ਜ਼ਖਮੀ ਜਵਾਨ ਨੂੰ ਵਿਸ਼ੇਸ਼ ਇਲਾਜ ਲਈ ਊਧਮਪੁਰ ਲਿਜਾਇਆ ਗਿਆ
ਮੇਂਧਰ/ਜੰਮੂ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਉਤੇ ਸੋਮਵਾਰ ਨੂੰ ਬਾਰੂਦੀ ਸੁਰੰਗ ਧਮਾਕੇ ’ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਮੇਂਢਰ ਤਹਿਸੀਲ ਦੇ ਤਾਇਨ ਮਨਕੋਟ ਫਾਰਵਰਡ ਇਲਾਕੇ ’ਚ ਉਸ ਸਮੇਂ ਵਾਪਰੀ, ਜਦੋਂ ਜਵਾਨ ਨੇ ਨਿਯਮਤ ਗਸ਼ਤ ਦੌਰਾਨ ਇਕ ਸੁਰੰਗ ਉਤੇ ਪੈਰ ਰੱਖ ਦਿਤਾ, ਜਿਸ ਕਾਰਨ ਧਮਾਕਾ ਹੋਇਆ। ਜਵਾਨ, ਜਿਸ ਨੂੰ ਅਗਨੀਵੀਰ ਦਸਿਆ ਜਾਂਦਾ ਹੈ, ਨੂੰ ਨੇੜਲੀ ਫੌਜੀ ਚੌਕੀ ਉਤੇ ਮੁੱਢਲੀ ਸਹਾਇਤਾ ਦਿਤੀ ਗਈ ਅਤੇ ਬਾਅਦ ਵਿਚ ਵਿਸ਼ੇਸ਼ ਇਲਾਜ ਲਈ ਊਧਮਪੁਰ ਲਿਜਾਇਆ ਗਿਆ।
