
Bengaluru News : ਕਿਹਾ- ਦੁਨੀਆਂ ਨੇ ਪਹਿਲੀ ਵਾਰ ਆਪਰੇਸ਼ਨ ਸੰਧੂਰ ਦੌਰਾਨ ਭਾਰਤ ਦਾ ਨਵਾਂ ਚਿਹਰਾ ਵੇਖਿਆ
Bengaluru News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਆਪਰੇਸ਼ਨ ਸੰਧੂਰ ਦੀ ਸਫਲਤਾ ਪਿੱਛੇ ਭਾਰਤੀ ਤਕਨਾਲੋਜੀ ਅਤੇ ਮੇਕ ਇਨ ਇੰਡੀਆ ਪਹਿਲ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਨੇ ਪਹਿਲੀ ਵਾਰ ਆਪਰੇਸ਼ਨ ਸੰਧੂਰ ਦੌਰਾਨ ਭਾਰਤ ਦਾ ਨਵਾਂ ਚਿਹਰਾ ਵੇਖਿਆ ਜਦੋਂ ਉਸ ਨੇ ਪਾਕਿਸਤਾਨ ਦੇ ਅੰਦਰ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਦੀ ਅਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
ਮੋਦੀ ਨੇ ਮੈਟਰੋ ਫੇਜ਼-3 ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ’ਚ ਕਿਹਾ, ‘‘ਦੁਨੀਆਂ ਨੇ ਪਹਿਲੀ ਵਾਰ ਆਪਰੇਸ਼ਨ ਸੰਧੂਰ ਦੌਰਾਨ ਭਾਰਤ ਦਾ ਨਵਾਂ ਚਿਹਰਾ ਵੇਖਿਆ ਹੈ, ਜਿੱਥੇ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੰਦਰ ਅਤਿਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਤਬਾਹ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਅਤੇ ਕੁੱਝ ਘੰਟਿਆਂ ’ਚ ਹੀ ਪਾਕਿਸਤਾਨ ਨੂੰ ਗੋਡਿਆਂ ਉਤੇ ਲਿਆ ਦਿਤਾ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਆਪਰੇਸ਼ਨ ਸੰਧੂਰ ਦੀ ਸਫਲਤਾ ਪਿੱਛੇ ਸਾਡੀ ਤਕਨਾਲੋਜੀ ਅਤੇ ਮੇਕ ਇਨ ਇੰਡੀਆ ਦੀ ਤਾਕਤ ਹੈ। ਆਪਰੇਸ਼ਨ ਸੰਧੂਰ ਵਿਚ ਬੈਂਗਲੁਰੂ ਅਤੇ ਇਸਦੇ ਨੌਜੁਆਨਾਂ ਦੀ ਵੱਡੀ ਭੂਮਿਕਾ ਸੀ।’’
ਪ੍ਰਧਾਨ ਮੰਤਰੀ ਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਬੈਂਗਲੁਰੂ ਦੀ ਪਛਾਣ ਦੁਨੀਆਂ ਦੇ ਵੱਡੇ ਸ਼ਹਿਰਾਂ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਨਾ ਸਿਰਫ ਵਿਸ਼ਵ ਪੱਧਰ ਉਤੇ ਮੁਕਾਬਲਾ ਕਰਨਾ ਹੈ, ਬਲਕਿ ਅਗਵਾਈ ਵੀ ਕਰਨੀ ਹੈ, ਅਸੀਂ ਉਦੋਂ ਹੀ ਤਰੱਕੀ ਕਰਾਂਗੇ ਜਦੋਂ ਸਾਡੇ ਸ਼ਹਿਰ ਸਮਾਰਟ, ਤੇਜ਼ ਅਤੇ ਕੁਸ਼ਲ ਹੋਣਗੇ।
(For more news apart from Indian technology, 'Make in India' behind success Operation Sandhur: Modi News in Punjabi, stay tuned to Rozana Spokesman)