
Himachal Pradesh Accident News : ਬੱਸ ’ਚ 20-25 ਸਵਾਰੀਆਂ ਸਨ ਸਵਾਰ
Himachal Pradesh Accident News : ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਇਕ ਨਿੱਜੀ ਬੱਸ ਡੂੰਘੀ ਖੱਡ 'ਚ ਡਿੱਗ ਗਈ, ਜਿਸ ਤੋਂ ਬਾਅਦ ਉਸ ਦੇ ਟੋਟੇ-ਟੋਟੇ ਹੋ ਗਏ। ਇਹ ਹਾਦਸਾ ਐਨੀ ਦੇ ਸ਼ਕੇਲਹੜ ਨੇੜੇ ਵਾਪਰਿਆ। ਹਾਦਸੇ 'ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਜਾਣਕਾਰੀ ਮੁਤਾਬਕ ਕੁੱਲੂ ਦੇ ਐਨੀ ਸਬ-ਡਿਵੀਜ਼ਨ ਦੇ ਸਵਾੜ-ਨਾਗਨ ਰੋਡ 'ਤੇ ਇਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਬੱਸ ’ਚ 20 ਤੋਂ 25 ਲੋਕ ਸਵਾਰ ਸਨ ਅਤੇ ਇਹ ਬੱਸ ਕਾਰਸੋਗ ਤੋਂ ਆ ਰਹੀ ਸੀ। ਪਰ ਇਸ ਦੌਰਾਨ ਉਸ ਦਾ ਹਾਦਸਾ ਹੋ ਗਿਆ। ਹਾਦਸੇ ਵਿੱਚ ਬੱਸ ਤਬਾਹ ਹੋ ਗਈ। ਕਈ ਜ਼ਖ਼ਮੀ ਸਵਾਰੀਆਂ ਨੂੰ ਬੱਸ ਦੇ ਆਲੇ-ਦੁਆਲੇ ਡਿੱਗਦੇ ਦੇਖਿਆ ਗਿਆ। ਸਥਾਨਕ ਲੋਕਾਂ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ।
ਘਟਨਾ ਤੋਂ ਬਾਅਦ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ। ਇਹ ਬੱਸ ਮੋਡ ਤੋਂ ਸਿੱਧੀ 200 ਮੀਟਰ ਹੇਠਾਂ ਡਿੱਗ ਗਈ। ਲੋਕਾਂ ਨੇ ਜ਼ਖ਼ਮੀਆਂ ਨੂੰ ਆਪਣੇ ਨਿੱਜੀ ਵਾਹਨਾਂ ਵਿੱਚ ਹਸਪਤਾਲ ਪਹੁੰਚਾਇਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤੇਜ਼ ਮੋੜ 'ਤੇ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ ਅਤੇ ਫਿਰ ਬੱਸ ਸਿੱਧੀ ਹੇਠਾਂ ਜਾ ਡਿੱਗੀ ਅਤੇ ਟੋਟੇ-ਟੋਟੇ ਹੋ ਗਈ।
(For more news apart from Big accident in Kullu Himachal Pradesh, bus fell into 200 feet deep gorge, many people died News in Punjabi, stay tuned to Rozana Spokesman)