
ਹਿੰਦੂ ਆਸਥਾ ਦਾ ਬਣਿਆ ਪੁਖ਼ਤਾ ਸਬੂਤ
ਨਵੀਂ ਦਿੱਲੀ: ਆਯੋਧਿਆ ਵਿਵਾਦ ਤੇ ਇਤਿਹਾਸਿਕ ਫ਼ੈਸਲੇ ਵਿਚ ਸੁਪਰੀਮ ਕੋਰਟ ਨੇ ਕਿਹਾ ਕਿ ਭਗਵਾਨ ਰਾਮ ਦੀ ਜਨਮ ਭੂਮੀ ਦੇ ਦਰਸ਼ਨ ਲਈ ਸਾਲ 1510-11 ਵਿਚ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਨੇ ਆਯੋਧਿਆ ਦੀ ਯਾਤਰਾ ਕੀਤੀ ਸੀ। ਇਹ ਯਾਤਰਾ ਹਿੰਦੂਆਂ ਦੀ ਆਸਥਾ ਅਤੇ ਵਿਸ਼ਵਾਸ਼ ਨੂੰ ਹੋਰ ਦ੍ਰਿੜ ਕਰਦਾ ਹੈ ਕਿ ਇਹ ਸਥਾਨ ਭਗਵਾਨ ਰਾਮ ਦਾ ਜਨਮਸਥਾਨ ਹੈ। ਫਿਲਹਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ।
Judgeਉਚ ਅਦਾਲਤ ਨੇ ਕਿਹਾ ਕਿ ਰਿਕਾਰਡ ਤੇ ਲਗਾਏ ਗਏ ਜਨਮ ਸਾਖੀ ਵਿਚ ਗੁਰੂ ਨਾਨਕ ਦੇਵ ਜੀ ਆਯੋਧਿਆ ਦੀ ਯਾਤਰਾ ਦਾ ਵਰਣਨ ਹੈ ਜਿੱਥੇ ਉਹਨਾਂ ਨੇ ਭਗਵਾਨ ਰਾਮ ਦੇ ਜਨਮ ਸਥਾਨ ਦਾ ਦਰਸ਼ਨ ਕੀਤਾ ਸੀ। ਸੁਪਰੀਮ ਕੋਰਟ ਨੇ ਇਤਿਹਾਸਿਕ ਫ਼ੈਸਲੇ ਵਿਚ ਦਹਾਕਿਆਂ ਪੁਰਾਣੇ ਮਾਮਲੇ ਨੂੰ ਰੋਕ ਦਿੱਤਾ ਅਤੇ ਆਯੋਧਿਆ ਵਿਚ ਵਿਵਾਦਿਤ ਜਗ੍ਹਾ ਤੇ ਰਾਮ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਕਰ ਦਿੱਤਾ।
Ayodhya Caseਨਾਲ ਹੀ ਵਿਵਸਥਾ ਦਿੱਤੀ ਕਿ ਪਵਿੱਤਰ ਨਗਰੀ ਵਿਚ ਮਸਜਿਦ ਲਈ ਪੰਜ ਏਕੜ ਜ਼ਮੀਨ ਦਿੱਤੀ ਜਾਵੇ। ਚੀਫ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨਿਕ ਬੈਂਚ ਨੇ ਬਿਨਾਂ ਕਿਸੇ ਦਾ ਨਾਮ ਲੈਂਦੇ ਹੋਏ ਕਿਹਾ ਕਿ ਪੰਜ ਜੱਜਾਂ ਵਿਚੋਂ ਇਕ ਨੇ ਇਸ ਦੇ ਸਮਰਥਨ ਵਿਚ ਇਕ ਅਲੱਗ ਤੋਂ ਸਬੂਤ ਰਿਕਾਰਡ ਕੀਤਾ ਕਿ ਵਿਵਾਦਿਤ ਢਾਂਚਾ ਹਿੰਦੂ ਭਗਤਾਂ ਦੀ ਆਸਥਾ ਅਤੇ ਵਿਸ਼ਵਾਸ਼ ਅਨੁਸਾਰ ਭਗਵਾਨ ਦਾ ਜਨਮ ਸਥਾਨ ਹੈ।
Ayodhya Case ਸੰਵਿਧਾਨਿਕ ਬੈਂਚ ਵਿਚ ਸ਼ਾਮਲ ਇਕ ਜੱਜ ਨੇ ਅਲੱਗ ਤੋਂ ਰੱਖੇ ਗਏ ਸਬੂਤਾਂ ਵਿਚ ਕਿਹਾ ਕਿ ਰਾਮ ਜਨਮਭੂਮੀ ਦੀ ਸਹੀ ਜਗ੍ਹਾ ਦੀ ਪਹਿਚਾਣ ਕਰਨ ਲਈ ਕੋਈ ਸਮੱਗਰੀ ਨਹੀਂ ਹੈ। ਪਰ ਰਾਮ ਦੀ ਜਨਮਭੂਮੀ ਦੇ ਦਰਸ਼ਨ ਲਈ ਗੁਰੂ ਨਾਨਕ ਦੇਵ ਜੀ ਦੀ ਆਯੋਧਿਆ ਯਾਤਰਾ ਇਕ ਅਜਿਹੀ ਘਟਨਾ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਸਾਲ 1528 ਤੋਂ ਪਹਿਲਾਂ ਵੀ ਤੀਰਥਯਾਤਰੀ ਉੱਥੇ ਜਾ ਰਹੇ ਸਨ।
ਉਚ ਅਦਾਲਤ ਵਿਚ ਕਿਹਾ ਗਿਆ ਸੀ ਕਿ ਬਾਬਰੀ ਮਸਜਿਦ ਦਾ ਨਿਰਮਾਣ ਮੁਗਲ ਸਮਰਾਟ ਬਾਬਰ ਨੇ ਸੰਨ 1528 ਵਿਚ ਕਰਵਾਇਆ ਸੀ। ਜੱਜ ਨੇ ਕਿਹਾ ਕਿ ਭਗਵਾਨ ਰਾਮ ਦੇ ਜਨਮ ਸਥਾਨ ਦੇ ਸਬੰਧ ਵਿਚ ਹਿੰਦੂਆਂ ਦੀ ਜੋ ਆਸਥਾ ਅਤੇ ਵਿਸ਼ਵਾਸ ਵਾਲਮੀਕ ਰਮਾਇਣ ਅਤੇ ਸਕੰਦ ਪੁਰਾਣ ਸਮੇਤ ਹੋਰ ਧਾਰਮਿਕ ਗ੍ਰੰਥਾਂ ਅਤੇ ਪਵਿੱਤਰ ਧਾਰਮਿਕ ਪੁਸਤਕਾਂ ਨਾਲ ਜੁੜਿਆ ਹੈ ਉਹਨਾਂ ਨੂੰ ਆਧਾਰਹੀਨ ਨਹੀਂ ਠਹਿਰਾਇਆ ਜਾ ਸਕਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।