
ਉਡਾਣ ਭਰਨ ਤੋਂ ਪਹਿਲਾਂ ਦਾ ਵੀਡੀਉ ਵਾਇਰਲ
Former Goa Minister Warmly Welcomed by Pilot Daughter on IndiGo Flight Latest News in Punjabi ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ ਪ੍ਰਧਾਨ ਅਤੇ ਗੋਆ ਦੇ ਸਾਬਕਾ ਮੰਤਰੀ ਦੀਪਕ ਧਵਲੀਕਰ ਦੀ ਧੀ ਗੌਰੀ ਧਵਲੀਕਰ ਦਾ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੀਪਕ ਧਵਲੀਕਰ ਚੇਨਈ ਤੋਂ ਗੋਆ ਜਾ ਰਹੇ ਸਨ, ਜਿਸ ਇੰਡੀਗੋ ਫਲਾਈਟ ਵਿਚ ਧਵਲੀਕਰ ਯਾਤਰਾ ਕਰ ਰਹੇ ਸਨ, ਦੀ ਪਹਿਲੀ ਅਫ਼ਸਰ ਉਸ ਦੀ ਧੀ ਸੀ। ਜਿਵੇਂ ਹੀ ਗੌਰੀ ਧਵਲੀਕਰ ਜਹਾਜ਼ ਵਿਚ ਚੜ੍ਹੀ, ਉਸ ਨੇ ਐਲਾਨ ਕੀਤਾ ਕਿ ਉਸ ਦੇ ਪਿਤਾ ਵੀ ਜਹਾਜ਼ ਵਿਚ ਮੌਜੂਦ ਸਨ।
ਗੌਰੀ ਧਵਲੀਕਰ ਨੇ ਜਹਾਜ਼ ਵਿਚ ਸਵਾਰ ਯਾਤਰੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਸ ਦੇ ਪਿਤਾ ਵੀ ਇਸੇ ਜਹਾਜ਼ ਵਿਚ ਯਾਤਰਾ ਕਰ ਰਹੇ ਹਨ, ਨਾਲ ਹੀ, ਮੈਨੂੰ ਇਹ ਦੁਨੀਆਂ ਦੇਣ ਲਈ ਧਨਵਾਦ, ਮੈਨੂੰ ਆਪਣੇ ਸੁਪਨਿਆਂ ਨੂੰ ਜੀਣ ਦੀ ਤਾਕਤ ਦੇਣ ਲਈ ਧਨਵਾਦ, ਇਨ੍ਹਾਂ ਸ਼ਬਦਾਂ ਵਿਚ ਗੌਰੀ ਨੇ ਅਪਣੇ ਪਿਤਾ ਦੀਪਕ ਧਵਲੀਕਰ ਦਾ ਧਨਵਾਦ ਪ੍ਰਗਟ ਕੀਤਾ। ਗੌਰੀ ਨੇ ਕਿਹਾ, 'ਧਨਵਾਦ! ਤੁਸੀਂ ਮੈਨੂੰ ਮੇਰੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਕਤ ਦਿਤੀ, ਤੁਸੀਂ ਮੈਨੂੰ ਇਹ ਦੁਨੀਆ ਦਿਤੀ।' ਧੀ ਅਤੇ ਪਿਤਾ ਦਾ ਇਹ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਜਹਾਜ਼ ਵਿਚ ਪਹਿਲੇ ਅਧਿਕਾਰੀ ਵਜੋਂ ਅਪਣੇ ਪਿਤਾ ਦੇ ਨਾਲ, ਧੀ ਸਾਰੀ ਜ਼ਿੰਮੇਵਾਰੀ ਸੰਭਾਲ ਰਹੀ ਸੀ। ਚੇਨਈ ਤੋਂ ਗੋਆ ਅਪਣੇ ਪਿਤਾ ਨਾਲ ਜਾਂਦੇ ਸਮੇਂ, ਧੀ ਨੇ ਜਹਾਜ਼ ਵਿਚ ਇਹ ਐਲਾਨ ਕੀਤਾ "ਅੱਜ ਇਕ ਬਹੁਤ ਹੀ ਖਾਸ ਦਿਨ ਹੈ ਕਿਉਂਕਿ ਮੇਰੇ ਪਿਤਾ ਵੀ ਇਸ ਜਹਾਜ਼ ਵਿਚ ਯਾਤਰਾ ਕਰ ਰਹੇ ਹਨ।" ਇਹ ਸੁਣ ਕੇ, ਜਹਾਜ਼ ਵਿਚ ਸਾਰੇ ਲੋਕ ਤਾੜੀਆਂ ਮਾਰਨ ਲੱਗ ਪਏ ਅਤੇ ਪਿਤਾ ਦੇ ਚਿਹਰੇ 'ਤੇ ਮੁਸਕਰਾਹਟ ਵੀ ਆ ਗਈ। ਇਹ ਸ਼ਬਦ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਦੇ ਪ੍ਰਧਾਨ ਅਤੇ ਗੋਆ ਦੇ ਸਾਬਕਾ ਮੰਤਰੀ ਦੀਪਕ ਧਵਲੀਕਰ ਦੀ ਧੀ ਗੌਰੀ ਧਵਲੀਕਰ ਦੇ ਸਨ। ਗੋਆ ਤੋਂ ਪਿਤਾ-ਧੀ ਦਾ ਇਹ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦੀਪਕ ਧਵਲੀਕਰ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਦੇ ਪ੍ਰਧਾਨ ਹਨ। ਉਹ ਦੱਖਣੀ ਗੋਆ ਦੇ ਪ੍ਰਿਓਲ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਹਨ। ਉਹ 2012 ਤੋਂ 2016 ਤਕ ਮਨੋਹਰ ਪਾਰੀਕਰ ਦੀ ਕੈਬਨਿਟ ਵਿਚ ਮੰਤਰੀ ਵੀ ਰਹੇ। ਮਾਰਗਾਓ ਦੇ ਪ੍ਰਭਵ ਨਾਇਕ ਨੇ ਇੰਸਟਾਗ੍ਰਾਮ 'ਤੇ ਇਸ ਵੀਡੀਉ ਨੂੰ ਸਾਂਝਾ ਕਰ ਕੇ ਗੌਰੀ ਧਵਲੀਕਰ ਨੂੰ ਵਧਾਈ ਦਿਤੀ ਅਤੇ ਪ੍ਰਸ਼ੰਸਾ ਵੀ ਕੀਤੀ।