ਪ੍ਰਧਾਨ ਮੰਤਰੀ ਨੇ ਫ਼ਰਾਂਸ, ਜਰਮਨੀ ਅਤੇ ਤੁਰਕੀਏ ਸਮੇਤ ਕਈ ਦੇਸ਼ਾਂ ਦੇ ਮੁਖੀਆਂ ਨਾਲ ਦੁਵੱਲੀ ਗੱਲਬਾਤ ਕੀਤੀ

By : BIKRAM

Published : Sep 11, 2023, 12:50 am IST
Updated : Sep 11, 2023, 12:50 am IST
SHARE ARTICLE
Prime Minister Modi with French President Macron
Prime Minister Modi with French President Macron

ਭਾਰਤ-ਫ਼ਰਾਂਸ ਨੇ ਰਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਅਹਿਦ ਪ੍ਰਗਟਾਇਆ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਈ ਦੇਸ਼ਾਂ ਦੇ ਮੁਖੀਆਂ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ ਵੱਖੋ-ਵੱਖ ਵਿਸ਼ਿਆਂ ਬਾਰੇ ਚਰਚਾ ਕੀਤੀ। 
ਜੀ20 ਸ਼ਿਖਰ ਸੰਮੇਲਨ ਖ਼ਤਮ ਹੋਣ ਮਗਰੋਂ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਹੋਈ ਗੱਲਬਾਤ ਤੋਂ ਬਾਅਦ ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੁਪਹਿਰ ਦੇ ਭੋਜਨ ਸਮੇਂ ਬਹੁਤ ਹੀ ਸਾਰਥਕ ਬੈਠਕ ਹੋਈ। ਅਸੀਂ ਕਈ ਵਿਸ਼ਿਆਂ ’ਤੇ ਚਰਚਾ ਕੀਤੀ ਅਤੇ ਇਹ ਯਕੀਨੀ ਕਰਨ ਲਈ ਤਤਪਰ ਹਾਂ ਕਿ ਭਾਰਤ-ਫ਼ਰਾਂਸ ਸਬੰਧ ਤਰੱਕੀ ਦੀਆਂ ਨਵੀਂਆਂ ਉਚਾਈਆਂ ਨੂੰ ਛੂਹਣ।’’ 

ਜਦਕਿ ਸਿਖ਼ਰ ਸੰਮੇਲਨ ਖ਼ਤਮ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਨੂੰ ਸੰਬੋਧਨ ਕਰਦਿਆਂ ਮੈਕਰੋਨ ਨੇ ਭਾਰਤ-ਫ਼ਰਾਂਸ ਰਣਨੀਤਕ ਸਾਂਝੇਦਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਬੰਧ ਦੁਵੱਲੇ ਸਬੰਧਾਂ ਤੋਂ ਕਿਤੇ ਵੱਧ ਕੇ ਹਨ ਅਤੇ ਦੋਹਾਂ ਦੇਸ਼ਾਂ ਨੂੰ ਦੁਨੀਆਂ ਦੇ ਵੱਖ-ਵੱਖ ਹੋਣ ਦਾ ਵਿਰੋਧ ਕਰਨ ਦੀ ਦਿਸ਼ਾ ’ਚ ਕੰਮ ਕਰਨਾ ਹੋਵੇਗਾ। ਭਾਰਤ-ਫ਼ਰਾਂਸ ਰਖਿਆ ਸਬੰਧਾਂ ਬਾਰੇ ਮੈਕਰੋਨ ਨੇ ਵਿਸਤਿ੍ਰਤ ਵੇਰਵਾ ਦਿਤੇ ਬਗ਼ੈਰ ਕਿਹਾ ਕਿ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ’ਚ ਹੋਰ ਕਰਾਰ ਹੋਣਗੇ ਅਤੇ ਰਖਿਆ ਉਪਕਰਨਾਂ ਦੀ ਖ਼ਰੀਦ ਵੀ ਕੀਤੀ ਜਾਵੇਗੀ। 

ਦੋਹਾਂ ਦੇਸ਼ਾਂ ਵਲੋਂ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ, ‘‘ਦੋਹਾਂ ਆਗੂਆਂ ਨੇ ਉੱਨਤ ਰਖਿਆ ਤਕਨਾਲੋਜੀਆਂ ਅਤੇ ਮੰਚ ਦੇ ਡਿਜ਼ਾਈਨ, ਵਿਕਾਸ ਅਤ ਨਿਰਮਾਣ ’ਚ ਸਾਂਝੇਦਾਰੀ ਜ਼ਰੀਏ ਰਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਤੀਜੇ ਦੇਸ਼ਾਂ ਸਮੇਤ ਭਾਰਤ ’ਚ ਉਤਪਾਦਨ ਨੂੰ ਵਧਾਉਣ ਨੂੰ ਲੈ ਕੇ ਅਪਣਾ ਅਹਿਦ ਦੁਹਰਾਇਆ।’’ ਇਸ ਬਾਰੇ ਉਨ੍ਹਾਂ ਰਖਿਆ ਸਬੰਧੀ ਉਦਯੋਗਿਕ ਰੂਪਰੇਖਾ ਨੂੰ ਛੇਤੀ ਅੰਤਮ ਰੂਪ ਦੇਣ ਦਾ ਵੀ ਸੱਦਾ ਦਿਤਾ। 

ਸਾਂਝੇ ਬਿਆਨ ’ਚ ਕਿਹਾ ਗਿਆ ਹੈ, ‘‘ਡਿਜੀਟਲ, ਵਿਗਿਆਨ, ਤਕਨਾਲੋਜੀ ਨਵੀਂ ਖੋਜ, ਸਿਖਿਆ, ਸਭਿਆਚਾਰ, ਸਿਹਤ ਅਤੇ ਵਾਤਾਵਰਣ ਸਹਿਯੋਗ ਵਰਗੇ ਖੇਤਰਾਂ ’ਤੇ ਜ਼ੋਰ ਦਿੰਦੇ ਹੋਏ ਆਗੂਆਂ ਨੇ ਹਿੰਦ-ਪ੍ਰਸ਼ਾਂਤ ਖੇਤਰ ਲਈ ‘ਇੰਡੋ-ਫ਼ਰੈਂਚ ਕੈਂਪਸ’ ਦੇ ਮਾਡਲ ’ਤੇ ਇਨ੍ਹਾਂ ਖੇਤਰਾਂ ’ਚ ਸੰਸਥਾਗਤ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿਤਾ।’’

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਤੁਰਕੀਏ ਦੇ ਰਾਸ਼ਟਰਪਤੀ ਰੇਸੇਪ ਤੈਈਅਪ ਐਦਰੋਗਨ ਨਾਲ ਵਪਾਰ ਅਤੇ ਮੁਢਲਾ ਢਾਂਚਾ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ‘ਐਕਸ’ ’ਤੇ ਇਕ ਪੋਸਟ ’ਚ ਉਨ੍ਹਾਂ ਕਿਹਾ, ‘‘ਅਸੀਂ ਭਾਰਤ ਅਤੇ ਤੁਰਕੀਏ ਵਿਚਕਾਰ ਵਪਾਰ ਅਤੇ ਮੁਢਲਾ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਗੱਲ ਕੀਤੀ।’’ 

ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਦਰੋਗਨ ਨੇ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਦੀਆਂ ਵਿਸ਼ਾਲ ਸੰਭਾਵਨਾਵਾਂ ਦਾ ਫਾਇਦਾ ਉਠਾਉਣ ਦਾ ਭਰੋਸਾ ਪ੍ਰਗਟਾਇਆ। ਉਨ੍ਹਾਂ ਕਿਹਾ, ‘‘ਭਾਰਤ ਦਖਣੀ ਏਸ਼ੀਆ ’ਚ ਸਾਡਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਅਸੀਂ, ਮੁੱਖ ਤੌਰ ’ਤੇ ਇਸ ਸਾਲ ਦੇ ਸ਼ੁਰੂ ’ਚ ਤੁਰਕੀ ’ਚ ਹੋਈਆਂ ਚੋਣਾਂ ਤੋਂ ਬਾਅਦ, ਆਰਥਕਤਾ ਅਤੇ ਹੋਰ ਬਹੁਤ ਸਾਰੇ ਖੇਤਰਾਂ ’ਚ ਸਹਿਯੋਗ ਦੀ ਵਿਸ਼ਾਲ ਸੰਭਾਵਨਾ ਨੂੰ ਵਰਤਣ ਦੇ ਯੋਗ ਹੋਵਾਂਗੇ।’’

ਐਦਰੋਗਨ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਪੰਜ ਸਥਾਈ ਅਤੇ 15 ‘ਗੈਰ-ਸਥਾਈ’ ਮੈਂਬਰਾਂ ਨੂੰ ਵੀ ਪੱਕੇ ਮੈਂਬਰ ਬਣਾਉਣ ਦੇ ਹੱਕ ’ਚ ਹਨ।

ਸ਼ਿਖਰ ਸੰਮੇਲਨ ਖ਼ਤਮ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਦਰੋਗਨ ਨੇ ਇਹ ਵੀ ਕਿਹਾ ਕਿ ਭਾਰਤ ਦਖਣੀ ਏਸ਼ੀਆ ’ਚ ਉਨ੍ਹਾਂ ਦਾ ਦੇਸ਼ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਦੀਆਂ ਵਿਸ਼ਾਲ ਸੰਭਾਵਨਾਵਾਂ ਦਾ ਉਪਯੋਗ ਕਰਨ ’ਚ ਵਿਸ਼ਵਾਸ ਪ੍ਰਗਟਾਇਆ ਹੈ। ਉਨ੍ਹਾਂ ਨੇ ਜੀ-20 ਦਾ ਮੈਂਬਰ ਬਣਨ ’ਤੇ ਅਫਰੀਕੀ ਸੰਘ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਸਮੂਹ ਮਜ਼ਬੂਤ ਹੋਵੇਗਾ।

ਪ੍ਰਧਾਨ ਮੰਤਰੀ ਨੇ ਜਰਮਨ ਚਾਂਸਲਰ ਓਲਾਫ਼ ਸ਼ੋਲਜ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਜੀ20 ਸ਼ਿਖਰ ਸੰਮੇਲਨ ’ਚ ਅਪਣੇ ਵਿਚਾਰ ਰੱਖਣ ਲਈ ਜਰਮਨੀ ਨੇਤਾ ਨੂੰ ਧਨਵਾਦ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਇਸ ਗੱਲ ’ਤੇ ਵੀ ਚਰਚਾ ਹੋਈ ਕਿ ਕਿਸ ਤਰ੍ਹਾਂ ਭਾਰਤ ਅਤੇ ਜਰਮਨੀ ਸਵੱਛ ਊਰਜਾ, ਨਵੀਂ ਖੋਜ ਅਤੇ ਇਕ ਬਿਹਤਰ ਗ੍ਰਹਿ ਦੀ ਦਿਸ਼ਾ ’ਚ ਇਕੱਠਿਆਂ ਮਿਲ ਕੇ ਕੰਮ ਕਰਨਾ ਜਾਰੀ ਰੱਖ ਸਕਦੇ ਹਨ।’’

ਜਦਕਿ ਜਰਮਨ ਦੇ ਚਾਂਸਲਰ ਨੇ ਕਿਹਾ, ‘‘ਅਸੀਂ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਉਤਸ਼ਾਹੀ ਉਦੇਸ਼ਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ ਅਤੇ ਜੀ20 ਦੇਸ਼ਾਂ ਨੇ ਰੂਸੀ ਨੀਤੀ ਦੇ ਸਖ਼ਤ ਸਿਧਾਂਤਾਂ ਵਿਰੁਧ ਸਪੱਸ਼ਟ ਰੁਖ਼ ਅਪਣਾਇਆ ਹੈ।’’

ਪ੍ਰਧਾਨ ਮੰਤਰੀ ਨੇ ਦਖਣੀ ਕੋਰੀਆ ਦੇ ਰਾਸ਼ਟਰੀ ਯੂੰ ਸੁਕ ਯੇਉਲ ਅਤੇ ਅਫ਼ਰੀਦੀ ਸੰਘ ਦੇ ਪ੍ਰਧਾਨ ਅਜਾਲੀ ਅਸੌਮਾਨੀ ਨਾਲ ਵੀ ਮੁਲਾਕਾਤ ਕੀਤੀ। ਜੀ20 ਸ਼ਿਖਰ ਸੰਮੇਲਨ ਲਈ ਭਾਰਤ ਪੁੱਜੇ ਕਈ ਵਿਸ਼ਵ ਆਗੂਆਂ ਨਾਲ ਮੋਦੀ ਨੇ ਪਿਛਲੇ ਤਿੰਨ ਦਿਨਾਂ ’ਚ ਕਈ ਦੁਵੱਲੀਆਂ ਬੈਠਕਾਂ ਕੀਤੀਆਂ ਹਨ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement