ਭਾਰਤੀ ਹਵਾਈ ਫ਼ੌਜ ਲਈ ਬਣਿਆ ਦੇਸ਼ ਦਾ ਪਹਿਲਾ ‘ਐਮਰਜੈਂਸੀ ਲੈਂਡਿੰਗ’ ਖੇਤਰ
Published : Sep 10, 2021, 8:43 am IST
Updated : Sep 10, 2021, 8:43 am IST
SHARE ARTICLE
Defence Minister Rajnath Singh
Defence Minister Rajnath Singh

ਰਾਜਨਾਥ ਸਿੰਘ, ਨਿਤਿਨ ਗਡਕਰੀ ਨੇ ਬਾੜਮੇਰ ਵਿਚ ‘ਐਮਰਜੈਂਸੀ ਲੈਂਡਿੰਗ ਫ਼ੀਲਡ’ ਦਾ ਕੀਤਾ ਉਦਘਾਟਨ

 

ਬਾੜਮੇਰ (ਰਾਜਸਥਾਨ): ਕੇਂਦਰੀ ਮੰਤਰੀ ਰਾਜਨਾਥ ਸਿੰਘ (Rajnath Singh) ਅਤੇ ਨਿਤਿਨ ਗਡਕਰੀ (Nitin Gadkari) ਨੇ ਵੀਰਵਾਰ ਨੂੰ ਰਾਜਸਥਾਨ ਦੇ ਬਾੜਮੇਰ ਦੇ ਸੱਤਾ-ਗੰਧਵ ਭਾਗ ਵਿਚ ਰਾਸ਼ਟਰੀ ਰਾਜਮਾਰਗ-925 ’ਤੇ ਭਾਰਤੀ ਹਵਾਈ ਫ਼ੌਜ (Indian Air Force) ਦੇ ਜਹਾਜ਼ਾਂ ਲਈ ‘ਐਮਰਜੈਂਸੀ ਲੈਂਡਿੰਗ ਫੀਲਡ’ (ELF) ਦਾ ਉਦਘਾਟਨ ਕੀਤਾ।

ਇਹ ਵੀ ਪੜ੍ਹੋ: ਸੰਪਾਦਕੀ: ਟਿਕਰੀ, ਸਿੰਘੂ ਤੇ ਕਰਨਾਲ ਹੀ ਨਹੀਂ, ਸਾਰਾ ਦੇਸ਼ ਹੀ ਕਿਸਾਨ-ਮੋਰਚਾ ਬਣਦਾ ਜਾ ਰਿਹੈ

PHOTOPHOTO

ਏਅਰ ਫੋਰਸ ਦੇ ਹਰਕਿਊਲਿਸ ਸੀ-130 ਜੇ ਜਹਾਜ਼ ਨੇ ਵੀਰਵਾਰ ਨੂੰ ਰਾਸ਼ਟਰੀ ਰਾਜਮਾਰਗ ’ਤੇ ‘ਮੋਕ ਐਮਰਜੈਂਸੀ ਲੈਂਡਿੰਗ’ ਕੀਤੀ। ਇਸ ਦੌਰਾਨ ਦੋਵੇਂ ਮੰਤਰੀ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਜਹਾਜ਼ ਵਿਚ ਸਵਾਰ ਸਨ। ਇਹ ਐਨਐਚ-925 ਰਾਸ਼ਟਰੀ ਰਾਜਮਾਰਗ ’ਤੇ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਲਈ ਬਣਿਆ ਪਹਿਲਾ ਐਮਰਜੈਂਸੀ ਲੈਂਡਿੰਗ ਖੇਤਰ ਹੈ। ਦੋਵੇਂ ਮੰਤਰੀਆਂ ਨੇ ਐਨਐਚ-925 ’ਤੇ ਤਿਆਰ ਐਮਰਜੈਂਸੀ ਲੈਂਡਿੰਗ ਸਹੂਲਤ ’ਤੇ ਕਈ ਜਹਾਜ਼ਾਂ ਦੇ ਸੰਚਾਲਨ ਦੀ ਨਿਗਰਾਨੀ ਕੀਤੀ। ਸੁਖੋਈ-30 ਐਮਕੇਆਈ ਲੜਾਕੂ ਜਹਾਜ਼ ਅਤੇ ਆਈਏਐਫ਼ ਦੇ ਏਐਨ-32 ਫ਼ੌਜੀ ਆਵਾਜਾਈ ਜਹਾਜ਼ ਅਤੇ ਐਮਆਈ-17 ਵੀ 5 ਹੈਲੀਕਾਪਟਰਾਂ ਨੇ ਵੀ ਈਐਲਐਫ਼ ਵਿਖੇ ‘ਐਮਰਜੈਂਸੀ ਲੈਂਡਿੰਗ’ ਕੀਤੀ।

ਇਹ ਵੀ ਪੜ੍ਹੋ: ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਨੇ ਸਫ਼ਾਈ ਕਰਮਚਾਰੀਆਂ ਲਈ ਡੀ.ਸੀ. ਰੇਟ 'ਤੇ ਤਨਖ਼ਾਹਾਂ ਯਕੀਨੀ ਬਣਾਈਆਂ

PHOTOPHOTO

ਇਹ ਵੀ ਪੜ੍ਹੋ: ਕਮਲਦੀਪ ਸੈਣੀ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਮੁੰਬਈ ਦੇ ਉਪ ਚੇਅਰਮੈਨ ਚੁਣੇ ਗਏ

ਰਖਿਆ ਮੰਤਰੀ (Defence Minister) ਨੇ ਅਪਣੇ ਭਾਸ਼ਣ ਵਿਚ ਕਿਹਾ ਕਿ ਬਾੜਮੇਰ ਦੇ ਸਮਾਨ ਦੇਸ਼ ਭਰ ਵਿਚ ਕੁਲ 20 ‘ਐਮਰਜੈਂਸੀ ਲੈਂਡਿੰਗ ਫੀਲਡ’ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ “ਕੇਂਦਰੀ ਸੜਕ ਮੰਤਰਾਲੇ ਦੇ ਸਹਿਯੋਗ ਨਾਲ ਕਈ ਹੈਲੀਪੈਡ ਵੀ ਬਣਾਏ ਜਾ ਰਹੇ ਹਨ। ਇਹ ਸਾਡੇ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਵਲ ਇਕ ਮਹੱਤਵਪੂਰਨ ਕਦਮ ਹੈ।”

Location: India, Rajasthan

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement