
ਪਿਛਲੇ 8 ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 1.05 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ ਜਦ ਕਿ ਡੀਜ਼ਲ ਦੀ ਕੀਮਤ ਵੀ 74 ਪੈਸੇ ਪ੍ਰਤੀ ਲੀਟਰ ਘਟ ਗਈ ਹੈ।
ਨਵੀਂ ਦਿੱਲੀ- ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਮੁੜ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 6 ਦਿਨਾਂ ਤੋਂ ਪੈਟਰੋਲ–ਡੀਜ਼ਲ ਦੀਆਂ ਕੀਮਤਾਂ ’ਚ ਗਿਰਾਵਟ ਬੁੱਧਵਾਰ ਨੂੰ ਰੁਕ ਗਈ ਸੀ ਪਰ ਅੱਜ ਵੀਰਵਾਰ ਨੂੰ ਤੇਲ ਮਾਰਕਿਟਿੰਗ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕਰ ਦਿੱਤੀ ਹੈ। OMC (ਆਇਲ ਮਾਰਕਿਟਿੰਗ ਕੰਪਨੀਜ਼ ਨੇ ਅੱਜ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ’ਚ ਪੈਟਰੋਲ ਦੀ ਕੀਮਤ 5 ਪੈਸੇ ਪ੍ਰਤੀ ਲੀਟਰ ਘਟਾਉਣ ਦਾ ਐਲਾਨ ਕੀਤਾ ਹੈ।
Petrol and Diesel
ਡੀਜ਼ਲ ਦੀਆਂ ਕੀਮਤਾਂ ਚਾਰ ਮਹਾਂਨਗਰਾਂ ਵਿਚ 6 ਪੈਸੇ ਪ੍ਰਤੀ ਲੀਟਰ ਘਟੀਆਂ ਹੈ। ਪਿਛਲੇ 8 ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 1.05 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ ਜਦ ਕਿ ਡੀਜ਼ਲ ਦੀ ਕੀਮਤ ਵੀ 74 ਪੈਸੇ ਪ੍ਰਤੀ ਲੀਟਰ ਘਟ ਗਈ ਹੈ। ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 73 ਰੁਪਏ 54 ਪੈਸੇ, ਮੁੰਬਈ ’ਚ 79 ਰੁਪਏ 15 ਪੈਸੇ, ਕੋਲਕਾਤਾ ’ਚ 76 ਰੁਪਏ 18 ਪੈਸੇ ਅਤੇ ਚੇਨਈ ’ਚ ਇਹ ਕੀਮਤ 76 ਰੁਪਏ 38 ਪੈਸੇ ਹੈ। ਡੀਜ਼ਲ ਦੀ ਕੀਮਤ ਅੱਜ ਦਿੱਲੀ ’ਚ 66 ਰੁਪਏ 75 ਪੈਸੇ, ਮੁੰਬਈ ’ਚ 69 ਰੁਪਏ 97 ਪੈਸੇ, ਕੋਲਕਾਤਾ ’ਚ 69 ਰੁਪਏ 11 ਪੈਸੇ ਅਤੇ ਚੇਨਈ ’ਚ 70 ਰੁਪਏ 51 ਪੈਸੇ ਹੈ।
Petrol
ਵਿਦੇਸ਼ੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਇਸ ਪ੍ਰਕਾਰ ਹੈ: WTI ਦੀ ਕੀਮਤ 52.50 ਡਾਲਰ ਪ੍ਰਤੀ ਬੈਰਲ ਅਤੇ ਬ੍ਰੈਂਟ ਕਰੂਡ ਦੀ ਕੀਮਤ 58 ਡਾਲਰ ਪ੍ਰਤੀ ਬੈਰਲ। ਭਾਰਤ ਵਿਚ ਤੇਲ ਦੀਆਂ ਕੀਮਤਾਂ ਸਵੇਰੇ 6 ਵਜੇ ਐਲਾਨੀਆਂ ਜਾਂਦੀਆਂ ਹਨ। ਇਹ ਕੀਮਤ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਤੈਅ ਕੀਤੀ ਜਾਂਦੀ ਹੈ।