
ਬਿਹਾਰ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੌਰਾਨ ਚੋਣ ਕਮਿਸ਼ਨ ਨੇ ਕੀਤੀ ਪ੍ਰੈੱਸ ਕਾਨਫਰੰਸ
ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੌਰਾਨ ਭਾਰਤੀ ਚੋਣ ਕਮਿਸ਼ਨ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਚੋਣ ਅਧਿਕਾਰੀਆਂ ਨੇ ਕਿਹਾ ਕਿ ਇਸ ਵਾਰ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਵਿਚ ਸਮਾਂ ਲੱਗ ਸਕਦਾ ਹੈ।
Election Commission
ਡਿਪਟੀ ਚੋਣ ਕਮਿਸ਼ਨਰ ਚੰਦਰ ਭੂਸ਼ਣ ਨੇ ਦੱਸ਼ਿਆ ਕਿ ਹੁਣ ਤੱਕ ਇਕ ਕਰੋੜ ਤੋਂ ਜ਼ਿਆਦਾ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਇਸ ਵਾਰ ਪੋਲਿੰਗ ਬੂਥਾਂ ਦੀ ਗਿਣਤੀ 63 ਫੀਸਦੀ ਜ਼ਿਆਦਾ ਸੀ। ਉਹਨਾਂ ਨੇ ਦੱਸਿਆ ਕਿ 2015 ਵਿਚ 38 ਥਾਵਾਂ 'ਤੇ ਪੋਲਿੰਗ ਬੂਥ ਬਣਾਏ ਗਏ ਪਰ ਇਸ ਵਾਰ 58 ਥਾਵਾਂ 'ਤੇ ਪੋਲਿੰਗ ਬੂਥ ਸੀ।
Bihar Assembly Election Results
ਬਿਹਾਰ ਦੇ ਮੁੱਖ ਚੋਣ ਅਧਿਕਾਰੀ ਐਚਆਰ ਸ੍ਰੀਨਿਵਾਸਨ ਨੇ ਦੱਸਿਆ ਕਿ ਇਸ ਵਾਰ ਲਗਭਗ 4.10 ਕਰੋੜ ਵੋਟਾਂ ਪਾਈਆਂ ਗਈਆਂ। ਹੁਣ ਤੱਕ ਇਕ ਕਰੋੜ ਤੋਂ ਵਧੇਰੇ ਵੋਟਾਂ ਗਿਣੀਆਂ ਜਾ ਚੁੱਕੀਆਂ ਹਨ ਅਤੇ 3 ਕਰੋੜ 10 ਲੱਖ ਵੋਟਾਂ ਗਿਣੀਆਂ ਜਾਣੀਆਂ ਬਾਕੀ ਹਨ। ਉਹਨਾਂ ਦੱਸਿਆ ਕਿ ਪਹਿਲਾਂ 25-26 ਰਾਊਂਡ ਵਿਚ ਹੀ ਵੋਟਿੰਗ ਹੋ ਜਾਂਦੀ ਸੀ ਪਰ ਇਸ ਵਾਰ ਸੰਭਾਵਨਾ ਹੈ ਕਿ ਘੱਟੋ ਘੱਟ 35 ਰਾਊਂਡ ਵਿਚ ਵੋਟਿੰਗ ਹੋ ਸਕਦੀ ਹੈ।
Bihar Assembly elections
ਅਜਿਹੇ ਵਿਚ ਗਿਣਤੀ ਦੇਰ ਰਾਤ ਤੱਕ ਚਲ ਸਕਦੀ ਹੈ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਕਾਰਨ ਕਾਊਂਟਿੰਗ ਬੂਥਾਂ ਦੀ ਗਿਣਤੀ ਵਧ ਰਹੀ ਹੈ ਅਤੇ ਇਸ ਵਾਰ 19 ਤੋਂ ਲੈ ਕੇ 50 ਰਾਊਂਡਾਂ ਤੱਕ ਵੋਟਾਂ ਦੀ ਗਿਣਤੀ ਹੋ ਸਕਦੀ ਹੈ।