Tiruchirappalli News : ਟਰੇਨ ਯਾਤਰੀ ਤੋਂ 1.89 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ 15.5 ਲੱਖ ਰੁਪਏ ਨਕਦ ਜ਼ਬਤ

By : BALJINDERK

Published : Jul 10, 2024, 7:51 pm IST
Updated : Jul 10, 2024, 7:51 pm IST
SHARE ARTICLE
ਫੜੇ ਗਏ ਸੋਨੇ ਦੇ ਗਹਿਣੇ ਤੇ ਨਕਦੀ
ਫੜੇ ਗਏ ਸੋਨੇ ਦੇ ਗਹਿਣੇ ਤੇ ਨਕਦੀ

Tiruchirappalli News : RPF ਕਰਮੀਆਂ ਨੇ ਇਕ ਕੋਚ ਤੋਂ ਸ਼ੱਕੀ ਦਿੱਸਣ ਵਾਲੇ ਇਕ ਯਾਤਰੀ ਨੂੰ ਹਿਰਾਸਤ ਲਿਆ

Tiruchirappalli News : ਰੇਲਵੇ ਸੁਰੱਖਿਆ ਫੋਰਸ (ਆਰਪੀਐੱਫ) ਨੇ ਬੁੱਧਵਾਰ ਨੂੰ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਰੇਲਵੇ ਜੰਕਸ਼ਨ 'ਤੇ ਚੇਨਈ ਏਗਮੋਰ-ਮੰਗਲੁਰੂ ਸੈਂਟਰਲ ਐਕਸਪ੍ਰੈੱਸ ਟਰੇਨ ਦੇ ਇਕ ਯਾਤਰੀ ਕੋਲੋਂ 1.89 ਕਰੋੜ ਰੁਪਏ ਮੁੱਲ ਦੇ 2.75 ਕਿਲੋਗ੍ਰਾਮ ਸੋਨੇ ਦੇ ਗਹਿਣੇ ਅਤੇ 15.5 ਲੱਖ ਰੁਪਏ ਨਕਦ ਜ਼ਬਤ ਕੀਤੇ। ਪੁਲਿਸ ਨੇ ਦੱਸਿਆ ਕਿ ਜਦੋਂ ਟਰੇਨ ਤਿਰੂਚਿਰਾਪੱਲੀ ਰੇਲਵੇ ਜੰਕਸ਼ਨ ਪਹੁੰਚੀ ਤਾਂ RPF ਕਰਮੀਆਂ ਨੇ ਇਕ ਕੋਚ ਤੋਂ ਸ਼ੱਕੀ ਦਿੱਸਣ ਵਾਲੇ ਇਕ ਯਾਤਰੀ ਨੂੰ ਹਿਰਾਸਤ 'ਚ ਲਿਆ, ਜਿਸ ਦੀ ਪਛਾਣ ਮਦੁਰੈ ਵਾਸੀ ਲਕਸ਼ਮਣ ਵਜੋਂ ਕੀਤੀ ਗਈ।

ਇਹ ਵੀ ਪੜੋ:Delhi News : ਸੋਨੇ ਦੀਆਂ ਕੀਮਤਾਂ ’ਚ ਮੁੜ ਹੋਇਆ ਵਾਧਾ, ਚਾਂਦੀ ਰਹੀ ਸਥਿਰ  

ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਕੋਲ ਸੋਨੇ ਦੇ ਗਹਿਣੇ ਅਤੇ ਨਕਦੀ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਨਹੀਂ ਹੈ। ਜ਼ਬਤ ਸੋਨਾ ਚੈਨ, ਕੰਗਨ, ਚੂੜੀਆਂ ਅਤੇ ਹੋਰ ਗਹਿਣੇ ਵਜੋਂ ਸੀ। ਪਹਿਲੀ ਨਜ਼ਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਲਕਸ਼ਮਣ ਚੇਨਈ ਤੋਂ ਸੋਨੇ ਦੇ ਗਹਿਣੇ ਲੈ ਕੇ ਮਦੁਰੈ 'ਚ ਕੁਝ ਸਥਾਨਕ ਗਹਿਣਿਆਂ ਦੀਆਂ ਦੁਕਾਨਾਂ 'ਚ ਪਹੁੰਚਾਉਣ ਵਾਲਾ ਸੀ, ਕਿਉਂਕਿ ਉਨ੍ਹਾਂ ਦੇ ਕੋਲ ਕੋਈ ਜਾਇਜ਼ ਦਸਤਾਵੇਜ਼ ਨਹੀਂ ਸੀ, ਇਸ ਲਈ ਉਸ ਨੂੰ RPF ਦਫ਼ਤਰ ਲਿਜਾਇਆ ਗਿਆ, ਜਿੱਥੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਉਸ ਤੋਂ ਪੁੱਛ-ਗਿੱਛ ਕੀਤੀ। ਅੱਗੇ ਦੀ ਜਾਂਚ ਲਈ ਮਾਮਲੇ ਦੀ ਸੂਚਨਾ ਵਸਤੂ ਅਤੇ ਸੇਵਾ ਟੈਕਸ ਅਤੇ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤੀ ਗਈ ਹੈ, ਕਿਉਂਕਿ ਸ਼ੱਕ ਹੈ ਕਿ ਇਹ ਟੈਕਸ ਚੋਰੀ ਦਾ ਮਾਮਲਾ ਹੈ।

(For more news apart from Gold jewelery worth Rs 1.89 crore and cash of Rs 15.5 lakh seized from train passenger in Tiruchirappalli News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement