20 ਹਜ਼ਾਰ ਵਰਕਰਾਂ ਦੀ ਸ਼ਮੂਲੀਅਤ ਬਾਰੇ ਮਿਲੀ ਜਾਣਕਾਰੀ
ਨਾਗਪੁਰ - ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸੰਬੰਧਿਤ ਜੱਥੇਬੰਦੀ ਭਾਰਤੀ ਮਜ਼ਦੂਰ ਸੰਘ (ਬੀ.ਐਮ.ਐਸ.) ਦੀ ਵਿਦਰਭ ਸੂਬਾ ਇਕਾਈ, ਕੇਂਦਰ ਦੀ ਨਿੱਜੀਕਰਨ ਨੀਤੀ ਅਤੇ ਕਿਰਤੀ ਜਮਾਤ ਨਾਲ ਜੁੜੇ ਹੋਰਨਾਂ ਮੁੱਦਿਆਂ ਨੂੰ ਲੈ ਕੇ 28 ਦਸੰਬਰ ਨੂੰ ਇੱਥੇ ਵਿਧਾਨ ਭਵਨ ਤੱਕ ਰੋਸ ਮਾਰਚ ਕੱਢੇਗੀ।
ਇਹ ਰੋਸ ਮਾਰਚ ਮਹਾਰਾਸ਼ਟਰ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਕੱਢਿਆ ਜਾ ਰਿਹਾ ਹੈ। ਬੀ.ਐਮ.ਐਸ. ਦੀ ਵਿਦਰਭ ਰਾਜ ਇਕਾਈ ਨੇ ਦਾਅਵਾ ਕੀਤਾ ਹੈ ਕਿ ਮਹਾ ਮੋਰਚੇ ਵਿੱਚ 20,000 ਵਰਕਰ ਹਿੱਸਾ ਲੈਣਗੇ।
ਬੀ.ਐਮ.ਐਸ. ਦੇ ਪ੍ਰਚਾਰ ਮੁਖੀ ਸੁਰੇਸ਼ ਚੌਧਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਫ਼ੈਸਲਾ ਵਿਦਰਭ ਪ੍ਰਦੇਸ਼ ਪ੍ਰਧਾਨ ਸ਼ਿਲਪਾ ਦੇਸ਼ਪਾਂਡੇ, ਜਨਰਲ ਸਕੱਤਰ ਗਜਾਨਨ ਗਟਲੇਵਾਰ ਅਤੇ ਹੋਰਾਂ ਦੀ ਮੌਜੂਦਗੀ ਵਿੱਚ ਹੋਈ ਬੈਠਕ ਵਿੱਚ ਲਿਆ ਗਿਆ।
ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਜਨਤਕ ਅਦਾਰਿਆਂ ਦਾ ਵੱਡੇ ਪੱਧਰ ’ਤੇ ਨਿੱਜੀਕਰਨ ਕੀਤਾ ਜਾ ਰਿਹਾ ਹੈ, ਅਤੇ ਠੇਕਾ ਅਧਾਰਿਤ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।