ਸ਼ਰਮਸਾਰ : ਆਪਣੀ ਸੱਸ ਨੂੰ ਵਾਲਾਂ ਤੋਂ ਘਸੀਟ ਕੇ ਸੜਕ ਤੇ ਲਿਆਈ ਨੂੰਹ,ਫਿਰ ਕੀਤੀ ਬੇਰਹਮੀ ਨਾਲ ਕੁੱਟ-ਮਾਰ
Published : Oct 10, 2020, 3:41 pm IST
Updated : Oct 10, 2020, 3:41 pm IST
SHARE ARTICLE
Mother in law
Mother in law

ਔਰਤ ਦਾ ਪਤੀ ਰਹਿੰਦਾ ਹੈ ਸਾਊਦੀ ਅਰਬ 'ਚ

ਨਵੀਂ ਦਿੱਲੀ: ਹੈਦਰਾਬਾਦ ਦੇ ਹੁਮਾਯੂੰ ਨਗਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਨੂੰਹ ਆਪਣੀ ਸੱਸ ਨਾਲ ਜਨਤਕ ਤੌਰ ‘ਤੇ ਸੱਸ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

 

 

photoMother in law 

ਨੂੰਹ ਦਾ ਆਪਣੀ ਸੱਸ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਓ ਸੀਸੀਟੀਵੀ ਵਿੱਚ ਕੈਦ  ਹੋਇਆ ਹੈ। ਇਸ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਨੂੰਹ ਆਪਣੀ 55 ਸਾਲਾ ਸੱਸ ਨੂੰ ਪਹਿਲਾਂ ਵਾਲਾਂ ਤੋਂ ਖਿੱਚ ਕੇ ਗਲੀ ਵਿਚ ਲੈ ਆਉਂਦੀ ਹੈ ਅਤੇ ਫਿਰ ਉਸਦੇ ਗਲ੍ਹ 'ਤੇ ਕਈ ਵਾਰ ਥੱਪੜ ਮਾਰਦੀ ਹੈ।

CCTV CameraCCTV Camera

ਸੀਸੀਟੀਵੀ 'ਤੇ ਇਹ ਸਪੱਸ਼ਟ ਹੈ ਕਿ ਨੂੰਹ ਆਪਣੀ ਸੱਸ ਨੂੰ ਬੇਰਹਿਮੀ ਨਾਲ ਕੁੱਟ ਰਹੀ ਹੈ ਅਤੇ ਨੇੜੇ ਖੜ੍ਹਾ ਉਸ ਦਾ ਛੋਟਾ ਬੇਟਾ ਸਾਰੀ ਘਟਨਾ ਨੂੰ ਆਪਣੇ ਮੋਬਾਈਲ ਫੋਨ' ਵਿੱਚ ਕੈਦ ਕਰ ਰਿਹਾ ਹੈ। ਸੀਸੀਟੀਵੀ ਫੁਟੇਜ ਨੂੰ ਵੇਖਦਿਆਂ ਅਜਿਹਾ ਲੱਗਦਾ ਹੈ ਕਿ ਕੁਝ ਲੋਕ ਔਰਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਕਿਸੇ ਦੀ ਨਹੀਂ ਸੁਣਦੀ। ਹਾਲਾਂਕਿ, ਇਸ ਸਮੇਂ ਦੌਰਾਨ ਬਜ਼ੁਰਗ ਔਰਤ ਨੂੰ ਬਚਾਉਣ ਲਈ ਕੋਈ ਨਹੀਂ ਅੱਗੇ  ਆਉਂਦਾ।

CCTV CameraCCTV Camera

ਜਿਵੇਂ ਹੀ ਸੀਸੀਟੀਵੀ ਫੁਟੇਜ ਵਾਇਰਲ ਹੋਇਆ, ਪੁਲਿਸ ਨੇ ਨੂੰਹ ਅਤੇ ਉਸਦੀ ਮਾਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 323 ਦੇ ਤਹਿਤ ਐਫਆਈਆਰ ਦਰਜ ਕਰ ਲਈ। ਦੱਸਿਆ ਜਾਂਦਾ ਹੈ ਕਿ ਸੱਸ ਨੇ ਨੂੰਹ ਦੇ ਫਲੋਰ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ।

photoMother in law 

ਦੋਸ਼ੀ ਨੂੰਹ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਪਤੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਉਹ ਆਪਣੇ ਪਤੀ ਨਾਲ ਫੋਨ ਤੇ ਗੱਲ ਕਰ ਸਕਦੀ ਹੈ। ਔਰਤ ਦਾ ਪਤੀ ਸਾਊਦੀ ਅਰਬ ਵਿੱਚ ਰਹਿੰਦਾ ਹੈ। ਦੋਵਾਂ ਦਾ ਵਿਆਹ ਜੂਨ 2018 ਵਿੱਚ ਹੋਇਆ ਸੀ।

Location: India, Delhi, New Delhi

SHARE ARTICLE

ਏਜੰਸੀ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement