੰਦਾ ਹੈ। ਮੇਰੇ ਪੁਰਖੇ ਹਿੰਦੂ ਸੀ ਪਰ ਕੋਈ ਲੱਖ ਸਾਡੇ ਹੱਥ ਵਿਚ ਪਿਸਤੌਲ ਫੜਾ ਦੇਣ ਕੀ ਅਸੀਂ ਧਰਮ ਪਰਿਵਰਤਨ ਕਰ ਲਵਾਂਗੇ, ਅਸੀਂ ਬਿਲਕੁਲ ਨਹੀਂ ਬਦਲਾਂਗੇ। ਜੋ ਲੋਕ ਜ਼ਬਰਦਸਤੀ ਅਜਿਹਾ ਕਰ ਰਹੇ ਹਨ ਉਹ ਬਚਣਗੇ ਨਹੀਂ। ਬਿਹਾਰ ਵਿਚ ਜੋ ਸਰਕਾਰ ਹੈ ਉਹ ਅਜਿਹੇ ਲੋਕਾਂ ਨੂੰ ਛੱਡੇਗੀ ਨਹੀਂ। ਜੇ ਕੋਈ ਆਪਣੇ ਮਨ ਨਾਲ ਕਰ ਰਿਹਾ ਹੈ ਤਾਂ ਟੀਕ ਹੈ ਪਰ ਜੋ ਜ਼ਬਰਦਸਤੀ ਅਜਿਹਾ ਕਰਦੇ ਫੜੇ ਗਏ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ।