
ਕਈ ਗੰਭੀਰ ਜ਼ਖਮੀ
ਮੁੰਬਈ— ਮਹਾਰਾਸ਼ਟਰ ਦੇ ਨਾਸਿਕ 'ਚ ਸ਼ੁੱਕਰਵਾਰ ਨੂੰ ਇਕ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਰਹੇ ਦੋ ਵਾਹਨਾਂ ਨਾਲ ਟਕਰਾ ਗਈ। ਇਸ ਹਾਦਸੇ 'ਚ 5 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਨਾਸਿਕ ਦੇ ਇਕ ਨਾਮੀ ਕਾਲਜ ਦੇ 8 ਤੋਂ 9 ਵਿਦਿਆਰਥੀ ਸਵਿਫਟ ਕਾਰ 'ਚ ਆਪਣੇ ਦੋਸਤ ਦੇ ਵਿਆਹ 'ਚ ਗਏ ਸਨ। ਸ਼ਾਮ ਨੂੰ ਨਾਸਿਕ ਪਰਤਦੇ ਸਮੇਂ ਮੋਹਦਰੀ ਘਾਟ 'ਤੇ ਗਣਪਤੀ ਮੰਦਰ ਨੇੜੇ ਉਨ੍ਹਾਂ ਦੀ ਕਾਰ ਦਾ ਟਾਇਰ ਅਚਾਨਕ ਫਟ ਗਿਆ।
ਡਰਾਈਵਰ ਦਾ ਕਾਰ 'ਤੇ ਕਾਬੂ ਨਾ ਆਉਣ ਕਾਰਨ ਕਾਰ ਸਿੱਧੀ ਡਿਵਾਈਡਰ 'ਤੇ ਪਲਟ ਗਈ ਅਤੇ ਦੂਜੇ ਪਾਸੇ ਜਾ ਰਹੀ ਇਨੋਵਾ ਅਤੇ ਸਵਿਫਟ ਕਾਰਾਂ 'ਚ ਜਾ ਟਕਰਾਈ। ਇਹ ਹਾਦਸਾ ਸ਼ਾਮ ਕਰੀਬ 5 ਵਜੇ ਦਾ ਦੱਸਿਆ ਜਾ ਰਿਹਾ ਹੈ। ਮਰਨ ਵਾਲੇ ਸਾਰੇ ਲੋਕ ਕਾਲਜ ਦੇ ਵਿਦਿਆਰਥੀ ਸਨ।