ਰਾਜਸਥਾਨ 'ਚ ਚੋਣਾਂ ਤੋਂ ਪਹਿਲਾਂ ਬਦਲੇ ਗਏ ਇਨ੍ਹਾਂ ਤਿੰਨ ਪਿੰਡਾਂ ਦੇ ਨਾਮ
Published : Aug 10, 2018, 12:48 pm IST
Updated : Aug 10, 2018, 12:56 pm IST
SHARE ARTICLE
Mahesh Nagar
Mahesh Nagar

ਜੈਪੁਰ: ਰਾਜਸਥਾਨ ਵਿਚ ਕਰੀਬ 2000 ਲੋਕਾਂ ਦਾ ਇਕ ਪਿੰਡ ਹੁਣ ਨਵੇਂ ਨਾਮ ਨਾਲ ਜਾਣਿਆ ਜਾਵੇਗਾ। ਪਿਛਲੇ ਕਾਫੀ ਸਮੇਂ ਤੋਂ ਅਪਣੇ ਨਾਮ ਬਦਲਣ ਨੂੰ ਲੈ ਕੇ...

ਜੈਪੁਰ: ਰਾਜਸਥਾਨ ਵਿਚ ਕਰੀਬ 2000 ਲੋਕਾਂ ਦਾ ਇਕ ਪਿੰਡ ਹੁਣ ਨਵੇਂ ਨਾਮ ਨਾਲ ਜਾਣਿਆ ਜਾਵੇਗਾ।  ਕਾਫੀ ਸਮੇਂ ਤੋਂ ਅਪਣੇ ਪਿੰਡ ਦਾ ਨਾਮ ਬਦਲਣ ਨੂੰ ਲੈ ਕੇ ਲੋਕਾਂ ਦੀ ਇੱਛਾ ਹੁਣ ਪੂਰੀ ਹੋ ਚੁੱਕੀ ਹੈ ਕਿਉਂਕਿ ਬਾੜਮੇਰ ਜ਼ਿਲ੍ਹੇ ਦੇ 'ਮੀਆਂ ਕਾ ਬਾੜਾ' ਪਿੰਡ ਦਾ ਨਾਮ ਬਦਲ ਕੇ ਹੁਣ ਭਗਵਾਨ ਸ਼ੰਕਰ ਦੇ ਨਾਮ 'ਤੇ ਰੱਖ ਦਿਤਾ ਗਿਆ ਹੈ। ਯਾਨੀ ਕਿ ਪਿੰਡ ਮੀਆਂ ਕਾ ਬਾੜਾ ਨਾਮ ਹੁਣ ਬਦਲ ਕੇ 'ਮਹੇਸ਼ ਨਗਰ' ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ ਹੈ। ਮੀਆਂ ਕਾ ਬਾੜਾ ਤੋਂ ਮੁਸਲਿਮ ਮਾਨਸਿਕਤਾ ਦੀ ਝਲਕ ਮਿਲਦੀ ਹੈ ਪਰ ਇਥੇ ਜ਼ਿਆਦਾਤਰ ਅਬਾਦੀ ਹਿੰਦੂਆਂ ਦੀ ਹੈ। ਇਸਦੇ ਨਾਲ ਹੀ ਹਿੰਦੂ ਹਕੂਮਤ ਵਾਲੇ ਇਲਾਕੇ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਨਾਮ ਦੇ ਕਾਰਨ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਕਰਨ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Rajasthan Rajasthan

ਸਰਕਾਰ ਨੇ ਬਾਰਡਰ ਦੇ ਕੋਲ ਵਾਲੇ ਬਾੜਮੇਰ ਜ਼ਿਲ੍ਹੇ ਦੇ ਇਸ ਪਿੰਡ ਦੇ ਨਾਮ ਨੂੰ ਮੀਆਂ ਕਾ ਬਾੜਾ ਤੋਂ ਬਦਲ ਕੇ ਹੁਣ ਮਹੇਸ਼ ਨਗਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਅਸਲ ਵਿਚ ਇਸ ਪਿੰਡ ਦਾ ਨਾਮ ਮਹੇਸ਼ ਰੋ ਬਾੜੋ ਸੀ।ਸਰਪੰਚ ਹਨੁਮੰਤ ਸਿੰਘ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਤਕ ਇਸ ਪਿੰਡ ਦਾ ਨਾਮ ਮਹੇਸ਼ ਰੋ ਬਾੜੋ ਸੀ ਪਰ ਉਸ ਤੋਂ ਬਾਅਦ ਇਸ ਦਾ ਨਾਮ ਮੀਆਂ ਕਾ ਬਾੜਾ ਬਦਲ ਦਿੱਤਾ ਗਿਆ ਪਰ ਹੁਣ ਇਸ ਦਾ ਨਾਮ ਮਹੇਸ਼ ਨਗਰ ਕਰ ਦਿੱਤਾ ਹੈ।

RajasthanRajasthan

ਬਾੜਮੇਰ ਬਾਰਡਰ ਇਲਾਕੇ ਦਾ ਜ਼ਿਲ੍ਹਾ ਹੈ। ਮੀਆਂ ਕਾ ਬਾੜਾ ਉਸ ਸਮੇਂ ਦਾ ਹੈ ਜਦ ਪਿੰਡ ਵਿਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਸਨ ਪਰ ਹੁਣ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਮੀਆਂ ਸ਼ਬਦ ਮੁਸਲਿਮ ਲੋਕਾਂ ਲਈ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਅਤੇ ਇੱਥੇ ਮੁਸਲਿਮ ਭਾਈਚਾਰੇ ਦੀ ਆਬਾਦੀ ਬਹੁਤ ਘੱਟ ਹੈ। ਇਸ ਤੋਂ ਇਲਾਵਾ ਰਾਜਸਥਾਨ ਦੇ ਦੋ ਹੋਰ ਪਿੰਡਾਂ ਇਸਮਾਈਲ ਖੁਰਦ ਅਤੇ ਨਰਪਾੜਾ ਦਾ ਨਾਮ ਬਦਲ ਕੇ ਪਿਚਨਵਾ ਖੁਰਦ ਅਤੇ ਨਰਪੁਰਾ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

RajasthanRajasthan

ਇਸ ਤੋਂ ਇਲਾਵਾ ਇਹ ਫੈਸਲਾ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਕੀਤਾ ਗਿਆ ਹੈ। ਰਾਜਸਥਾਨ ਵਿਚ ਮੁੱਖ ਮੰਤਰੀ ਵਸੁੰਦਰਾ ਰਾਜੇ ਦੀ ਪ੍ਰਧਾਨਗੀ ਵਾਲੀ ਭਾਜਪਾ ਸਰਕਾਰ ਸੱਤਾ ਵਿਚ ਹੈ। ਸੂਤਰ ਨੇ ਦੱਸਿਆ ਕਿ ਝੁੰਝੁਨੂ ਜ਼ਿਲ੍ਹੇ ਦੇ ਇਮਾਈਲ ਖੁਰਦ ਦਾ ਨਾਲ ਬਦਲ ਕੇ ਪਿਚਨਵਾ ਖੁਰਦ ਅਤੇ ਜਾਲੌਰ ਜ਼ਿਲ੍ਹੇ ਦੇ ਨਰਪਾੜਾ ਦਾ ਨਰਪੁਰਾ ਕਰ ਦਿੱਤਾ ਗਿਆ ਹੈ। ਰੇਲ ਮੰਤਰਾਲਾ, ਡਾਕ ਵਿਭਾਗ ਅਤੇ ਭਾਰਤੀ ਸਰਵੇਖਣ ਵਿਭਾਗ ਦੁਆਰਾ ਕੋਈ ਇਤਰਾਜ਼ ਨਾ ਜਤਾਉਣ 'ਤੇ ਗ੍ਰਹਿ ਮੰਤਰਾਲੇ ਨੇ ਇਹ ਨਾਮ ਬਦਲੇ। ਇਸ ਸਬੰਧ ਵਿਚ ਪ੍ਰਸਤਾਵ ਰਾਜਸਥਾਨ ਸਰਕਾਰ ਨੇ ਭੇਜਿਆ ਸੀ।

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement