ਵਧਾਈ ਦੇ ਨਾਲ- ਨਾਲ ਇਕ ਦੂਜੇ ਨੂੰ ਵੰਡੀਆਂ ਮਿਠਾਈਆਂ
ਅੰਮ੍ਰਿਤਸਰ: ਅੱਜ ਦੇਸ਼ ਭਰ ਵਿੱਚ ਲੋਕ ਈਦ ਦਾ ਤਿਉਹਾਰ ਮਨਾ ਰਹੇ ਹਨ। ਮੁਸਲਿਮ ਲੋਕਾਂ ਵਿੱਚ ਇਸ ਤਿਉਹਾਰ ਦੀ ਬਹੁਤ ਖਾਸ ਮਾਨਤਾ ਹੈ। ਇਹ ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਬਾਅਦ ਆਉਂਦਾ ਹੈ। ਭਾਰਤ ਵਿੱਚ ਵੀ ਹਰ ਸਾਲ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਖਾਸ ਉਤਸ਼ਾਹ ਹੁੰਦਾ ਹੈ।
BSF and Pakistan Rangers greet each other at Bakrid on Attari-Wagah border
ਇਸ ਦੌਰਾਨ ਅਟਾਰੀ-ਵਾਹਗਾ ਸਰਹੱਦ ਤੋਂ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ। ਜਿੱਥੇ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਵੰਡੀਆਂ ਅਤੇ ਹੱਥ ਮਿਲਾ ਕੇ ਈਦ ਦੀ ਵਧਾਈ ਦਿੱਤੀ। ਇਸ ਮੌਕੇ BSF ਦੇ ਅਧਿਕਾਰੀਆਂ ਅਤੇ ਪਾਕਿ ਰੇਂਜਰਾਂ ਨੇ ਇੱਕ ਸਾਂਝੇ ਪ੍ਰੋਗਰਾਮ ਦਾ ਆਯੋਜਨ ਕੀਤਾ।
BSF and Pakistan Rangers greet each other at Bakrid on Attari-Wagah border
ਈਦ-ਉਲ-ਅਜ਼ਹਾ ਦੇ ਮੌਕੇ ‘ਤੇ ਕੁਝ ਸਮੇਂ ਲਈ ਭਾਰਤ-ਪਾਕਿਸਤਾਨ ਦੇ ਅੰਤਰਰਾਸ਼ਟਰੀ ਦਰਵਾਜ਼ਿਆਂ ਨੂੰ ਖੋਲ੍ਹਿਆ ਗਿਆ। BSF ਦੇ ਸੀਨੀਅਰ ਅਧਿਕਾਰੀ ਅਤੇ ਪਾਕਿ ਰੇਂਜਰ ਜ਼ੀਰੋ ਲਾਈਨ ‘ਤੇ ਪਹੁੰਚੇ । ਦੋਵਾਂ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਈਦ-ਉਲ-ਅਜ਼ਹਾ ਦੀ ਵਧਾਈ ਦਿੱਤੀ ਤੇ ਨਾਲ ਹੀ ਮਿਠਾਈ ਦੇ ਡੱਬੇ ਵੀ ਦਿੱਤੇ।
BSF and Pakistan Rangers greet each other at Bakrid on Attari-Wagah border
ਇਸ ਮੌਕੇ ਬੀਐਸਐਫ ਦੇ ਅਧਿਕਾਰੀਆਂ ਤੋਂ ਇਲਾਵਾ ਜਵਾਨ ਵੀ ਮੌਜੂਦ ਸਨ । ਕੁਝ ਹੀ ਮਿੰਟਾਂ ਦੇ ਪ੍ਰੋਗਰਾਮ ਦੌਰਾਨ ਦੋਵਾਂ ਧਿਰਾਂ ਦੇ ਅਧਿਕਾਰੀਆਂ ਨੇ ਈਦ-ਉਲ-ਅਜ਼ਹਾ ਦੇ ਤਿਉਹਾਰ ‘ਤੇ ਇੱਕ-ਦੂਜੇ ਨੂੰ ਵਧਾਈ ਦਿੱਤੀ । ਇਸ ਤੋਂ ਤੁਰੰਤ ਬਾਅਦ ਦੋਵਾਂ ਦੇਸ਼ਾਂ ਦੇ ਅੰਤਰਰਾਸ਼ਟਰੀ ਗੇਟ ਬੰਦ ਕਰ ਦਿੱਤੇ ਗਏ। ਦੱਸ ਦੇਈਏ ਕਿ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਵਾਇਰਸ ਕਾਰਨ ਮਠਿਆਈਆਂ ਦੇ ਆਦਾਨ-ਪ੍ਰਦਾਨ 'ਤੇ ਪਾਬੰਦੀ ਸੀ।
BSF and Pakistan Rangers greet each other at Bakrid on Attari-Wagah border