Rakesh Tikait ਨੇ PM Modi 'ਤੇ ਸਾਧਿਆ ਨਿਸ਼ਾਨਾ, 'ਸਰਕਾਰ ਨੂੰ ਝੂਠ ਬੋਲਣ ਲਈ ਦੇਵਾਂਗੇ ਗੋਲਡ ਮੈਡਲ'
Published : Sep 10, 2021, 7:32 pm IST
Updated : Sep 10, 2021, 7:54 pm IST
SHARE ARTICLE
Rakesh Tikait
Rakesh Tikait

'ਸਰਕਾਰ ਸਾਨੂੰ ਐਮਐਸਪੀ ਦਾ ਗਾਰੰਟੀ ਕਾਰਡ ਦੇਵੇ'

 

ਨਵੀਂ ਦਿੱਲੀ:  ਓਲੰਪਿਕ ਤਗਮਾ ਜੇਤੂਆਂ ਦੇ ਸਨਮਾਨ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਅੰਦੋਲਨ ਦਾ ਹੱਲ  ਹੋਣਾ ਹੋਵੇਗਾ ਉਦੋਂ ਹੋ ਜਾਵੇਗਾ। ਉਹ ਹਾਰਨ ਵਾਲੇ ਨਹੀਂ ਹਨ। ਫਿਲਹਾਲ ਅੰਦੋਲਨ ਨੂੰ  10 ਮਹੀਨੇ ਹੋਏ ਹਨ ਇਹ ਅੰਦੋਲਨ 43 ਮਹੀਨਿਆਂ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਕਰਮਚਾਰੀ ਨੂੰ ਤਨਖਾਹ ਦੀ ਪਰਚੀ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਸਰਕਾਰ ਸਾਨੂੰ ਐਮਐਸਪੀ ਦਾ ਗਾਰੰਟੀ ਕਾਰਡ ਦੇਵੇ। 

 

Rakesh TikaitRakesh Tikait

 

ਟਿਕੈਤ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 2022 ਵਿੱਚ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਵੇਗੀ। ਇਹ ਸਿਰਫ ਕੁਝ ਮਹੀਨਿਆਂ ਦੀ ਗੱਲ ਹੈ, ਸਰਕਾਰ ਨੂੰ ਵੀ ਆਪਣੇ ਪੱਧਰ 'ਤੇ ਆਪਣੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਅਸੀਂ ਇਸ ਦਾ ਜ਼ੋਰਦਾਰ ਪ੍ਰਚਾਰ ਵੀ ਕਰਾਂਗੇ। ਸਾਡੀ ਕਣਕ ਦਾ ਰੇਟ ਪਹਿਲੀ ਜਨਵਰੀ ਤੋਂ ਚਾਰ ਹਜ਼ਾਰ ਰੁਪਏ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੀਮਤ ਦੁੱਗਣੀ ਕਰਨਾ ਚਾਹੁੰਦੇ ਹਾਂ, ਪ੍ਰਧਾਨ ਮੰਤਰੀ ਨੇ ਵੀ ਇਹੀ ਕਿਹਾ ਸੀ ਅਤੇ ਹੁਣ ਅਸੀਂ ਬੋਰਡਾਂ 'ਤੇ ਲਿਖ ਕੇ ਇਸ ਦਾ ਪ੍ਰਚਾਰ ਕਰਾਂਗੇ।

 

ਉਨ੍ਹਾਂ ਕਿਹਾ ਕਿ ਮੁਜ਼ੱਫਰਨਗਰ ਵਿੱਚ ਸਰਕਾਰ ਵੱਲੋਂ ਭੀੜ ਦੇ ਰੂਪ ਵਿੱਚ ਦਵਾਈ ਦਿੱਤੀ ਗਈ ਹੈ,  ਇਹੀ ਭੀੜ ਦੀ ਦਵਾਈ ਵੋਟਾਂ ਵਿੱਚ ਬਦਲਣ ਵਾਲੀ ਹੈ। ਪੰਜਾਬ ਵਿੱਚ ਗੰਨੇ ਦੇ ਰੇਟ ਵਧਾਉਣ 'ਤੇ ਮੁੱਖ ਮੰਤਰੀ ਕੈਪਟਨ ਨੂੰ ਮਠਿਆਈ ਖੁਆਉਣ ਦੇ ਕਿਸਾਨ ਆਗੂਆਂ ਦੇ ਸਵਾਲ 'ਤੇ ਟਿਕੈਤ ਨੇ ਕਿਹਾ ਕਿ  ਕੇਂਦਰ ਸਰਕਾਰ ਸਾਡੀਆਂ ਮੰਗਾਂ ਵੀ ਮੰਨ ਲਵੇ।   ਕਾਨੂੰਨ ਵਾਪਸ ਲੈ ਲਵੇ ਸਰਕਾਰ ਅਸੀਂ ਵੀ  ਸਰਕਾਰ ਦਾ ਮੂੰਹ ਮਿੱਠਾ ਕਰਵਾ ਦੇਵਾਂਗੇ। 

 

Rakesh TikaitRakesh Tikait

 

ਇੱਕ ਸਵਾਲ ਦੇ ਜਵਾਬ ਵਿੱਚ ਟਿਕੈਤ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਵਿੱਚ ਕੋਈ ਸੰਚਾਰ ਨਹੀਂ ਹੈ। ਗ੍ਰਹਿ ਮੰਤਰੀ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਮੁੱਖ ਮੰਤਰੀ ਕੇਂਦਰ ਵਿੱਚ ਜਾਣਾ ਚਾਹੁੰਦੇ ਹਨ, ਤਾਂ ਇਨ੍ਹਾਂ ਦੋਵਾਂ ਵਿੱਚ ਟਕਰਾਅ ਹੈ। ਇਹ ਆਪਣੇ  ਵਿਰੋਧ ਵਿਤ ਕਿਸਾਨਾਂ ਨੂੰ ਕਿਉਂ  ਖਿੱਚ ਰਹੇ ਹਨ। 
 ਭਾਜਪਾ ਦਾ ਵਿਰੋਧ ਕਦੋਂ ਤੱਕ ਜਾਰੀ ਰਹੇਗਾ ਇਸ ਸਵਾਲ 'ਤੇ ਟਿਕੈਤ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਕਾਲੀ ਮੱਝ ਨੂੰ ਗਲੀ ਵਿੱਚੋਂ ਲੰਘਾ ਦੇਈਏ ਤਾਂ ਇਸ ਨੂੰ ਭਾਜਪਾ ਦਾ ਵਿਰੋਧ  ਹੀ ਮੰਨਿਆ ਜਾਵੇ। 

 

Rakesh TikaitRakesh Tikait

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement