
Delhi News : ਸੋਨਾ 400 ਰੁਪਏ ਦੇ ਵਾਧੇ ਨਾਲ 75,050 ਰੁਪਏ ਪ੍ਰਤੀ 10 ਗ੍ਰਾਮ ਹੋਇਆ, ਚਾਂਦੀ 94,400 ਰੁਪਏ ਪ੍ਰਤੀ ਕਿਲੋਗ੍ਰਾਮ
Delhi News : ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿਚ ਬੁੱਧਵਾਰ ਨੂੰ ਗਹਿਣਾ ਵਿਕਰੇਤਾਵਾਂ ਦੀ ਤਾਜ਼ਾ ਖਰੀਦਦਾਰੀ ਦੇ ਵਿਚਕਾਰ ਸੋਨਾ 400 ਰੁਪਏ ਦੇ ਵਾਧੇ ਨਾਲ 75,050 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 74,650 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ। ਅਖਿਲ ਭਾਰਤੀ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਚਾਂਦੀ ਦੀ ਕੀਮਤ 94,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
ਇਹ ਵੀ ਪੜੋ:Taran Taran News : ਪੁਲਿਸ ਅਤੇ BSF ਨੇ 474 ਗ੍ਰਾਮ ਹੈਰੋਇਨ, ਇੱਕ DJI Mavic 3 Classic ਡਰੋਨ ਕੀਤਾ ਬਰਾਮਦ
ਐਸੋਸੀਏਸ਼ਨ ਨੇ ਕਿਹਾ ਕਿ ਸਰਾਫਾ ਬਾਜ਼ਾਰਾਂ 'ਚ ਸੋਨਾ ਪਿਛਲੀ ਬੰਦ ਕੀਮਤ ਦੇ ਮੁਕਾਬਲੇ 400 ਰੁਪਏ ਵਧ ਕੇ 75,050 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਘਰੇਲੂ ਮੰਗ ਵਧਣ ਕਾਰਨ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।
ਕੌਮਾਂਤਰੀ ਬਾਜ਼ਾਰਾਂ 'ਚ ਹਾਜ਼ਰ ਸੋਨਾ 12.60 ਡਾਲਰ ਪ੍ਰਤੀ ਔਂਸ ਦੀ ਤੇਜ਼ੀ ਨਾਲ 2,380.50 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।
ਜਤਿਨ ਤ੍ਰਿਵੇਦੀ, ਵਾਈਸ ਪ੍ਰੈਜ਼ੀਡੈਂਟ ਰਿਸਰਚ ਐਨਾਲਿਸਟ – ਕਮੋਡਿਟੀ ਐਂਡ ਕਰੰਸੀ, ਐਲਕੇਪੀ ਸਕਿਓਰਿਟੀਜ਼ ਨੇ ਕਿਹਾ, “ਸੋਨੇ ਦੀਆਂ ਕੀਮਤਾਂ ਵਿਚ ਸਕਾਰਾਤਮਕ ਰੁਝਾਨ ਸੀ। ਅਮਰੀਕਾ ਵਿਚ ਵੀਰਵਾਰ ਸ਼ਾਮ ਨੂੰ ਜਾਰੀ ਹੋਣ ਵਾਲੇ ਕਮਜ਼ੋਰ ਮਹਿੰਗਾਈ ਅੰਕੜਿਆਂ ਦੀ ਉਮੀਦ 'ਤੇ ਖਰੀਦਦਾਰੀ ਤੇਜ਼ ਹੋ ਗਈ, ਜਿਸ ਨਾਲ ਸਤੰਬਰ ਦੀ ਬੈਠਕ ’ਚ ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਦਰਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਸ਼ਵ ਚਾਂਦੀ ਦੀ ਕੀਮਤ ਵੀ ਵਧ ਕੇ 31.25 ਡਾਲਰ ਪ੍ਰਤੀ ਔਂਸ ਹੋ ਗਈ।
(For more news apart from Gold prices increased again, silver remained stable News in Punjabi, stay tuned to Rozana Spokesman)