
ਹੁਣ ਮੈਂ ਵਿਰੋਧੀ ਧਿਰ ਨੂੰ 2028 ਵਿਚ ਮਤਾ ਲਿਆਉਣ ਦਾ ਕੰਮ ਦੇ ਰਿਹਾ ਹਾਂ ਤੇ ਘੱਟੋ ਘੱਟ ਥੋੜੀ ਤਿਆਰੀ ਤੋਂ ਬਾਅਦ ਆਉਣਗੇ
ਨਵੀਂ ਦਿੱਲੀ - ਮੋਦੀ ਸਰਕਾਰ ਵਿਰੁੱਧ ਵਿਰੋਧੀ ਗਠਜੋੜ 'ਇੰਡੀਆ' ਵੱਲੋਂ ਲਿਆਂਦਾ ਬੇਭਰੋਸਗੀ ਮਤਾ ਵੀਰਵਾਰ (10 ਅਗਸਤ) ਨੂੰ ਲੋਕ ਸਭਾ 'ਚ ਡਿੱਗ ਗਿਆ। ਇਸ ਬੇਭਰੋਸਗੀ ਮਤੇ ਨੂੰ ਆਵਾਜ਼ੀ ਵੋਟ ਨਾਲ ਹਰਾਇਆ ਗਿਆ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਪਾਰਟੀਆਂ ਨੇ ਵਾਕਆਊਟ ਕਰ ਦਿੱਤਾ ਸੀ।
ਵਿਰੋਧੀ ਧਿਰ ਨੇ ਕਿਹਾ ਕਿ ਕਰੀਬ ਦੋ ਘੰਟੇ ਬੋਲਣ ਤੋਂ ਬਾਅਦ ਵੀ ਪੀਐਮ ਮੋਦੀ ਨੇ ਮਨੀਪੁਰ ਦਾ ਜ਼ਿਕਰ ਨਹੀਂ ਕੀਤਾ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਸ਼ਣ ਦੇ ਅਖੀਰਲੇ ਹਿੱਸਿਆਂ ਵਿਚ ਮਨੀਪੁਰ ਬਾਰੇ ਵਿਸਤ੍ਰਿਤ ਬਿਆਨ ਦਿੱਤੇ। ਅਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ "2018 ਵਿਚ, ਸਦਨ ਦੇ ਨੇਤਾ ਵਜੋਂ, ਮੈਂ ਉਨ੍ਹਾਂ (ਵਿਰੋਧੀ ਧਿਰ) ਨੂੰ 2023 ਵਿੱਚ ਅਵਿਸ਼ਵਾਸ ਪ੍ਰਸਤਾਵ ਲਿਆਉਣ ਦਾ ਕੰਮ ਸੌਂਪਿਆ ਸੀ।" ਹੁਣ ਮੈਂ ਉਨ੍ਹਾਂ ਨੂੰ 2028 ਵਿਚ ਲਿਆਉਣ ਦਾ ਕੰਮ ਦੇ ਰਿਹਾ ਹਾਂ, ਪਰ ਘੱਟੋ ਘੱਟ ਥੋੜੀ ਤਿਆਰੀ ਤੋਂ ਬਾਅਦ ਆਉਣਗੇ ਤਾਂ ਜੋ ਜਨਤਾ ਨੂੰ ਇਹ ਮਹਿਸੂਸ ਹੋਵੇ ਕਿ ਘੱਟੋ-ਘੱਟ ਉਹ ਵਿਰੋਧ ਦੇ ਲਾਇਕ ਹਨ।
ਓਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅਧੀਰ ਰੰਜਨ ਚੌਧਰੀ ਦੇ ਨੀਰਵ ਮੋਦੀ ਵਾਲੇ ਬਿਆਨ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਇਸ ਮਾਮਲੇ ਨੂੰ ਵਿਸ਼ੇਸ਼ ਅਧਿਕਾਰਾਂ ਦੀ ਕਮੇਟੀ ਕੋਲ ਭੇਜਣ ਦੀ ਤਜਵੀਜ਼ ਰੱਖੀ। ਉਨ੍ਹਾਂ ਕਾਂਗਰਸ ਦੇ ਸੰਸਦ ਮੈਂਬਰ ਨੂੰ ਸਦਨ ਤੋਂ ਮੁਅੱਤਲ ਕਰਨ ਦਾ ਪ੍ਰਸਤਾਵ ਵੀ ਰੱਖਿਆ। ਉਨ੍ਹਾਂ ਕਿਹਾ ਕਿ ਕਮੇਟੀ ਦੀ ਰਿਪੋਰਟ ਆਉਣ ਤੱਕ ਅਧੀਰ ਰੰਜਨ ਨੂੰ ਮੁਅੱਤਲ ਕੀਤਾ ਜਾਵੇ। ਲੋਕ ਸਭਾ ਸਪੀਕਰ ਨੇ ਜੋਸ਼ੀ ਦਾ ਪ੍ਰਸਤਾਵ ਵੋਟਿੰਗ ਲਈ ਰੱਖਿਆ, ਜਿਸ ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਗਿਆ।