ਪੰਜਾਬ ਦੇ 317 ਸਾਬਕਾ ਵਿਧਾਇਕਾਂ ਨੂੰ ਇਸ ਮਹੀਨੇ ਤੋਂ ਮਿਲੇਗੀ ਇਕ ਪੈਨਸ਼ਨ
Published : Aug 22, 2022, 1:44 pm IST
Updated : Aug 22, 2022, 1:44 pm IST
SHARE ARTICLE
317 former MLAs of Punjab will get one pension from this month
317 former MLAs of Punjab will get one pension from this month

ਹੁਣ ਸਾਬਕਾ ਵਿਧਾਇਕਾਂ ਨੂੰ 75,000 ਪ੍ਰਤੀ ਮਹੀਨਾ ਦੀ ਬਜਾਏ ਲਗਭਗ 76,800 ਰੁਪਏ ਪੈਨਸ਼ਨ ਮਿਲੇਗੀ।


ਚੰਡੀਗੜ੍ਹ:  ਪੰਜਾਬ ਵਿਚ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਹੋਣ ਦੇ ਚਲਦਿਆਂ ਪੰਜਾਬ ਦੇ 317 ਸਾਬਕਾ ਵਿਧਾਇਕਾਂ ਨੂੰ ਇਸ ਮਹੀਨੇ ਤੋਂ ਇਕ ਪੈਨਸ਼ਨ ਮਿਲੇਗੀ। ਮਾਨ ਸਰਕਾਰ ਨੇ ਭਾਵੇਂ 'ਇਕ ਵਿਧਾਇਕ ਇਕ ਪੈਨਸ਼ਨ' ਕਾਨੂੰਨ ਬਣਾ ਕੇ ਪੰਜਾਬ 'ਤੇ ਪਿਆ ਭਾਰੀ ਬੋਝ ਘਟਾ ਦਿੱਤਾ ਹੋਵੇ ਪਰ ਇਹ ਵੀ ਹਕੀਕਤ ਹੈ ਕਿ 16ਵੀਂ ਵਿਧਾਨ ਸਭਾ 'ਚ ਪਹਿਲੀ ਵਾਰ ਸਭ ਤੋਂ ਵੱਧ ਸਾਬਕਾ ਵਿਧਾਇਕ ਪੈਨਸ਼ਨ ਲੈਣਗੇ ਕਿਉਂਕਿ 16ਵੀਂ ਵਿਧਾਨ ਸਭਾ ਵਿਚ ਸਭ ਤੋਂ ਵੱਧ ਨਵੇਂ ਵਿਧਾਇਕ ਚੁਣ ਕੇ ਵਿਧਾਨ ਸਭਾ ਵਿਚ ਪਹੁੰਚੇ ਹਨ।

PensionPension

15ਵੀਂ ਵਿਧਾਨ ਸਭਾ ਤੱਕ ਸਾਬਕਾ ਵਿਧਾਇਕਾਂ ਦੀ ਗਿਣਤੀ 239 ਸੀ, ਜਿਨ੍ਹਾਂ ਵਿਚੋਂ ਤਿੰਨ ਵਿਧਾਇਕਾਂ ਦੀ ਮੌਤ ਤੋਂ ਬਾਅਦ ਇਹ ਗਿਣਤੀ 236 ਰਹਿ ਗਈ ਹੈ। ਹੁਣ ਇਸ ਵਿਚ 81 ਸਾਬਕਾ ਵਿਧਾਇਕਾਂ ਦੀ ਗਿਣਤੀ ਜੁੜ ਗਈ ਹੈ ਕਿਉਂਕਿ 2022 ਦੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਦੇ ਚਲਦਿਆਂ ਕਈ ਸਾਬਕਾ ਦਿੱਗਜ ਵਿਧਾਨ ਸਭਾ ਦੀ ਪੌੜੀ ਨਹੀਂ ਚੜ੍ਹ ਸਕੇ।

pensionPension

15ਵੀਂ ਵਿਧਾਨ ਸਭਾ ਤੱਕ ਪਹਿਲੀ ਵਾਰ ਵਿਧਾਇਕ ਨੂੰ 75,000 ਰੁਪਏ ਪੈਨਸ਼ਨ ਮਿਲਦੀ ਸੀ। ਇਸ ਤੋਂ ਬਾਅਦ ਹਰ ਵਾਰ ਜਿੱਤਣ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਵਿਚ 50,000 ਰੁਪਏ ਦਾ ਵਾਧਾ ਹੁੰਦਾ ਸੀ। ਹਾਲਾਂਕਿ ਵਿਧਾਇਕ ਨੂੰ ਪੈਨਸ਼ਨ ਉਦੋਂ ਹੀ ਮਿਲਦੀ ਸੀ ਜਦੋਂ ਉਹ ਹਾਰ ਜਾਂਦੇ ਸਨ। ਪੰਜਾਬ ਸਰਕਾਰ ਨੇ ਜੂਨ 2022 ਵਿਚ ਵਿਧਾਨ ਸਭਾ ਵਿਚ ਇਕ ਵਿਧਾਇਕ ਇਕ ਪੈਨਸ਼ਨ ਬਿੱਲ ਪਾਸ ਕੀਤਾ ਸੀ, ਜਿਸ ਦਾ ਨੋਟੀਫਿਕੇਸ਼ਨ 11 ਅਗਸਤ ਨੂੰ ਜਾਰੀ ਕੀਤਾ ਗਿਆ ਸੀ।

Bhagwant Mann Bhagwant Mann

11 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਕਾਰਨ ਵਿਧਾਇਕਾਂ ਨੂੰ 10 ਅਗਸਤ ਤੱਕ ਪੁਰਾਣੀ ਪੈਨਸ਼ਨ ਦਾ ਲਾਭ ਮਿਲੇਗਾ। ਭਾਵੇਂ ਪੁਰਾਣੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਹਨ ਕਿ ਇਸ ਨਾਲ ਸਾਲਾਨਾ 19 ਕਰੋੜ ਰੁਪਏ ਦੀ ਬਚਤ ਹੋਵੇਗੀ ਪਰ ਵਿਧਾਇਕਾਂ ਦੀ ਪੈਨਸ਼ਨ ਵਿਚ 1800 ਰੁਪਏ ਦਾ ਵਾਧਾ ਹੋਇਆ ਹੈ। ਹੁਣ ਸਾਬਕਾ ਵਿਧਾਇਕਾਂ ਨੂੰ 75,000 ਪ੍ਰਤੀ ਮਹੀਨਾ ਦੀ ਬਜਾਏ ਲਗਭਗ 76,800 ਰੁਪਏ ਪੈਨਸ਼ਨ ਮਿਲੇਗੀ। ਦੱਸ ਦੇਈਏ ਕਿ ਵਿਧਾਨ ਸਭਾ ਦੇ ਨਿਯਮਾਂ ਮੁਤਾਬਕ ਸਾਬਕਾ ਵਿਧਾਇਕ ਦੀ ਉਮਰ 65 ਸਾਲ, 75 ਸਾਲ ਅਤੇ 80 ਸਾਲ ਹੋਣ 'ਤੇ 5 ਫੀਸਦੀ ਵਾਧੂ ਪੈਨਸ਼ਨ ਮਿਲਦੀ ਹੈ। 317 ਵਿਚੋਂ ਵੱਡੀ ਗਿਣਤੀ ਵਿਚ ਅਜਿਹੇ ਵਿਧਾਇਕ ਹਨ, ਜਿਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement