
1984 ਦੇ ਸਿੱਖ ਵਿਰੋਧੀ ਦੰਗੇ ਵਿਚ ਉਮਰ ਕੈਦ ਦੀ ਸਜ਼ਾ ਭੁਗਤਣ ਵਾਲੇ ਸੱਜਣ ਕੁਮਾਰ.......
ਨਵੀਂ ਦਿੱਲੀ : 1984 ਦੇ ਸਿੱਖ ਵਿਰੋਧੀ ਦੰਗੇ ਵਿਚ ਉਮਰ ਕੈਦ ਦੀ ਸਜ਼ਾ ਭੁਗਤਣ ਵਾਲੇ ਸੱਜਣ ਕੁਮਾਰ ਦੀ ਅਪੀਲ ਉਤੇ ਸੁਪ੍ਰੀਮ ਕੋਰਟ 14 ਜਨਵਰੀ ਨੂੰ ਸੁਣਵਾਈ ਕਰੇਗਾ। ਦੱਸ ਦਈਏ ਕਿ ਦਿੱਲੀ ਹਾਈਕੋਰਟ ਨੇ ਪਿਛਲੇ ਮਹੀਨੇ 17 ਦਸੰਬਰ ਨੂੰ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਸੱਜਣ ਕੁਮਾਰ ਨੇ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪ੍ਰੀਮ ਕੋਰਟ ਵਿਚ ਅਪੀਲ ਦਰਜ ਕੀਤੀ ਸੀ। ਸਜ਼ਾ ਤੋਂ ਬਾਅਦ 73 ਸਾਲ ਦੇ ਸੱਜਣ ਕੁਮਾਰ ਨੇ ਕਾਂਗਰਸ ਤੋਂ ਅਸਤੀਫਾ ਦੇ ਦਿਤਾ ਸੀ ਅਤੇ 31 ਦਸੰਬਰ ਨੂੰ ਕੋਰਟ ਵਿਚ ਸਰੈਂਡਰ ਕਰ ਦਿਤਾ ਸੀ।
Supreme Court
ਸੁਪ੍ਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਸੱਜਣ ਕੁਮਾਰ ਦੀ ਅਪੀਲ ਉਤੇ ਸੁਣਵਾਈ ਕਰੇਗੀ। ਸੱਜਣ ਕੁਮਾਰ ਦੀ ਸਜ਼ਾ ਦਾ ਮਾਮਲਾ ਦਿੱਲੀ ਕੈਂਟ ਦੇ ਰਾਜ ਨਗਰ ਪਾਰਟ 1 ਖੇਤਰ ਦਾ ਹੈ। 31 ਦਸੰਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਹਿੰਸੇ ਤੋਂ ਬਾਅਦ ਇਥੇ 1 ਅਤੇ 2 ਨਵੰਬਰ ਨੂੰ 5 ਸਿੱਖਾਂ ਦੀ ਹੱਤਿਆ ਕਰ ਦਿਤੀ ਗਈ ਸੀ। ਇਸ ਮਾਮਲੇ ਵਿਚ ਸੱਜਣ ਕੁਮਾਰ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ। ਸੱਜਣ ਕੁਮਾਰ ਉਤੇ ਰਾਜਨਗਰ ਪਾਰਟ 2 ਵਿਚ ਇਕ ਗੁਰੂਦੁਆਰੇ ਨੂੰ ਜਲਾਉਣ ਦਾ ਵੀ ਇਲਜ਼ਾਮ ਹੈ।
Sajjan Kumar
ਹਾਈਕੋਰਟ ਨੇ ਇਨ੍ਹਾਂ ਦੋਸ਼ਾਂ ਵਿਚ ਸੱਜਣ ਕੁਮਾਰ ਨੂੰ ਦੋਸ਼ੀ ਮੰਨਦੇ ਹੋਏ ਉਨ੍ਹਾਂ ਨੂੰ ਅਪਣਾ ਬਾਕੀ ਜੀਵਨ ਜੇਲ੍ਹ ਵਿਚ ਕੱਟਣ ਦਾ ਆਦੇਸ਼ ਦਿਤਾ ਸੀ। ਕੋਰਟ ਨੇ ਅਪਣੇ ਫ਼ੈਸਲੇ ਵਿਚ ਦੰਗੀਆਂ ਨੂੰ ਮਨੁੱਖਤਾ ਦੇ ਵਿਰੁਧ ਦੋਸ਼ ਕਿਹਾ ਸੀ। ਇਨ੍ਹਾਂ ਦੰਗੀਆਂ ਵਿਚ ਸਿਰਫ਼ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 2700 ਤੋਂ ਜਿਆਦਾ ਸਿੱਖਾਂ ਦੀ ਹੱਤਿਆ ਕਰ ਦਿਤੀ ਗਈ ਸੀ।
ਇਸ ਤੋਂ ਇਲਾਵਾ ਕੋਰਟ ਨੇ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਅਸਫ਼ਲਤਾ ਨੂੰ ਵੀ ਇਨ੍ਹਾਂ ਦੰਗੀਆਂ ਦਾ ਇਕ ਪ੍ਰਮੁੱਖ ਕਾਰਨ ਦੱਸਿਆ ਸੀ। ਇਸ ਤੋਂ ਪਹਿਲਾਂ 2010 ਵਿਚ ਟਰਾਇਲ ਕੋਰਟ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿਤਾ ਸੀ। ਇਸ ਫੈਸਲੇ ਨੂੰ ਉਲਟਾਉਦੇ ਹੋਏ ਸੱਜਣ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।