
ਇਹ ਟੀਕਾ ਅਜੇ ਤੱਕ ਭਾਰਤ ਵਿਚ ਐਮਰਜੈਂਸੀ ਵਰਤੋਂ ਲਈ ਮਨਜ਼ੂਰ ਨਹੀਂ ਕੀਤਾ ਗਿਆ ਹੈ।
ਨਵੀਂ ਦਿੱਲੀ: ਸੂਤਰਾਂ ਅਨੁਸਾਰ ਸਰਕਾਰ ਨੇ ਘਰੇਲੂ ਤੌਰ 'ਤੇ ਬਣਾਈ ਗਈ ਰੂਸੀ ਸਿੰਗਲ-ਡੋਜ਼ ਵਾਲੇ ਐਂਟੀ-ਕੋਵਿਡ-19 ਟੀਕੇ ਸਪੁਟਨਿਕ ਲਾਈਟ (Sputnik V Light) ਦੇ ਨਿਰਯਾਤ ਦੀ ਆਗਿਆ ਦੇ ਦਿੱਤੀ ਹੈ। ਇਹ ਟੀਕਾ ਅਜੇ ਤੱਕ ਭਾਰਤ ਵਿਚ ਐਮਰਜੈਂਸੀ ਵਰਤੋਂ ਲਈ ਮਨਜ਼ੂਰ ਨਹੀਂ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤੀ ਫਾਰਮਾਕਿਊਟੀਕਲ ਕੰਪਨੀ ਹੈਟਰੋ ਬਾਇਓਫਾਰਮਾ ਲਿਮਟਿਡ ਨੂੰ ਸਪੁਟਨਿਕ ਲਾਈਟ ਦੀਆਂ 40 ਲੱਖ ਖੁਰਾਕਾਂ ਰੂਸ ਤੋਂ ਨਿਰਯਾਤ (Export) ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
Sputnik Light
ਦੱਸ ਦੇਈਏ ਕਿ, ਸਪੁਟਨਿਕ ਲਾਈਟ ਰੂਸੀ ਟੀਕੇ ਸਪੂਟਨਿਕ-ਵੀ ਦੇ ਕੰਪੋਨੈਂਟ -1 ਦੇ ਸਮਾਨ ਹੈ। ਭਾਰਤ ਦੇ ਡਰੱਗ ਰੈਗੂਲੇਟਰ ਨੇ ਅਪ੍ਰੈਲ ਵਿਚ ਸਪੁਟਨਿਕ ਵੀ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜੋ ਕਿ ਉਦੋਂ ਤੋਂ ਭਾਰਤ ਦੇ ਕੋਵਿਡ -19 (Covid 19 Vaccination) ਵਿਰੋਧੀ ਟੀਕਾਕਰਣ ਪ੍ਰੋਗਰਾਮ ਵਿਚ ਵਰਤੀ ਜਾ ਰਹੀ ਹੈ।