
ਕਸਟਮਜ਼ ਐਕਟ ਤਹਿਤ ਜ਼ਬਤ ਕੀਤਾ ਗਿਆ ਸੀ ਇਹ ਰਸਾਇਣ
ਚੇਨਈ : ਬੇਰੂਤ ਵਿਚ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਅਮੋਨੀਅਮ ਨਾਈਟ੍ਰੇਟ ਦੇ ਸੁਰੱਖਿਅਤ ਰੱਖ-ਰਖਾਵ ਨੂੰ ਲੈ ਕੇ ਵਿਸ਼ਵ ਭਰ ਦੇ ਦੇਸ਼ ਚੌਕਸ ਹੋ ਗਏ ਹਨ। ਭਾਰਤ ਵਿਚ ਵੀ ਇਸ ਰਸਾਇਣ ਦੇ ਸੁਰੱਖਿਅਤ ਭੰਡਾਰਨ ਨੂੰ ਲੈ ਕੇ ਚੌਕਸੀ ਸ਼ੁਰੂ ਹੋ ਗਈ ਹੈ। ਭਾਰਤ 'ਚ ਚੇਨਈ ਵਿਖੇ 697 ਟਨ ਅਮੋਨੀਅਮ ਨਾਈਟ੍ਰੇਟ ਕੰਟੇਲਰ ਸਟੇਸ਼ਨ 'ਤੇ ਪਿਆ ਸੀ ਜਿਸ ਨੂੰ ਹੁਣ ਆਨਲਾਈਨ ਨਿਲਾਮੀ ਮਗਰੋਂ ਹੈਦਰਾਬਾਦ ਭੇਜਿਆ ਜਾ ਰਿਹਾ ਹੈ।
Ammonium Nitrate
ਪੁਲਿਸ ਸੂਤਰਾਂ ਮੁਤਾਬਕ ਰਸਾਇਣ ਦੇ ਕੁਝ ਡੱਬੇ ਹੈਦਰਾਬਾਦ ਲਈ ਰਵਾਨਾ ਹੋਏ ਹਨ। ਇਹ ਪਦਾਰਥ 2015 ਵਿਚ ਕਸਟਮਜ਼ ਐਕਟ, 1962 ਅਧੀਨ ਜ਼ਬਤ ਕੀਤਾ ਗਿਆ ਸੀ। ਇਹ ਸਮਾਨ ਸ਼ਹਿਰ ਤੋਂ ਲਗਪਗ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਕ ਸਟੇਸ਼ਨ 'ਤੇ ਰੱਖਿਆ ਗਿਆ ਸੀ।
Ammonium Nitrate
ਇਸ ਸਟੋਰੇਜ ਸਥਾਨ ਦੇ ਆਸਪਾਸ ਭਾਵੇਂ ਕੋਈ ਰਿਹਾਇਸ਼ੀ ਇਲਾਕਾ ਨਹੀਂ ਹੈ, ਫਿਰ ਵੀ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਰਿਸਕ ਸੀ ਲੈਣਾ ਚਾਹੁੰਦਾ। ਇਸ ਲਈ ਇਸ ਦੀ ਈ-ਆਕਸ਼ਨ ਖ਼ਤਮ ਹੋਣ ਬਾਅਦ ਇਸ ਨੂੰ ਸੁਰੱਖਿਅਤ ਸਥਾਨ 'ਤੇ ਭੇਜਣ ਦਾ ਇੰਤਜ਼ਾਮ ਕੀਤਾ ਗਿਆ ਹੈ। ਚੇਨਈ ਲਾਕੇ ਕੰੰਟੇਨਰ ਸਟੇਸ਼ਨ 'ਚ ਰੱਖੇ ਗਏ ਇਸ ਅਮੋਨੀਅਮ ਨਾਈਟ੍ਰੇਟ ਦੀ ਕੁੱਲ ਮਾਤਰਾ 697 ਟਨ ਹੈ।
Ammonium Nitrate
ਸੀਮਾ ਕਰ ਅਧਿਕਾਰੀਆਂ ਮੁਤਾਬਕ ਰਸਾਇਣ ਨੂੰ ਤਮਿਲਨਾਡੂ ਦੇ ਇਕ ਆਯਾਤਕਾਰ ਤੋਂ ਜ਼ਬਤ ਕੀਤਾ ਗਿਆ ਸੀ, ਜਿਸ ਨੇ ਕਥਿਤ ਤੌਰ 'ਤੇ ਇਸ ਪਦਾਰਥ ਨੂੰ ਖਾਦ ਦੀ ਸ਼੍ਰੇਣੀ ਦਾ ਦਸਿਆ ਸੀ। ਬਾਅਦ 'ਚ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਹ ਇਕ ਵਿਸਫੋਟਕ ਸ਼੍ਰੇਣੀ ਦਾ ਪਦਾਰਥ ਨਿਕਲਿਆ ਸੀ, ਜਿਸ ਨੂੰ ਜ਼ਬਤ ਕਰ ਲਿਆ ਗਿਆ ਸੀ।
Ammonium Nitrate
ਕਾਬਲੇਗੌਰ ਹੈ ਕਿ ਬੇਰੂਤ 'ਚ ਹੋਏ ਧਮਾਕੇ ਤੋਂ ਬਾਅਦ ਇਸ ਰਸਾਇਣ ਦੇ ਸੁਰੱਖਿਅਤ ਰੱਖ-ਰਖਾਵ ਨੂੰ ਲੈ ਕੇ ਬਹਿਸ਼ ਛਿੜ ਗਈ ਹੈ। ਮੁਢਲੀਆਂ ਰਿਪੋਰਟ ਮੁਤਾਬਕ ਬੇਰੂਤ ਵਿਚ ਅਮੋਨੀਅਮ ਨਾਈਟ੍ਰੇਟ ਦੇ ਰੱਖ-ਰਖਾਵ ਸਮੇਂ ਅਣਗਹਿਲੀ ਵਰਤੀ ਗਈ ਸੀ, ਜਿਸ ਕਾਰਨ 2750 ਟਨ ਅਮੋਨੀਅਮ ਟਾਈਟ੍ਰੇਟ ਨਾਲ ਜ਼ਬਰਦਸਤ ਧਮਾਕਾ ਹੋਇਆ ਸੀ, ਜਿਸ ਦੀ ਆਵਾਜ਼ ਸੈਂਕੜੇ ਕਿਲੋਮੀਟਰ ਤਕ ਸੁਣਾਈ ਦਿਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।