
ਮੋਦੀ ਸਰਕਾਰ ਨੇ ਆਤਮ ਨਿਰਭਰ ਸਕੀਮ ਤਹਿਤ ਮੋਬਾਈਲ ਹੈਂਡਸੈੱਟ ਨਿਰਮਾਤਾਵਾਂ ਨੂੰ ਭਾਰਤ ਵਿਚ ਨਿਰਮਾਣ ਕਰਨ ਲਈ ਪੀਐਲਆਈ ਦਾ ਐਲਾਨ ਕੀਤਾ ਹੈ
ਟਾਟਾ ਗਰੁਪ ਦੀ ਕੰਪਨੀ, ਟਾਟਾ ਸੰਨਜ਼, ਅਪਣੀ ਵਿਸਥਾਰ ਯੋਜਨਾ ਦੇ ਹਿੱਸੇ ਵਜੋਂ ਹਰ ਖੇਤਰ ਵਿਚ ਅਪਣੇ ਕਾਰੋਬਾਰ ਦਾ ਵਿਸਥਾਰ ਕਰ ਰਹੀ ਹੈ। ਪਹਿਲੇ ਸੁਪਰ ਐਪ ਰਾਹੀਂ ਆਨਲਾਈਨ ਕਰਿਆਨੇ ਦੇ ਕਾਰੋਬਾਰ ਵਿਚ ਦਾਖ਼ਲ ਹੋਣ ਦੀ ਯੋਜਨਾ ਅਤੇ ਹੁਣ ਟਾਟਾ ਨੇ ਮੋਬਾਈਲ ਪਾਰਟਸ ਬਣਾਉਣ ਦੀ ਵੀ ਤਿਆਰੀ ਕਰ ਲਈ ਹੈ। ਕੰਪਨੀ ਇਸ ਲਈ ਤਾਮਿਲਨਾਡੂ ਵਿਚ ਇਕ ਨਵਾਂ ਪਲਾਂਟ ਸਥਾਪਤ ਕਰਨ ਜਾ ਰਹੀ ਹੈ।
ਟਾਟਾ ਦੇ ਇਸ ਕਦਮ ਨਾਲ ਚੀਨ ਨੂੰ ਵੱਡਾ ਝਟਕਾ ਲੱਗੇਗਾ। ਦਰਅਸਲ, ਮੋਦੀ ਸਰਕਾਰ ਨੇ ਆਤਮ ਨਿਰਭਰ ਸਕੀਮ ਤਹਿਤ ਮੋਬਾਈਲ ਹੈਂਡਸੈੱਟ ਨਿਰਮਾਤਾਵਾਂ ਨੂੰ ਭਾਰਤ ਵਿਚ ਨਿਰਮਾਣ ਕਰਨ ਲਈ ਪੀਐਲਆਈ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਕਈ ਕੰਪਨੀਆਂ ਨੇ ਭਾਰਤ ਵਿਚ ਨਿਰਮਾਣ ਦੀ ਪੇਸ਼ਕਸ਼ ਕੀਤੀ ਹੈ। ਪਰ ਅਜੇ ਤਕ ਕੋਈ ਵੀ ਮੋਬਾਈਲ ਪਾਰਟਸ ਬਣਾਉਣ ਲਈ ਅੱਗੇ ਨਹੀਂ ਆਇਆ।
ਮੋਬਾਈਲ ਪਾਰਟਸ ਅਜੇ ਵੀ ਬਾਹਰੋਂ ਆਉਂਦੇ ਹਨ। ਟਾਟਾ ਦੀ ਇਸ ਯੋਜਨਾ ਤੋਂ ਬਾਅਦ ਇਸ ਦਾ ਕਾਰੋਬਾਰ ਭਾਰਤ ਵਿਚ ਵਧੇਗਾ ਅਤੇ ਨਾਲ ਹੀ ਚੀਨ ਨੂੰ ਵੀ ਸਖ਼ਤ ਝਟਕਾ ਲੱਗੇਗਾ। ਇਸ ਸਮੇਂ, ਚੀਨ ਤੋਂ ਮੋਬਾਈਲ ਪਾਰਟਸ ਬਹੁਤ ਜ਼ਿਆਦਾ ਮਾਤਰਾ ਵਿਚ ਭਾਰਤ ਆਉਂਦੇ ਹਨ। ਟਾਟਾ ਸੰਨਜ਼ ਦਾ ਇਹ ਪ੍ਰਾਜੈਕਟ ਲਗਭਗ ਡੇਢ ਅਰਬ ਡਾਲਰ ਦਾ ਹੋ ਸਕਦਾ ਹੈ।
ਇਕ ਰੀਪੋਰਟ ਅਨੁਸਾਰ, ਕੰਪਨੀ ਇਸ ਪ੍ਰਾਜੈਕਟ ਲਈ 1.5 ਬਿਲੀਅਨ ਡਾਲਰ ਦਾ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਵਿਚੋਂ 75 ਤੋਂ ਇਕ ਅਰਬ ਡਾਲਰ ਦੀ ਰਕਮ ਅੰਦਰੂਨੀ ਵਪਾਰਕ ਕਾਰੋਬਾਰ ਰਾਹੀਂ ਇਕੱਠੀ ਕੀਤੀ ਜਾਏਗੀ। ਨਵੇਂ ਪਲਾਂਟ ਅਤੇ ਕੰਪਨੀ ਲਈ ਸੀ.ਈ.ਓ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ।