Bilaspur News : ਸਾਫਟਵੇਅਰ ਇੰਜੀਨੀਅਰ ਨਾਲ ਕਰੀਬ 1.40 ਕਰੋੜ ਦੀ ਠੱਗੀ ਮਾਰਨ ਵਾਲਾ mimicry artist ਗ੍ਰਿਫ਼ਤਾਰ
Published : Jul 10, 2024, 4:53 pm IST
Updated : Jul 10, 2024, 4:53 pm IST
SHARE ARTICLE
file photo
file photo

Bilaspur News : ਪੁਲਿਸ ਨੇ FIR ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ

Bilaspur News :  10 ਜੁਲਾਈ - ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਦੀ ਪੁਲਿਸ ਨੇ ਇਕ mimicry artist (ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕੱਢਣ ਵਾਲਾ) ਇਕ ਸਾਫ਼ਟਵੇਅਰ ਇੰਜੀਨੀਅਰ ਨੂੰ ਇਕ ਔਰਤ ਸਮੇਤ ਕਈ ਲੋਕਾਂ ਦੀਆਂ ਆਵਾਜ਼ਾਂ ਦੀ ਨਕਲ ਕਰਕੇ ਕਰੀਬ 1.40 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਬਿਲਾਸਪੁਰ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਰਜਨੀਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਕ ਬਹੁਰਾਸ਼ਟਰੀ ਕੰਪਨੀ ਦੇ ਸਾਫ਼ਟਵੇਅਰ ਇੰਜੀਨੀਅਰ ਨਿਤਿਨ ਜੈਨ ਨੂੰ 1 ਕਰੋੜ 39 ਲੱਖ ਰੁਪਏ ਤੋਂ ਜ਼ਿਆਦਾ ਦੀ ਠੱਗੀ ਮਾਰਨ ਦੇ ਦੋਸ਼ 'ਚ ਰੋਹਿਤ ਜੈਨ (33) ਵਾਸੀ ਮਾਈਹਰ, ਮੱਧ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜੋ:High Court News : ਮਾਮੂਲੀ ਅਪਰਾਧਾਂ ਲਈ ਅਪਰਾਧੀ ਨੂੰ ਪਹਿਲੀ ਵਾਰ ਜੇਲ੍ਹ ਭੇਜਣਾ ਉਨ੍ਹਾਂ ਨੂੰ ਅਪਰਾਧ ਵੱਲ ਤੋਰਦਾ ਹੈ 

ਸੁਪਰਡੈਂਟ ਰਜਨੀਸ਼ ਸਿੰਘ ਨੇ ਦੱਸਿਆ ਕਿ ਨਿਤਿਨ ਜੈਨ ਪੂਨੇ ਦੀ ਇੱਕ ਨਿੱਜੀ ਕੰਪਨੀ ਵਿਚ ਸਾਫ਼ਟਵੇਅਰ ਇੰਜੀਨੀਅਰ ਹੈ, ਉਸ ਨਾਲ 1 ਕਰੋੜ 39 ਲੱਖ 51 ਹਜ਼ਾਰ 277 ਰੁਪਏ ਦੀ ਠੱਗੀ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਪੁਲਿਸ ਨੇ FIR ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਰੋਹਿਤ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸੂਚਨਾ ਮਿਲੀ ਸੀ ਕਿ ਜਦੋਂ ਮੁਲਜ਼ਮ ਰੋਹਿਤ ਪੁਣੇ ਸਥਿਤ ਆਪਣੇ ਭਰਾ ਦੇ ਘਰ ਗਿਆ ਸੀ ਤਾਂ ਉਸ ਦੀ ਮੁਲਾਕਾਤ ਜੈਨ ਕਾਲੋਨੀ ਦੇ ਰਹਿਣ ਵਾਲੇ ਜੈਨ ਨਾਲ ਹੋਈ।
ਅਧਿਕਾਰੀ ਨੇ ਦੱਸਿਆ ਕਿ ਨਿਤਿਨ ਨੇ ਰੋਹਿਤ ਨੂੰ ਕਿਹਾ ਸੀ ਕਿ ਉਹ ਵਿਆਹ ਕਰਨਾ ਚਾਹੁੰਦਾ ਹੈ ਅਤੇ ਉਹ ਉਸ ਲਈ ਲੜਕੀ ਲੱਭ ਲੈਣ, ਇਸ ਦੌਰਾਨ ਰੋਹਿਤ ਨੇ ਨਿਤਿਨ ਨੂੰ ਦੋ-ਤਿੰਨ ਲੜਕੀਆਂ ਦੀਆਂ ਫੋਟੋਆਂ ਦਿਖਾਈਆਂ, ਜਿਨ੍ਹਾਂ 'ਚੋਂ ਇਕ ਲੜਕੀ ਏਕਤਾ ਜੈਨ (ਕਾਲਪਨਿਕ ਨਾਂ) ਨਿਤਿਨ ਦੁਆਰਾ ਪਸੰਦ ਕੀਤੀ ਗਈ ਸੀ।

ਇਹ ਵੀ ਪੜੋ:Ananth-Radhika Wedding : ਮਸ਼ਹੂਰ ਨਿਰਦੇਸ਼ਕ ਦੀ ਧੀ ਨੇ ਠੁਕਰਾਇਆ ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ  

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਰੋਹਿਤ ਨੇ ਨਿਤਿਨ ਨੂੰ ਧੋਖਾ ਦੇਣ ਦੀ ਯੋਜਨਾ ਬਣਾਈ ਅਤੇ ਆਪਣੀ ਆਵਾਜ਼ ਬਦਲ ਕੇ ਖੁਦ ਨੂੰ ਏਕਤਾ ਜੈਨ ਦੱਸ ਕੇ ਨਿਤਿਨ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਰੋਹਿਤ ਨੇ ਏਕਤਾ ਦੀ ਆਵਾਜ਼ ਕੱਢ ਕੇ ਨਿਤਿਨ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਅਤੇ ਇਸ ਦੌਰਾਨ ਰੋਹਿਤ ਨੇ ਕਈ ਹੋਰ ਲੋਕਾਂ ਦੀਆਂ ਆਵਾਜਾਂ ਵੀ ਕੱਢੀਆਂ । 
ਸੁਪਰਡੈਂਟ ਰਜਨੀਸ਼ ਸਿੰਘ ਨੇ ਦੱਸਿਆ ਕਿ ਇੱਕ ਦਿਨ ਰੋਹਿਤ ਨੇ ਨਿਤਿਨ ਨੂੰ ਏਕਤਾ ਜੈਨ ਦੇ ਬੀਮਾਰ ਹੋਣ ਦੀ ਗੱਲ ਆਖੀ ਅਤੇ ਨਿਤਿਨ ਨੂੰ ਏਕਤਾ ਦੇ ਇਲਾਜ ਅਤੇ ਹੋਰ ਖਰਚਿਆਂ ਲਈ ਵੱਖ-ਵੱਖ ਬੈਂਕ ਖਾਤਿਆਂ ’ਚ 30 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ।
ਰਜਨੀਸ਼ ਸਿੰਘ ਨੇ ਦੱਸਿਆ ਕਿ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਰੋਹਿਤ ਨੇ ਜੈਨ ਨਾਲ ਇਸ ਤਰ੍ਹਾਂ 1 ਕਰੋੜ 39 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਉਸ ਨੂੰ ਠੱਗੀ ਦਾ ਅਹਿਸਾਸ ਹੋਣ ਤੋਂ ਬਾਅਦ ਨਿਤਿਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਦੱਸਿਆ ਕਿ ਨਿਤਿਨ ਦੇ ਬੈਂਕ ਵੇਰਵੇ ਅਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਪੁਲਿਸ ਰੋਹਿਤ ਤੱਕ ਪਹੁੰਚੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਰੋਹਿਤ ਕੋਲੋਂ ਦੋ ਐਂਡਰਾਇਡ ਫੋਨ, ਦੋ ਕੀ-ਪੇਡ ਫੋਨ ਅਤੇ 11 ਸਿਮ ਕਾਰਡ ਬਰਾਮਦ ਕੀਤੇ ਹਨ।
ਪੁਲਿਸ ਨੇ ਰੋਹਿਤ ਦੇ 40 ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

(For more news apart from  Mimicry artist who cheated software engineer of about 1.40 crores arrested News in Punjabi, stay tuned to Rozana Spokesman)

Location: India, Chhatisgarh, Bilaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਸ਼ਲ ਮੀਡੀਆ 'ਤੇ BSNL ਦੇ ਹੱਕ 'ਚ ਚੱਲੀ ਮੁਹਿੰਮ, ਅੰਬਾਨੀ ਸਣੇ ਬਾਕੀ ਮੋਬਾਇਲ ਨੈੱਟਵਰਕ ਕੰਪਨੀਆਂ ਨੂੰ ਛਿੜੀ ਚਿੰਤਾ

13 Jul 2024 3:32 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:26 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:24 PM

ਘਰ ਦੀ ਛੱਤ ’ਤੇ Solar Project, ਖੇਤਾਂ ’ਚ ਸੋਲਰ ਨਾਲ ਹੀ ਚੱਲਦੀਆਂ ਮੋਟਰਾਂ, ਕਾਰਾਂ CNG ਤੇ ਘਰ ’ਚ ਲਾਇਆ Rain......

11 Jul 2024 5:35 PM

ਹਰਿਆਣਾ 'ਚ ਭੁੱਬਾਂ ਮਾਰ-ਮਾਰ ਰੋ ਰਹੇ ਬੇਘਰ ਹੋਏ ਸਿੱਖ, ਦੇਖੋ ਪਿੰਡ ਅਮੂਪੁਰ ਤੋਂ ਰੋਜ਼ਾਨਾ ਸਪੋਕਸਮੈਨ ਦੀ Ground Repor

11 Jul 2024 4:21 PM
Advertisement