
ਐਨਡੀਏ ਦੇ ਪੱਖ 'ਚ 59 ਤੇ ਮਹਾਗਠਜੋੜ ਦੇ ਪੱਖ 'ਚ 100 ਰੁਝਾਨ ਜਾਂਦੇ ਦਿਖ ਰਹੇ ਹਨ।
ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ 2020 ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤੀ ਰੁਝਾਨਾਂ 'ਚ ਮਹਾਗਠਜੋੜ ਨੇ ਬੜ੍ਹਤ ਬਣਾਈ ਹੋਈ ਹੈ। ਤੇਜੱਸਵੀ ਯਾਦਵ ਦੀ ਅਗਵਾਈ 'ਚ ਚੋਣਾਂ ਲੜ ਰਹੇ ਮਹਾਗਠਜੋੜ ਨੇ ਰੁਝਾਨਾਂ 'ਚ 100 ਦਾ ਅੰਕੜਾ ਪਾਰ ਕਰ ਲਿਆ ਹੈ। ਇਕ ਅਹਿਮ ਗੱਲ ਇਹ ਵੀ ਹੈ ਕਿ ਮਹਾਗਠਜੋੜ ਨੇ ਐਨਡੀਏ 'ਤੇ ਦੁੱਗਣੇ ਦੀ ਬੜ੍ਹਤ ਬਣਾਈ ਹੋਈ ਹੈ।
ਕੁਝ ਸਮਾਂ ਪਹਿਲਾਂ ਦੇ ਰੁਝਾਨ ਮੁਤਾਬਕ ਐਨਡੀਏ ਦੇ ਪੱਖ 'ਚ 59 ਤੇ ਮਹਾਗਠਜੋੜ ਦੇ ਪੱਖ 'ਚ 100 ਰੁਝਾਨ ਜਾਂਦੇ ਦਿਖ ਰਹੇ ਹਨ। ਐਕਸਪਰਟ ਦੇ ਸ਼ੁਰੂਆਤੀ ਇਕ ਘੰਟੇ 'ਚ ਪੋਸਟਲ ਬੈਲਟ ਦੀ ਗਿਣਤੀ 'ਚ ਜੇਕਰ ਮਹਾਗਠਜੋੜ ਨੂੰ ਬੜ੍ਹਤ ਦਿਖ ਰਹੀ ਹੈ ਤਾਂ ਹੋ ਸਕਦਾ ਕਿ ਈਵੀਐਮ ਦੀ ਗਿਣਤੀ 'ਚ ਮਹਾਗਠਜੋੜ ਬੜ੍ਹਤ ਬਣਾ ਸਕਦਾ ਹੈ।
ਪੋਸਟਲ ਬੈਲੇਟ 'ਚ ਬੀਜੇਪੀ-ਜੇਡੀਯੂ ਦੀ ਪਕੜ ਮੰਨੀ ਜਾਂਦੀ ਹੈ ਪਰ ਇਸ 'ਚ ਮਹਾਗਠਜੋੜ ਨੂੰ ਬੜ੍ਹਤ ਦਾ ਮਤਲਬ ਹੈ ਕਿ ਨੌਕਰੀਪੇਸ਼ਾ ਮਿਡਲ ਕਲਾਸ ਵੋਟ ਬੈਂਕ 'ਚ ਵੀ ਮਹਾਗਠਜੋੜ ਨੇ ਸੰਨ੍ਹ ਲਾਈ ਹੈ। ਜ਼ਿਕਰਯੋਗ ਹੈ ਕਿ ਪਹਿਲੇ ਗੇੜ ਵਿਚ 16 ਜ਼ਿਲ੍ਹਿਆਂ ਦੀਆਂ 71 ਸੀਟਾਂ 'ਤੇ 28 ਅਕਤੂਬਰ ਨੂੰ ਵੋਟਾਂ ਪਈਆਂ। ਦੂਜੇ ਗੇੜ 'ਚ 17 ਜ਼ਿਲ੍ਹਿਆਂ ਦੀਆਂ 94 ਸੀਟਾਂ 'ਤੇ ਵੋਟਿੰਗ 3 ਨਵੰਬਰ ਨੂੰ ਹੋਈ ਅਤੇ ਆਖ਼ਰੀ ਅਤੇ ਤੀਜੇ ਗੇੜ ਵਿਚ 15 ਜ਼ਿਲ੍ਹਿਆਂ 'ਚ 78 ਸੀਟਾਂ 'ਤੇ 7 ਨਵੰਬਰ ਨੂੰ ਵੋਟਾਂ ਪਈਆਂ।
ਦੱਸ ਦੇਈਏ ਕਿ 11 ਰਾਜਾਂ ਦੀ ਜਿਨ੍ਹਾਂ 57 ਸੀਟਾਂ ਨੂੰ ਲੈ ਕੇ ਕਲ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ। ਉਸ ਵਿੱਚ ਮੱਧ ਪ੍ਰਦੇਸ਼ ਦੀ 28, ਗੁਜਰਾਤ ਦੀ 8, ਉੱਤਰ ਪ੍ਰਦੇਸ਼ ਦੀ 7, ਮਨੀਪੁਰ ਦੀ 4, ਹਰਿਆਣਾ ਦੀ 1, ਕਰਨਾਟਕ ਦੀ 2, ਛੱਤੀਸਗੜ੍ਹ ਦੀ 1, ਤੇਲੰਗਾਨਾ ਦੀ 1, ਝਾਰਖੰਡ ਦੀ 1 , ਓਡੀਸ਼ਾ ਦੀ 2 ਅਤੇ ਨਾਗਾਲੈਂਡ ਦੀ 2 ਸੀਟਾਂ ਸ਼ਾਮਿਲ ਹਨ।