
ਇਸ ਦੌਰਾਨ ਉਹਨਾਂ ਨੂੰ ਮਾਰਚ ਤੋਂ ਰੁਕੀ ਹੋਈ ਪੈਨਸ਼ਨ ਵੀ ਮਿਲ ਜਾਵੇਗੀ।
ਚੰਡੀਗੜ੍ਹ: ਜ਼ਿੰਦਾ ਹੋਣ ਦਾ ਸਬੂਤ ਦੇਣ ਲਈ ਬਰਾਤ ਕੱਢਣ ਵਾਲੇ ਰੋਹਤਕ ਦੇ 102 ਸਾਲਾ ਦੁਲੀਚੰਦ ਦੀ ਬੁਢਾਪਾ ਪੈਨਸ਼ਨ 24 ਘੰਟਿਆਂ ਦੇ ਅੰਦਰ ਸਰਕਾਰ ਨੇ ਬਹਾਲ ਕਰ ਦਿੱਤੀ ਹੈ। ਇਸ ਦੌਰਾਨ ਉਹਨਾਂ ਨੂੰ ਮਾਰਚ ਤੋਂ ਰੁਕੀ ਹੋਈ ਪੈਨਸ਼ਨ ਵੀ ਮਿਲ ਜਾਵੇਗੀ। ਦੁਲੀਚੰਦ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਉਹਨਾਂ ਦਾ ਦੋ ਪੈਨਸ਼ਨਾਂ ਜਿੰਨਾ ਖਰਚਾ ਹੋਇਆ ਹੈ। ਹੁਣ ਉਹ ਉਹਨਾਂ ਬਜ਼ੁਰਗਾਂ ਲਈ ਲੜਨਗੇ, ਜਿਨ੍ਹਾਂ ਦੀ ਪੈਨਸ਼ਨ ਗਲਤ ਕਾਰਨਾਂ ਕਰਕੇ ਕੱਟੀ ਗਈ ਹੈ।
ਦੁਲੀਚੰਦ ਦੇ ਪ੍ਰਦਰਸ਼ਨ ਤੋਂ ਬਾਅਦ 41 ਹੋਰ ਲੋਕਾਂ ਦੀ ਪੈਨਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਸਮਾਜ ਭਲਾਈ ਵਿਭਾਗ ਨੇ ਰੋਹਤਕ ਦੇ 170 ਅਜਿਹੇ ਲੋਕਾਂ ਦੀ ਸੂਚੀ ਜਨਤਕ ਤੌਰ 'ਤੇ ਸਰਕਾਰ ਨੂੰ ਭੇਜੀ ਸੀ, ਜਿਨ੍ਹਾਂ ਦੇ ਪਰਿਵਾਰਕ ਸ਼ਨਾਖਤੀ ਕਾਰਡਾਂ ਕਾਰਨ ਮ੍ਰਿਤਕ ਸੂਚੀ ਵਿਚ ਨਾਂ ਪਾ ਕੇ ਪੈਨਸ਼ਨ ਕੱਟੀ ਗਈ ਸੀ।