ਰਾਫ਼ੇਲ ਦੀ IAF ਵਿਚ ਐਂਟਰੀ, ਭਾਰਤੀ ਹਵਾਈ ਸੈਨਾ ਦੀ ਵਧਾਉਣਗੇ ਸ਼ਾਨ 
Published : Sep 10, 2020, 11:27 am IST
Updated : Sep 10, 2020, 11:38 am IST
SHARE ARTICLE
Rafale
Rafale

ਇਸ ਮੌਕੇ ਫਰਾਂਸ ਦੇ ਰੱਖਿਆ ਮੰਤਰੀ ਅਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਇਸ ਸਮਾਰੋਹ ਵਿਚ ਮੌਜੂਦ ਹਨ।

ਨਵੀਂ ਦਿੱਲੀ - ਸਰਹੱਦ 'ਤੇ ਤਣਾਅ ਵਿਚਕਾਰ ਅੱਜ ਭਾਰਤੀ ਹਵਾਈ ਸੈਨਾ ਨੂੰ ਇੱਕ ਨਵੀਂ ਤਾਕਤ ਮਿਲੀ ਹੈ। ਫਰਾਂਸ ਤੋਂ ਖਰੀਦੇ ਗਏ ਲੜਾਕੂ ਜਹਾਜ਼ ਰਾਫ਼ੇਲ ਆਖਰਕਾਰ ਅੱਜ ਹਵਾਈ ਫੌਜ ਦੇ ਬੇੜੇ ਵਿਚ ਰਸਮੀ ਤੌਰ 'ਤੇ ਸ਼ਾਮਲ ਹੋ ਗਏ ਹਨ। ਅੱਜ ਸਵੇਰੇ 10 ਵਜੇ ਤੋਂ ਅੰਬਾਲਾ ਏਅਰਬੇਸ ਵਿਖੇ ਆਯੋਜਿਤ ਸ਼ਾਨਦਾਰ ਸਮਾਗਮ ਵਿਚ 5 ਰਾਫੇਲ ਏਅਰਫੋਰਸ ਦੇ ਹਵਾਲੇ ਕਰ ਦਿੱਤੇ ਗਏ ਹਨ।

RafaleRafale

ਇਸ ਮੌਕੇ ਫਰਾਂਸ ਦੇ ਰੱਖਿਆ ਮੰਤਰੀ ਅਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਇਸ ਸਮਾਰੋਹ ਵਿਚ ਮੌਜੂਦ ਹਨ। ਹਰਿਆਣਾ ਦੇ ਅੰਬਾਲਾ ਸਥਿਤ ਏਅਰ ਫੋਰਸ ਸਟੇਸ਼ਨ 'ਤੇ ਇਕ ਸ਼ਾਨਦਾਰ ਸਮਾਰੋਹ ਵਿਚ ਇਹ ਏਅਰ ਫੋਰਸ ਦੇ ਗੋਲਡਨ ਐਰੋ ਸਕੁਐਡਰਨ ਦਾ ਹਿੱਸਾ ਬਣ ਗਿਆ।

Rafale fighter aircraftRafale

ਲੜਾਕੂ ਜ਼ਹਾਜਾਂ ਦੀ ਕਮੀ ਦਾ ਸਾਹਮਣਾ ਕਰ ਰਹੀ ਭਾਰਤੀ ਹਵਾਈ ਸੈਨਾ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਖੇਤਰ ਵਿਚ ਸ਼ਕਤੀ ਦੇ ਸੰਤੁਲਨ ਨੂੰ ਬਦਲਣ ਦੀ ਤਾਕਤ ਰੱਖਣ ਵਾਲੇ ਰਾਫੇਲ ਇਸ ਦਿਨ ਆਪਣੇ ਲੜਾਕੂ ਜਹਾਜ਼ਾਂ ਦੇ ਬੇੜੇ ਦਾ ਮਾਣ ਬਣੇਗਾ।

RafaleRafale

ਦੱਸ ਦਈਏ ਕਿ ਭਾਰਤ ਨੇ ਸਾਲ 2016 ਵਿਚ ਫਰਾਂਸ ਦੇ ਨਾਲ 36 ਰਾਫੇਲ ਜਹਾਜ਼ਾਂ ਉੱਤੇ 58 ਹਜ਼ਾਰ ਕਰੋੜ ਰੁਪਏ ਵਿਚ ਡੀਲ ਕੀਤੀ ਸੀ। ਇਨ੍ਹਾਂ ਵਿਚੋਂ 30 ਲੜਾਕੂ ਜਹਾਜ਼ ਅਤੇ 6 ਸਿਖਲਾਈ ਦੇ ਜਹਾਜ਼ ਹੋਣਗੇ। ਟ੍ਰੇਨਰ ਜੈੱਟ ਦੋ ਸੀਟਰ ਹੋਣਗੇ ਅਤੇ ਲੜਾਕੂ ਜੈੱਟਾਂ ਵਰਗੀਆਂ ਸਾਰੀਆਂ ਵਿਸ਼ੇਸ਼ਤਾਵਾਂ ਵੀ ਹੋਣਗੀਆਂ। ਭਾਰਤ ਨੂੰ ਜੁਲਾਈ ਦੇ ਅਖੀਰ ਵਿਚ 5 ਰਾਫੇਲ ਲੜਾਕੂ ਜਹਾਜ਼ਾਂ ਦਾ ਪਹਿਲਾ ਬੈਚ ਮਿਲਿਆ ਸੀ। 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement