
ਸਭ ਤੋਂ ਪਹਿਲਾਂ ਪੋਸਟਲ ਬੈਲੇਟ ਗਿਣੇ ਜਾਣਗੇ। ਇਸ ਤੋਂ ਬਾਅਦ ਈਵੀਐਮ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ।
ਨਵੀਂ ਦਿੱਲੀ- ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਰਹੇ ਹਨ। ਕੁਝ ਮਿੰਟਾਂ ਬਾਅਦ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਇਸ ਸਾਲ ਕੋਰੋਨਾ ਵਾਇਰਸ ਕਾਰਨ ਚੋਣਾਂ ਦੇ ਨਤੀਜੇ 'ਚ ਕੁਝ ਦੇਰੀ ਨਾਲ ਹੋ ਸਕਦੇ ਹਨ। ਇਸ ਲਈ ਮਤਗਣਨਾ ਕੇਂਦਰਾਂ ਦੀ ਸੰਖਿਆਂ ਵਧਾਈ ਗਈ ਹੈ। ਬਿਹਾਰ 'ਚ 243 ਵਿਧਾਨ ਸਭਾ ਹਲਕਿਆਂ ਦੇ 38 ਜ਼ਿਲ੍ਹਿਆਂ 'ਚ 55 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ ਮਤਗਣਨਾ ਕੇਂਦਰਾਂ 'ਚ 414 ਹਾਲ ਬਣਾਏ ਗਏ ਹਨ। ਸਭ ਤੋਂ ਪਹਿਲਾਂ ਪੋਸਟਲ ਬੈਲੇਟ ਗਿਣੇ ਜਾਣਗੇ। ਇਸ ਤੋਂ ਬਾਅਦ ਈਵੀਐਮ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ।
ਬਿਹਾਰ ਵਿਧਾਨ ਸਭਾ ਚੋਣ ਵਿੱਚ ਜਨਤਾ ਦਾ ਫ਼ੈਸਲਾ ਅੱਜ ਸਾਹਮਣੇ ਆ ਜਾਵੇਗਾ। ਵੋਟਾਂ ਦੀ ਗਿਣਤੀ ਲਈ ਚੋਣ ਕਮਿਸ਼ਨ ਨੇ ਸੀ ਸੀ ਟੀ ਵੀ ਨਾਲ ਨਿਗਰਾਨੀ ਅਤੇ ਕੜੀ ਸੁਰੱਖਿਆ ਵਿਵਸਥਾ ਸਮੇਤ ਵਿਆਪਕ ਇੰਤਜ਼ਾਮ ਕੀਤੇ ਹਨ।
ਮੁੱਖ ਚੋਣ ਅਧਿਕਾਰੀ ਐਚ ਆਰ ਨਿਵਾਸ ਨੇ ਦੱਸਿਆ ਕਿ ਸਟਰਾਂਗ ਰੂਮ ਵਿੱਚ ਈ ਵੀ ਐਮ ਕੜੀ ਸੁਰੱਖਿਆ ਵਿੱਚ ਰੱਖੀਆਂ ਹਨ। 10 ਨਵੰਬਰ ਨੂੰ ਵੋਟਾਂ ਦੀ ਗਿਣਤੀ ਲਈ ਰਾਜ ਭਰ ਵਿੱਚ ਬਣਾਏ ਗਏ ਕੁਲ 55 ਕੇਂਦਰਾਂ ਉੱਤੇ ਉੱਚ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 28 ਅਕਤੂਬਰ, 3 ਨਵੰਬਰ ਅਤੇ 7 ਨਵੰਬਰ ਨੂੰ ਤਿੰਨ ਚਰਨਾਂ ਵਿੱਚ ਸੰਪੰਨ ਹੋਏ ਮਤਦਾਨ ਵਿੱਚ ਵੋਟਾਂ ਦੀ ਗਿਣਤੀ ਲਈ ਰਾਜ ਦੇ ਸਾਰੇ 38 ਜਿਲਿਆਂ ਦੇ ਕੁਲ 55 ਮਤਦਾਨ ਕੇਂਦਰ ਅਤੇ 414 ਹਾਲ ਬਣਾਏ ਗਏ ਹਨ।