ਕੋਵਿਡ-19 ਵਿਚ ਪਲਾਜ਼ਮਾ ਥੈਰੇਪੀ ਖ਼ਾਸ ਕਾਰਗਰ ਸਾਬਤ ਨਹੀਂ ਹੋ ਰਹੀ : ਅਧਿਐਨ
Published : Sep 10, 2020, 7:53 am IST
Updated : Sep 10, 2020, 7:53 am IST
SHARE ARTICLE
file photo
file photo

ਕਾਨਵਲਸੈਂਟ ਪਲਾਜ਼ਮਾ (ਸੀਪੀ) ਥੈਰੇਪੀ ਕੋਰੋਨਾ ਵਾਇਰਸ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰਨ ਅਤੇ ਮੌਤ ਦਰ ਨੂੰ ਘੱਟ ..........

ਨਵੀਂ ਦਿੱਲੀ : ਕਾਨਵਲਸੈਂਟ ਪਲਾਜ਼ਮਾ (ਸੀਪੀ) ਥੈਰੇਪੀ ਕੋਰੋਨਾ ਵਾਇਰਸ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰਨ ਅਤੇ ਮੌਤ ਦਰ ਨੂੰ ਘੱਟ ਕਰਨ ਵਿਚ ਕੋਈ ਖ਼ਾਸ ਕਾਰਗਰ ਸਾਬਤ ਨਹੀਂ ਹੋ ਰਹੀ।

FILE PHOTOcorona

ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐਮ.ਆਰ.) ਵਲੋਂ ਵਿੱਤ ਪੋਸ਼ਤ ਬਹੁ-ਕੇਂਦਰੀ ਅਧਿਐਨ 'ਚ ਇਹ ਪਾਇਆ ਗਿਆ ਹੈ। ਕੋਵਿਡ-19 ਮਰੀਜਾਂ 'ਤੇ ਸੀਪੀ ਥੈਰੇਪੀ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ 22 ਅਪ੍ਰੈਲ ਤੋਂ 14 ਜੁਲਾਈ ਦਰਮਿਆਨ 39 ਨਿਜੀ ਅਤੇ ਸਰਕਾਰੀ ਹਸਪਤਾਲਾਂ 'ਚ 'ਓਪਨ-ਲੇਬਰ ਪੈਰਲਲ-ਆਰਮ ਫ਼ੇਜ਼ ਦੂਜਾ ਮਲਟੀਸੈਂਟਰ ਰੈਂਡਮਾਈਜਡ ਕੰਟਰੋਲਡ ਟ੍ਰਾਇਲ' (ਪੀਐਲਏਸੀਆਈਡੀ ਟ੍ਰਾਇਲ) ਕੀਤਾ ਗਿਆ।

coronavirus coronavirus

ਸੀਪੀ ਥੈਰੇਪੀ 'ਚ ਕੋਵਿਡ-19 ਤੋਂ ਠੀਕ ਹੋ ਚੁਕੇ ਵਿਅਕਤੀ ਦੇ ਖ਼ੂਨ ਤੋਂ ਐਂਟੀਬਾਡੀਜ਼ ਲੈ ਕੇ ਉਸ ਨੂੰ ਪੀੜਤ ਵਿਅਕਤੀ ਨੂੰ ਚੜ੍ਹਾਇਆ ਜਾਂਦਾ ਹੈ ਤਾਕਿ ਉਸ ਦੇ ਸਰੀਰ ਵਿਚ ਰੋਗ ਨਾਲ ਲੜਨ ਲਈ ਰੋਗ ਵਿਰੋਧੀ ਸਮਰਥਾ ਵਿਕਸਤ ਹੋ ਸਕੇ। ਅਧਿਐਨ 'ਚ ਕੁੱਲ 464 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ।

coronavirus vaccine coronavirus vaccine

ਆਈ.ਸੀ.ਐਮ.ਆਰ. ਨੇ ਦਸਿਆ ਕਿ ਕੋਵਿਡ-19 ਲਈ ਆਈ.ਸੀ.ਐਮ.ਆਰ. ਵਲੋਂ ਗਠਿਤ ਰਾਸ਼ਟਰੀ ਕਾਰਜ ਫ਼ੋਰਸ ਨੇ ਇਸ ਅਧਿਐਨ ਦੀ ਸਮੀਖਿਆ ਕਰ ਕੇ ਇਸ ਨਾਲ ਸਹਿਮਤੀ ਜਤਾਈ।

CoronavirusCoronavirus

ਕੇਂਦਰੀ ਸਿਹਤ ਮਹਿਕਮੇ ਨੇ 27 ਜੂਨ ਨੂੰ ਜਾਰੀ ਕੀਤੇ ਗਏ ਕੋਵਿਡ-19 ਦੇ 'ਕਲੀਨਿਕਲ ਮੈਨੇਜਮੈਂਟ ਪ੍ਰੋਟੋਕਾਲ' ਵਿਚ ਇਸ ਥੈਰੇਪੀ ਨੂੰ ਮਨਜ਼ੂਰੀ ਦਿਤੀ ਸੀ। ਅਧਿਐਨ ਵਿਚ ਕਿਹਾ,''ਸੀਪੀ ਮੌਤ ਦਰ ਨੂੰ ਘੱਟ ਕਰਨ ਅਤੇ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਕਰਨ ਵਿਚ ਕੋਈ ਖ਼ਾਸ ਕਾਰਗਰ ਨਹੀਂ ਹੈ।''

Covid-19Covid-19

ਅਧਿਐਨ ਅਨੁਸਾਰ, ਕੋਵਿਡ-19 ਲਈ ਸੀਪੀ ਦੀ ਵਰਤੋਂ 'ਤੇ ਸਿਰਫ਼ 2 ਪ੍ਰੀਖਣ ਪ੍ਰਕਾਸ਼ਤ ਕੀਤੇ ਗਏ ਹਨ, ਇਕ ਚੀਨ ਤੋਂ ਅਤੇ ਦੂਜਾ ਨੀਦਰਲੈਂਡ ਤੋਂ। ਇਸ ਤੋਂ ਬਾਅਦ ਹੀ ਦੋਹਾਂ ਦੇਸ਼ਾਂ 'ਚ ਇਸ ਨੂੰ ਰੋਕ ਦਿਤਾ ਗਿਆ ਸੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement