MP News : 'ਮੈਂ ਕਾਲੇ ਰੰਗ ਦੇ ਪਤੀ ਨਾਲ ਨਹੀਂ ਰਹਿਣਾ', ਡੇਢ ਮਹੀਨੇ ਦੀ ਬੇਟੀ ਨੂੰ ਛੱਡ ਕੇ ਬੁਆਏਫ੍ਰੈਂਡ ਨਾਲ ਚਲੀ ਗਈ ਮਹਿਲਾ
Published : Jul 10, 2024, 9:59 pm IST
Updated : Jul 10, 2024, 10:00 pm IST
SHARE ARTICLE
 Husband dark
Husband dark

ਕਾਲਾ ਸੀ ਪਤੀ , ਰੋਜ਼ -ਰੋਜ਼ ਤਾਅਨੇ ਦਿੰਦੀ ਸੀ ਪਤਨੀ

MP News :ਗਵਾਲੀਅਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ SP ਦੀ ਜਨਤਕ ਸੁਣਵਾਈ ਦੌਰਾਨ ਇੱਕ ਔਰਤ ਨੇ ਆਪਣੇ ਪਤੀ ਨੂੰ ਸਿਰਫ ਇਸ ਲਈ ਛੱਡ ਦਿੱਤਾ ਕਿਉਂਕਿ ਉਹ ਸਾਂਵਲੇ ਰੰਗ ਦਾ ਸੀ। ਹੋਰ ਤਾਂ ਹੋਰ ਔਰਤ ਆਪਣੀ ਡੇਢ ਮਹੀਨੇ ਦੀ ਬੇਟੀ ਨੂੰ ਸਹੁਰੇ ਘਰ ਛੱਡ ਕੇ ਆਪਣੇ ਪੇਕੇ ਚਲੀ ਗਈ। ਪਤੀ ਦਾ ਆਰੋਪ ਹੈ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਰਹਿ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ।

ਦਰਅਸਲ, ਪੁਲਿਸ ਸੁਪਰਡੈਂਟ (ਐਸਪੀ) ਦਫ਼ਤਰ ਵਿੱਚ ਇੱਕ ਜਨਤਕ ਸੁਣਵਾਈ ਚੱਲ ਰਹੀ ਸੀ। ਇਸ ਦੌਰਾਨ ਵਿਸ਼ਾਲ ਮੋਗੀਆ ਨਾਂ ਦਾ ਨੌਜਵਾਨ ਆਪਣੇ ਪਰਿਵਾਰ ਸਮੇਤ ਪਹੁੰਚ ਗਿਆ। ਉਥੇ ਉਸ ਨੇ ਮਹਿਲਾ ਥਾਣੇ ਦੀ ਡੀਐਸਪੀ ਕਿਰਨ ਨਾਲ ਮੁਲਾਕਾਤ ਕੀਤੀ। ਪੀੜਤ ਵਿਸ਼ਾਲ ਨੇ ਦੱਸਿਆ ਕਿ ਉਸ ਦੀ ਪਤਨੀ ਪੂਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ। 

ਉਨ੍ਹਾਂ ਦੇ ਵਿਆਹ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਉਨ੍ਹਾਂ ਦੀ ਡੇਢ ਮਹੀਨੇ ਦੀ ਬੇਟੀ ਵੀ ਹੈ। ਉਸ ਦੀ ਪਤਨੀ 10 ਦਿਨ ਪਹਿਲਾਂ ਆਪਣੀ ਲੜਕੀ ਨੂੰ ਸਹੁਰੇ ਘਰ ਛੱਡ ਕੇ ਕਿਤੇ ਚਲੀ ਗਈ ਸੀ। ਵਿਸ਼ਾਲ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਪੇਕੇ ਘਰ ਵਿੱਚ ਵੀ ਸਾਰਿਆਂ ਨਾਲ ਝਗੜਾ ਕਰਦੀ ਹੈ ਅਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੰਦੀ ਹੈ।

ਪਤੀ ਦੇ ਸਾਂਵਲੇ ਰੰਗ ਕਰਕੇ ਪਤਨੀ ਨੇ ਛੱਡਿਆ ਸਾਥ 

ਇੰਨਾ ਹੀ ਨਹੀਂ ਉਸ ਨੇ ਰੇਲਵੇ ਟਰੈਕ 'ਤੇ ਰੇਲਗੱਡੀ ਹੇਠ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਇੱਕ ਵਾਰ ਉਸਦੇ ਪਿਤਾ ਨੇ ਆਪਣੀ ਨੂੰਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ। ਵਿਸ਼ਾਲ ਦਾ ਇਹ ਵੀ ਆਰੋਪ ਹੈ ਕਿ ਉਸ ਦੀ ਪਤਨੀ ਕਿਸੇ ਹੋਰ ਆਦਮੀ ਲਈ ਸਭ ਕੁੱਝ ਛੱਡ ਕੇ ਚਲੀ ਗਈ ਹੈ। ਉਸ ਦੀ ਬੇਟੀ ਵੀ ਆਪਣੀ ਮਾਂ ਨੂੰ ਤਰਸ ਰਹੀ ਹੈ।

ਜਨਤਕ ਸੁਣਵਾਈ ਵਿੱਚ ਮਦਦ ਦੀ ਲਗਾਈ ਗੁਹਾਰ 

ਵਿਸ਼ਾਲ ਦੀ ਮਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਨੂੰਹ ਨੂੰ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਹੰਗਾਮਾ ਕਰ ਕੇ ਚਲੀ ਜਾਂਦੀ ਹੈ। ਲੜਾਈ ਦਾ ਕਾਰਨ ਪੁੱਛਣ 'ਤੇ ਬਹੂ ਨੇ ਕਿਹਾ ਕਿ ਉਸ ਦਾ ਲੜਕਾ ਸਾਂਵਲੇ ਰੰਗ ਦਾ ਹੈ, ਇਸ ਲਈ ਉਹ ਉਸ ਨਾਲ ਨਹੀਂ ਰਹਿਣਾ ਚਾਹੁੰਦੀ। ਇਸ ਕਾਰਨ ਉਹ ਕਈ ਵਾਰ ਘਰ ਛੱਡ ਚੁੱਕੀ ਹੈ। ਇਸ ਮਾਮਲੇ ਸਬੰਧੀ ਡੀਐਸਪੀ ਕਿਰਨ ਨੇ ਦੱਸਿਆ ਕਿ ਉਕਤ ਪਰਿਵਾਰ ਦੀ ਦਰਖਾਸਤ ਵੀ ਮਹਿਲਾ ਥਾਣੇ ਵਿੱਚ ਦਰਜ ਹੈ। ਜਲਦੀ ਹੀ ਦੋਵਾਂ ਨੂੰ ਬੁਲਾ ਕੇ ਕਾਊਂਸਲਿੰਗ ਕੀਤੀ ਜਾਵੇਗੀ।

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement