By Election Results: ਮਣੀਪੁਰ ਦੀਆਂ ਪੰਜ ਸੀਟਾਂ ਵਿਚੋਂ ਭਾਜਪਾ ਨੇ ਦੋ ਸੀਟਾਂ 'ਤੇ ਮਾਰੀ ਬਾਜ਼ੀ
Published : Nov 10, 2020, 1:36 pm IST
Updated : Nov 10, 2020, 1:36 pm IST
SHARE ARTICLE
BJP Candidate Ginsuanhau Wins Singhat
BJP Candidate Ginsuanhau Wins Singhat

ਮੱਧ ਪ੍ਰਦੇਸ਼ ਦੇ ਰੁਝਾਨਾਂ ਵਿਚ ਭਾਜਪਾ ਅੱਗੇ

ਨਵੀਂ ਦਿੱਲੀ: ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ 11 ਸੂਬਿਆਂ ਦੀਆਂ 58 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਹੋਈਆਂ ਵੋਟਾਂ ਦੀ ਗਿਣਤੀ ਜਾਰੀ ਹੈ। 

BJP Candidate Ginsuanhau Wins SinghatBJP Candidate Ginsuanhau Wins Singhat

ਦੱਸ ਦਈਏ ਕਿ ਗੁਜਰਾਤ ਦੀਆਂ 8 ਵਿਧਾਨ ਸਭਾ ਸੀਟਾਂ, ਮਣੀਪੁਰ ਦੀਆਂ 5 ਸੀਟਾਂ, ਝਾਰਖੰਡ, ਕਰਨਾਟਕ, ਨਾਗਾਲੈਂਡ ਤੇ ਓਡੀਸ਼ਾ ਦੀਆਂ 2-2 ਅਤੇ ਹਰਿਆਣਾ, ਛੱਤੀਸਗੜ੍ਹ ਤੇ ਤੇਲੰਗਾਨਾ ਦੀ 1-1 ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣਾਂ ਹੋਈਆਂ ਸਨ।

BJPBJP

ਮਣੀਪੁਰ ਦੀਆਂ ਪੰਜ ਸੀਟਾਂ ਵਿਚੋਂ ਭਾਜਪਾ ਨੇ ਦੋ ਸੀਟਾਂ 'ਤੇ ਬਾਜ਼ੀ ਮਾਰ ਲਈ ਹੈ। ਹੋਰ ਸੀਟਾਂ 'ਤੇ ਫਿਲਹਾਲ ਵੋਟਿੰਗ ਜਾਰੀ ਹੈ। ਇਸ ਤੋਂ ਇਲਾਵਾ ਹਰਿਆਣਾ ਦੀ ਬਰੋਦਾ ਵਿਧਾਨ ਸਭਾ ਸੀਟ 'ਤੇ ਭਾਜਪਾ ਅੱਗੇ ਚੱਲ ਰਹੀ ਹੈ। ਉੱਥੇ ਹੀ ਮੱਧ ਪ੍ਰਦੇਸ਼ ਵਿਚ 28 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਈਆਂ ਸਨ।  

Congress-BJPCongress-BJP

ਮੱਧ ਪ੍ਰਦੇਸ਼ ਦੇ ਰੁਝਾਨਾਂ ਵਿਚ ਭਾਜਪਾ 17 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਕਾਂਗਰਸ ਸਿਰਫ਼ 9 ਸੀਟਾਂ 'ਤੇ ਹੀ ਅੱਗੇ ਹੈ।  ਉੱਤਰ ਪ੍ਰਦੇਸ਼ ਵਿਚ ਭਾਜਪਾ 5 ਅਤੇ ਸਪਾ ਦੋ ਸੀਟਾਂ 'ਤੇ ਅੱਗੇ ਹੈ। ਉੱਥੇ ਹੀ ਗੁਜਰਾਤ ਦੀਆਂ ਸੱਤ ਸੀਟਾਂ ਵਿਚ ਭਾਜਪਾ ਚਾਰ ਸੀਟਾਂ 'ਤੇ ਅੱਗੇ ਹੈ। ਜ਼ਿਮਨੀ ਚੋਣਾਂ ਵਿਚ ਮੱਧ ਪ੍ਰਦੇਸ਼ ਦੀਆਂ 28 ਸੀਟਾਂ ਦੇ ਨਤੀਜੇ ਬੇਹੱਦ ਅਹਿਮ ਹਨ। ਮੱਧ ਪ੍ਰਦੇਸ਼ ਦੀਆਂ 28 ਸੀਟਾਂ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਦਾ ਭਵਿੱਖ ਤੈਅ ਕਰਨਗੀਆਂ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement