
'' ਇਹ ਕਰਮਚਾਰੀ ਭਾਰਤੀ ਤਕਨੀਕੀ ਕੰਪਨੀਆਂ ਦੀ ਵਿਕਾਸ ਸਮਰੱਥਾ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਸਕਦੇ ਹਨ''
ਨਵੀਂ ਦਿੱਲੀ: ਤਕਨੀਕੀ ਛਾਂਟੀ ਨੇ ਦੁਨੀਆ ਭਰ ਦੇ ਹਜ਼ਾਰਾਂ ਕਰਮਚਾਰੀਆਂ ਨੂੰ ਪ੍ਰਭਾਵਿਤ ਕੀਤਾ। ਡਰੀਮ 11 ਦੇ ਸੀਈਓ ਅਤੇ ਸਹਿ-ਸੰਸਥਾਪਕ ਹਰਸ਼ ਜੈਨ ਨੇ ਉਨ੍ਹਾਂ ਭਾਰਤੀਆਂ ਨੂੰ ਇੱਕ ਜਨਤਕ ਕਾਲ ਦਿੱਤੀ ਹੈ ਜਿਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਸੀ। ਹਰਸ਼ ਜੈਨ ਨੇ ਭਾਰਤੀ ਕਾਮਿਆਂ ਨੂੰ ਕਿਹਾ ਹੈ ਕਿ ਜੋ ਕਿ ਮੁੱਖ ਤੌਰ ਤੇ ਐਚ1ਬੀ ਵੀਜ਼ਾ ਤੇ ਵਿਦੇਸ਼ ਗਏ ਹਨ, ਕਿ ਉਹ ਵਾਪਸ ਮੁਲਕ ਆ ਜਾਣ ਤੇ ਉਨ੍ਹਾਂ ਦੀ ਕੰਪਨੀ ਨੌਕਰੀ ਦੇਣ ਨੂੰ ਤਿਆਰ ਹੈ।
ਹਰਸ਼ ਜੈਨ ਨੇ ਟਵੀਟ ਕੀਤਾ ਕਿ ਡਰੀਮ ਸਪੋਰਟਸ ਹਮੇਸ਼ਾ "ਮਹਾਨ ਪ੍ਰਤਿਭਾ, ਖਾਸ ਤੌਰ 'ਤੇ ਡਿਜ਼ਾਈਨ, ਉਤਪਾਦ ਅਤੇ ਤਕਨੀਕ ਵਿੱਚ ਲੀਡਰਸ਼ਿਪ ਅਨੁਭਵ ਦੇ ਨਾਲ" ਦੀ ਭਾਲ ਵਿੱਚ ਹੈ।
ਦੱਸ ਦਈਏ ਕਿ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਅਤੇ ਟਵਿੱਟਰ ਨੇ ਵੱਡੇ ਪੱਧਰ 'ਤੇ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਅਜਿਹੇ 'ਚ ਅਮਰੀਕਾ 'ਚ ਇਨ੍ਹਾਂ ਕੰਪਨੀਆਂ 'ਚ ਕੰਮ ਕਰ ਰਹੇ ਐੱਚ-1ਬੀ ਵੀਜ਼ਾ ਵਾਲੇ ਕਰਮਚਾਰੀਆਂ ਦੇ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਹੈ। ਨੌਕਰੀਆਂ ਗੁਆਉਣ ਵਾਲਿਆਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ ਜਿਨ੍ਹਾਂ ਕੋਲ ਐਚ-1ਬੀ ਵੀਜ਼ਾ ਸੀ ਜਿਸ ਦੇ ਆਧਾਰ ’ਤੇ ਉਹ ਅਮਰੀਕਾ ਵਿੱਚ ਕੰਮ ਕਰ ਰਹੇ ਸਨ। ਆਪਣੀ ਨੌਕਰੀ ਗੁਆਉਣ ਵਾਲੇ ਕਰਮਚਾਰੀਆਂ ਕੋਲ ਸਿਰਫ ਦੋ ਮਹੀਨੇ ਯਾਨੀ 60 ਦਿਨ ਹਨ ਜਿਸ ਦੇ ਅੰਦਰ ਉਨ੍ਹਾਂ ਨੂੰ ਕੋਈ ਹੋਰ ਨੌਕਰੀ ਲੱਭਣੀ ਪਵੇਗੀ ਨਹੀਂ ਤਾਂ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪਵੇਗਾ।