Delhi High Court: ਜਿਨਸੀ ਸ਼ੋਸ਼ਣ ਤਾਂ ਔਰਤਾਂ ਵੀ ਕਰ ਸਕਦੀਆਂ ਹਨ, POCSO ਮਾਮਲੇ ਵਿੱਚ ਦਿੱਲੀ ਹਾਈ ਕੋਰਟ ਦਾ ਬਿਆਨ
Published : Aug 10, 2024, 1:26 pm IST
Updated : Aug 10, 2024, 4:26 pm IST
SHARE ARTICLE
Delhi High Court
Delhi High Court

Delhi High Court: ਔਰਤ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਅਪੀਲ ਦਾਇਰ ਕੀਤੀ ਸੀ।

Sexual harassment can also be done by women, Delhi High Court statement in the POCSO Case: ਦਿੱਲੀ ਹਾਈ ਕੋਰਟ ਨੇ ਪੋਕਸੋ ਐਕਟ ਦੇ ਤਹਿਤ ਜਿਨਸੀ ਸ਼ੋਸ਼ਣ ਦੇ ਅਪਰਾਧ ਨੂੰ ਲਿੰਗ ਆਧਾਰਿਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਹੈ ਕਿ ਇਸ ਨੂੰ ਔਰਤ ਖਿਲਾਫ ਵੀ ਲਾਗੂ ਕੀਤਾ ਜਾ ਸਕਦਾ ਹੈ। ਜਸਟਿਸ ਅਨੂਪ ਜੈਰਾਮ ਭਾਂਭਾਨੀ ਨੇ ਕਿਹਾ ਕਿ ਐਕਟ ਦੀ ਧਾਰਾ 3 ਵਿੱਚ ‘ਉਹ’ ਸ਼ਬਦ ਲਿਖਿਆ ਗਿਆ ਹੈ, ਪਰ ਇਸ ਦਾ ਅਰਥ ਸੀਮਤ ਨਹੀਂ ਹੈ। ਅਜਿਹਾ ਨਹੀਂ ਹੈ ਕਿ ਇਹ ਸਿਰਫ਼ ਮਰਦਾਂ ਨੂੰ ਹੀ ਦਰਸਾਉਂਦਾ ਹੈ, ਇਸ ਦਾ ਘੇਰਾ ਕਿਸੇ ਵੀ ਅਪਰਾਧੀ ਵਿਰੁੱਧ ਲਾਗੂ ਕੀਤਾ ਜਾ ਸਕਦਾ ਹੈ ਭਾਵੇਂ ਉਹ ਅਪਰਾਧੀ ਦਾ ਲਿੰਗ ਕੁਝ ਵੀ ਹੋਵੇ ਭਾਵੇਂ ਉਹ ਮਰਦ ਹੋਵੇ ਜਾਂ ਔਰਤ। ਉਨ੍ਹਾਂ ਇਹ ਵੀ ਕਿਹਾ ਕਿ ਪੋਕਸੋ ਕਾਨੂੰਨ ਵਿੱਚ ਇਸ ਦੀ ਪਰਿਭਾਸ਼ਾ ਨਹੀਂ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇਹ ਸ਼ਬਦ ਸਿਰਫ਼ ਮਰਦਾਂ ਲਈ ਹੈ।

ਇਹ ਵੀ ਪੜ੍ਹੋ: Creamy Layer News: SC/ST ਰਾਖਵੇਂਕਰਨ 'ਚ ਕ੍ਰੀਮੀ ਲੇਅਰ ਨਹੀਂ ਹੋਵੇਗੀ ਲਾਗੂ, ਕੇਂਦਰ ਸਰਕਾਰ ਨੇ ਕੀਤਾ ਫੈਸਲਾ 

ਜਸਟਿਸ ਨੇ ਕਿਹਾ ਕਿ ਪੋਕਸੋ ਦੇ ਸੈਕਸ਼ਨ 3 ਅਤੇ 5 ਵਿੱਚ ਜ਼ਿਕਰ ਕੀਤੇ ਗਏ ਕੰਮ ਅਪਰਾਧੀ ਦੇ ਲਿੰਗ ਦੀ ਪਰਵਾਹ ਕੀਤੇ ਬਿਨਾਂ ਅਪਰਾਧ ਹਨ, ਬਸ਼ਰਤੇ ਕਿ ਇਹ ਕੰਮ ਕਿਸੇ ਬੱਚੇ 'ਤੇ ਕੀਤੇ ਗਏ ਹੋਣ। ਉਪਰੋਕਤ ਟਿੱਪਣੀ ਕਰਦੇ ਹੋਏ, ਉਸ ਨੇ ਪੋਕਸੋ ਦੀ ਧਾਰਾ 6 (ਵਧਿਆ ਹੋਇਆ ਜਿਨਸੀ ਉਤਪੀੜਨ) ਦੇ ਤਹਿਤ ਇੱਕ ਔਰਤ ਵਿਰੁੱਧ ਦੋਸ਼ ਆਇਦ ਕਰਨ ਦੇ ਹੇਠਲੀ ਅਦਾਲਤ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਅਤੇ ਉਸ ਦੀ ਅਪੀਲ ਨੂੰ ਰੱਦ ਕਰ ਦਿੱਤਾ। ਔਰਤ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਅਪੀਲ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ: Panthak News: ਸੌਦਾ ਸਾਧ ਨੂੰ ਮਾਫ਼ੀ ਦੇਣ ਲਈ ਸੁਖਬੀਰ ਬਾਦਲ ਦੇ ਨਾਲ ਬਾਗ਼ੀ ਅਕਾਲੀ ਵੀ ਬਰਾਬਰ ਦੇ ਭਾਈਵਾਲ ਹਨ- ਭੂਟਾਨੀ 

ਜਸਟਿਸ ਨੇ ਕਿਹਾ ਕਿ ਭਾਵੇਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਵਿੱਚ ਦੇਰੀ ਹੋਈ ਹੈ, ਪਰ ਔਰਤ ਖ਼ਿਲਾਫ਼ ਦੋਸ਼ਾਂ ਨੂੰ ਰੱਦ ਕਰਨ ਦਾ ਕੋਈ ਵਾਜਬ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਡਾਕਟਰ ਦੀ ਰਾਏ ਵਿੱਚ ਅਤੇ ਬੱਚੇ ਦੇ ਬਿਆਨ ਅਨੁਸਾਰ ਔਰਤ ਦਾ ਉਸ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਕੋਈ ਇਰਾਦਾ ਨਹੀਂ ਸੀ, ਇਸ ਬਾਰੇ ਸੁਣਵਾਈ ਦੌਰਾਨ ਫੈਸਲਾ ਕੀਤਾ ਜਾਵੇਗਾ। ਫਿਲਹਾਲ ਔਰਤ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਜਸਟਿਸ ਨੇ ਕਿਹਾ ਕਿ ਪਹਿਲੀ ਵਾਰ ਔਰਤ ਦੇ ਖਿਲਾਫ 'ਗੰਭੀਰ ਜਿਨਸੀ ਸ਼ੋਸ਼ਣ' ਦਾ ਜੁਰਮ ਦਰਜ ਕੀਤਾ ਗਿਆ ਹੋਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Sexual harassment can also be done by women, Delhi High Court statement in the POCSO Case: , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement