NIA News: ਐਨ.ਆਈ.ਏ ਨੇ ਬੱਬਰ ਖ਼ਾਲਸਾ ਦੇ ਤਰਸੇਮ ਸੰਧੂ ਨੂੰ ਦੁਬਈ ਤੋਂ ਡਿਪੋਰਟ ਕਰ ਕੇ ਭਾਰਤ ਲਿਆਂਦਾ 
Published : Aug 10, 2024, 8:30 am IST
Updated : Aug 10, 2024, 8:31 am IST
SHARE ARTICLE
NIA deported Babbar Khalsa's Tarsem Sandhu from Dubai and brought him to India
NIA deported Babbar Khalsa's Tarsem Sandhu from Dubai and brought him to India

NIA News: ਇਹ ਮੋਹਾਲੀ ਆਰਪੀਜੀ ਹਮਲੇ ਦਾ ਮਾਸਟਰਮਾਈਂਡ ਸੀ

 

NIA News: ਗਰਮਖਿਆਲੀਆਂ ਦੇ ਨੈੱਟਵਰਕ ਵਿਰੁਧ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਖ਼ਤਰਨਾਕ ਵਿਦੇਸ਼ੀ ਗਰਮਖਿਆਲੀ ਹਰਵਿੰਦਰ ਸੰਧੂ ਉਰਫ਼ ਰਿੰਦਾ ਅਤੇ ਲਖਬੀਰ ਸਿੰਘ ਉਰਫ਼ ਲੰਡਾ ਦੇ ਪ੍ਰਮੁੱਖ ਸਹਿਯੋਗੀ ਨੂੰ ਯੂ.ਏ.ਈ. ਤੋਂ ਸਫ਼ਲਤਾਪੂਰਵਕ ਹਵਾਲਗੀ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ।

ਬੱਬਰ ਖ਼ਾਲਸਾ ਦੇ ਤਰਸੀਮ ਸੰਧੂ ਨੂੰ ਦੁਬਈ ਤੋਂ ਡਿਪੋਰਟ ਕਰ ਕੇ ਭਾਰਤ ਲਿਆਂਦਾ ਗਿਆ ਹੈ। ਇਹ ਮੋਹਾਲੀ ਆਰਪੀਜੀ ਹਮਲੇ ਦਾ ਮਾਸਟਰਮਾਈਂਡ ਸੀ। ਫੜਿਆ ਗਿਆ ਦੋਸ਼ੀ ਗਰਮਖਿਆਲੀ ਲਖਬੀਰ ਸਿੰਘ ਲੰਡਾ ਦਾ ਭਰਾ ਹੈ। ਉਹ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ। 15 ਅਗੱਸਤ ਤੋਂ ਪਹਿਲਾਂ ਸੀਬੀਆਈ ਨੇ ਬੱਬਰ ਖਾਲਸਾ ਮਾਡਿਊਲ ਵਿਰੁਧ ਵੱਡੀ ਕਾਰਵਾਈ ਕੀਤੀ ਹੈ। ਐਨਆਈਏ ਵੀ ਇਸ ਦੀ ਭਾਲ ਕਰ ਰਹੀ ਸੀ। ਸੀਬੀਆਈ ਦੇ ਗਲੋਬਲ ਆਪ੍ਰੇਸ਼ਨ ਸੈਂਟਰ ਵਿਭਾਗ ਨੇ ਐਨਆਈਏ ਅਤੇ ਇੰਟਰਪੋਲ ਐਨਸੀਬੀ ਨਾਲ ਤਾਲਮੇਲ ਕੀਤਾ ਹੈ ਅਤੇ ਉਸ ਨੂੰ ਯੂਏਈ ਤੋਂ ਭਾਰਤ ਲਿਆਂਦਾ ਹੈ। ਉਸ ਵਿਰੁਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ, ਉਸ ਨੂੰ ਅੱਜ 9 ਅਗੱਸਤ ਨੂੰ ਡਿਪੋਰਟ ਕਰ ਦਿਤਾ ਗਿਆ ਹੈ।

ਐਨ.ਆਈ.ਏ  ਨੇ ਗਰਮਖਿਆਲੀ ਗਤੀਵਿਧੀਆਂ ਦੇ ਚਲਦਿਆਂ 329 ਤੋਂ ਉਸ ਵਿਰੁਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ, ਐਨਆਈਏ ਦੀ ਬੇਨਤੀ ’ਤੇ 329 ਨੇ 13 ਨਵੰਬਰ 2023 ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਸਾਰੇ ਇੰਟਰਪੋਲ ਮੈਂਬਰਾਂ ਨੂੰ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ ਤਾਂ ਜੋ ਇਸ ਨੂੰ ਸਥਾਨ ਦਾ ਪਤਾ ਲਗਾ ਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇੰਟਰਪੋਲ ਵਲੋਂ ਗਰਮਖਿਆਲੀ ਦਾ ਟਿਕਾਣਾ ਯੂ.ਏ.ਈ. ਵਿਚ ਸੀ ਅਤੇ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਕੇ ਭਾਰਤ ਭੇਜ ਦਿਤਾ ਗਿਆ ਹੈ।

ਐਨਆਈਏ ਦੀ ਜਾਂਚ ਅਨੁਸਾਰ, ਤਰਸੇਮ ਸੰਧੂ ਉਰਫ਼ ਰਿੰਦਾ ਅਤੇ ਲੰਡਾ ਦੇ ਭਾਰਤ-ਅਧਾਰਤ ਸਾਥੀਆਂ ਨੂੰ ਅਤਿਵਾਦੀ ਫ਼ੰਡਾਂ ਦਾ ਪ੍ਰਬੰਧ ਕਰਨ ਅਤੇ ਪ੍ਰਦਾਨ ਕਰਨ ਵਿਚ ਸਰਗਰਮੀ ਨਾਲ ਸ਼ਾਮਲ ਸੀ। ਉਹ ਕਈ ਰੂਟਾਂ ਰਾਹੀਂ ਅਤਿਵਾਦੀ ਫ਼ੰਡਾਂ ਦੇ ਚੈਨਲਾਈਜ਼ੇਸ਼ਨ ਵਿਚ ਵੀ ਸ਼ਾਮਲ ਸੀ।

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement