
ਟਰੱਕ ਡਰਾਈਵਰ ਮਾਲ ਦੀ ਢੋਆ-ਢੁਆਈ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ
Govt Mandates AC-fitted Truck: ਟਰੱਕ ਡਰਾਈਵਰਾਂ ਲਈ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਅਕਤੂਬਰ 2025 ਤੋਂ ਨਿਰਮਿਤ ਟਰੱਕਾਂ ਦੇ ਕੈਬਿਨ ਵਿਚ ਏਅਰ ਕੰਡੀਸ਼ਨਰ ਮੁਹੱਈਆ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ, ਮੰਤਰਾਲੇ ਨੇ ਕਿਹਾ, "1 ਅਕਤੂਬਰ, 2025 ਨੂੰ ਜਾਂ ਇਸ ਤੋਂ ਬਾਅਦ ਨਿਰਮਿਤ N-2 ਅਤੇ N-3 ਸ਼੍ਰੇਣੀ ਦੇ ਵਾਹਨਾਂ ਦੇ ਕੈਬਿਨ ਵਿਚ ਏਅਰ ਕੰਡੀਸ਼ਨਿੰਗ ਸਿਸਟਮ (AC) ਲਗਾਉਣਾ ਹੋਵੇਗਾ।"
ਜੁਲਾਈ 'ਚ ਹੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਟਰੱਕ ਡਰਾਈਵਰਾਂ ਲਈ ਕੈਬਿਨ 'ਚ ਏਅਰ ਕੰਡੀਸ਼ਨਰ ਲਗਾਉਣਾ ਲਾਜ਼ਮੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦੀ ਜਾਣਕਾਰੀ ਦਿੱਤੀ ਸੀ। ਗਡਕਰੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਟਰੱਕ ਡਰਾਈਵਰ ਮਾਲ ਦੀ ਢੋਆ-ਢੁਆਈ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇਸ ਲਈ ਉਨ੍ਹਾਂ ਦੇ ਕੰਮ ਕਰਨ ਦੀਆਂ ਸਥਿਤੀਆਂ ਅਤੇ ਮੂਡ ਨੂੰ ਚੰਗਾ ਰੱਖਣ ਵੱਲ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਜਲਦੀ ਹੀ ਟਰੱਕਾਂ ਦੇ ਕੈਬਿਨ ਵਿਚ ਏਅਰ ਕੰਡੀਸ਼ਨਰ ਮੁਹੱਈਆ ਕਰਵਾਉਣਾ ਲਾਜ਼ਮੀ ਕਰਨ ਦੀ ਗੱਲ ਕਹੀ ਸੀ।
ਇਸ ਗੱਲ ਦਾ ਹਵਾਲਾ ਦਿੰਦੇ ਹੋਏ ਕਿ ਟਰੱਕ ਡਰਾਈਵਰ ਅੱਤ ਦੀ ਗਰਮੀ ਵਿਚ ਕੰਮ ਕਰਦੇ ਹਨ, ਗਡਕਰੀ ਨੇ ਕਿਹਾ ਸੀ ਕਿ ਕੁਝ ਧਿਰਾਂ ਇਹ ਦਲੀਲ ਦੇ ਰਹੀਆਂ ਹਨ ਕਿ ਕੈਬਿਨ ਵਿਚ ਏਅਰ ਕੰਡੀਸ਼ਨਰ ਮੁਹੱਈਆ ਕਰਾਉਣ ਨਾਲ ਟਰੱਕਾਂ ਦੀ ਕੀਮਤ ਵਧ ਜਾਵੇਗੀ ਪਰ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਇਸ ਨੂੰ ਲਾਜ਼ਮੀ ਬਣਾਉਣ ਦੇ ਪੱਖ ਵਿਚ ਰਿਹਾ ਹੈ।
(For more news apart from Govt Mandates AC-fitted Truck, stay tuned to Rozana Spokesman)