
ਡਿਊਟੀ ਦੌਰਾਨ ਰਾਈਫਲ ਨਾਲ ਠੋਡੀ 'ਚ ਗੋਲੀ ਮਾਰੀ, ਸਿਰ ਫਟਿਆ, ਖੁਦਕੁਸ਼ੀ ਦੇ ਕਾਰਨਾਂ ਦਾ ਨਹੀਂ ਹੋਇਆ ਖੁਲਾਸਾ
ਰਾਜਸਥਾਨ - ਬੀਐਸਐਫ ਦੇ ਇੱਕ ਜਵਾਨ ਨੇ ਅੱਜ ਤੜਕੇ 4 ਵਜੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਡਿਊਟੀ ਦੌਰਾਨ ਆਪਣੀ ਰਾਈਫਲ ਨਾਲ ਠੋਡੀ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦਾ ਸਿਰ ਫਟ ਗਿਆ ਅਤੇ ਉਸ ਦੀ ਉੱਥੇ ਹੀ ਮੌਤ ਹੋ ਗਈ। ਜਦੋਂ ਮੌਕੇ 'ਤੇ ਮੌਜੂਦ ਹੋਰ ਜਵਾਨਾਂ ਨੇ ਗੋਲੀ ਦੀ ਆਵਾਜ਼ ਸੁਣੀ ਤਾਂ ਉਹ ਦੌੜ ਕੇ ਆਏ।
ਉਹਨਾਂ ਨੇ ਘਟਨਾ ਦੀ ਜਾਣਕਾਰੀ ਬੀਐਸਐਫ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਬਖ਼ਸ਼ਸਰ ਪੁਲਿਸ ਕਰੀਬ 5 ਵਜੇ ਮੌਕੇ ’ਤੇ ਪੁੱਜੀ। ਘਟਨਾ ਬਾੜਮੇਰ ਜ਼ਿਲ੍ਹੇ ਦੇ ਬਖਾਸਰ ਜਾਟਾਂ ਦੀ ਦੱਸੀ ਗਈ ਹੈ। ਬਖ਼ਾਸਰ ਥਾਣੇ ਦੇ ਅਧਿਕਾਰੀ ਸੂਰਜਭਾਨ ਸਿੰਘ ਨੇ ਦੱਸਿਆ - ਤ੍ਰਿਪੁਰਾ ਨਿਵਾਸੀ ਮਨੋਜ ਕੁਮਾਰ (24) ਪੁੱਤਰ ਕਰਨ ਜੌਹਰ ਬਾੜਮੇਰ ਜ਼ਿਲ੍ਹੇ ਵਿਚ ਬੀਐਸਐਫ ਦੀ 83 ਬਟਾਲੀਅਨ ਵਿਚ ਕਾਂਸਟੇਬਲ ਵਜੋਂ ਤਾਇਨਾਤ ਸੀ।
ਬੁੱਧਵਾਰ ਰਾਤ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਕੰਡਿਆਲੀ ਤਾਰ ਨੇੜੇ ਡਿਊਟੀ ਨਿਭਾ ਰਿਹਾ ਸੀ। ਸਵੇਰੇ 4 ਵਜੇ ਦੇ ਕਰੀਬ ਉਸ ਨੇ ਬਾਰਡਰ ਕੰਡਿਆਲੀ ਤਾਰ ਨੇੜੇ ਆਪਣੀ ਰਾਈਫਲ ਨਾਲ ਠੋਡੀ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਲਾਸ਼ ਨੂੰ ਬਾੜਮੇਰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਪੁਲਿਸ ਨੇ ਸ਼ਾਮ 4:30 ਵਜੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਬੀਐਸਐਫ ਅਧਿਕਾਰੀਆਂ ਹਵਾਲੇ ਕਰ ਦਿੱਤਾ। ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਅਜੇ ਨਹੀਂ ਹੋਇਆ ਹੈ। ਜਾਂਚ ਜਾਰੀ ਹੈ। ਜਵਾਨ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਮੁਤਾਬਕ ਜਵਾਨ ਮਨੋਜ ਕੁਮਾਰ 2 ਸਾਲਾਂ ਤੋਂ ਬਾੜਮੇਰ 'ਚ ਤਾਇਨਾਤ ਸੀ।