CBI ਚੀਫ ਦੇ ਅਹੁਦੇ ਤੋਂ ਹਟਾਏ ਜਾਣ 'ਤੇ ਬੋਲੇ ਆਲੋਕ ਵਰਮਾ, ਈਮਾਨਦਾਰੀ ਦੀ ਮਿਲੀ ਸਜ਼ਾ
Published : Jan 11, 2019, 11:41 am IST
Updated : Jan 11, 2019, 11:41 am IST
SHARE ARTICLE
Former Director Alok Verma
Former Director Alok Verma

ਉੱਚ ਪੱਧਰੀ ਚੋਣ ਕਮੇਟੀ ਵਲੋਂ ਸੀਬੀਆਈ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਆਲੋਕ ਵਰਮਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਤਬਾਦਲਾ ਉਨ੍ਹਾਂ ...

ਨਵੀਂ ਦਿੱਲੀ : ਉੱਚ ਪੱਧਰੀ ਚੋਣ ਕਮੇਟੀ ਵਲੋਂ ਸੀਬੀਆਈ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਆਲੋਕ ਵਰਮਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਤਬਾਦਲਾ ਉਨ੍ਹਾਂ ਦੇ ਵਿਰੋਧ ਵਿਚ ਰਹਿਣ ਵਾਲੇ ਇਕ ਵਿਅਕਤੀ ਵਲੋਂ ਲਗਾਏ ਗਏ ਝੂਠੇ, ਨਿਰਾਧਾਰ ਅਤੇ ਫਰਜੀ ਆਰੋਪਾਂ ਦੇ ਆਧਾਰ 'ਤੇ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਉੱਚ ਪੱਧਰੀ ਚੋਣ ਕਮੇਟੀ ਨੇ ਭ੍ਰਿਸ਼ਟਾਚਾਰ ਅਤੇ ਡਿਊਟੀ ਵਿਚ ਲਾਪਰਵਾਹੀ ਵਰਤਣ ਦੇ ਇਲਜ਼ਾਮ ਵਿਚ ਵੀਰਵਾਰ ਨੂੰ ਆਲੋਕ ਵਰਮਾ ਨੂੰ ਅਹੁਦੇ ਤੋਂ ਹਟਾ ਦਿਤਾ।

Alok VermaAlok Verma

ਇਸ ਮਾਮਲੇ ਵਿਚ ਚੁੱਪੀ ਤੋੜਦੇ ਹੋਏ ਆਲੋਕ ਵਰਮਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਹਾਈ - ਪ੍ਰੋਫਾਈਲ ਮਾਮਲਿਆਂ ਦੀ ਜਾਂਚ ਕਰਨ ਵਾਲੀ ਮਹੱਤਵਪੂਰਣ ਏਜੰਸੀ ਹੋਣ ਦੇ ਨਾਤੇ ਸੀਬੀਆਈ ਦੀ ਆਜ਼ਾਦੀ ਨੂੰ ਸੁਰੱਖਿਅਤ ਅਤੇ ਰਾਖਵਾਂ ਰੱਖਣਾ ਚਾਹੀਦਾ ਹੈ। ਵਰਮਾ ਨੇ ਕਿਹਾ ਇਸ ਨੂੰ ਬਾਹਰੀ ਦਬਾਵਾਂ ਦੇ ਬਿਨਾਂ ਕੰਮ ਕਰਣਾ ਚਾਹੀਦਾ ਹੈ। ਮੈਂ ਏਜੰਸੀ ਦੀ ਅਖੰਡਤਾ ਨੂੰ ਬਣਾਏ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ, ਜਦੋਂ ਕਿ ਉਸ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

CBICBI

ਇਸ ਨੂੰ ਕੇਂਦਰ ਸਰਕਾਰ ਅਤੇ ਸੀਵੀਸੀ ਦੇ 23 ਅਕਤੂਬਰ, 2018 ਦੇ ਆਦੇਸ਼ਾਂ ਵਿਚ ਵੇਖਿਆ ਜਾ ਸਕਦਾ ਹੈ ਜੋ ਬਿਨਾਂ ਕਿਸੇ ਅਧਿਕਾਰ ਖੇਤਰ ਦੇ ਦਿਤੇ ਗਏ ਸਨ ਅਤੇ ਜਿਨ੍ਹਾਂ ਨੂੰ ਰੱਦ ਕਰ ਦਿਤਾ ਗਿਆ। ਵਰਮਾ ਨੇ ਅਪਣੇ ਵਿਰੋਧੀ ਇਕ ਵਿਅਕਤੀ ਦੁਆਰਾ ਲਗਾਏ ਗਏ ਝੂਠੇ, ਨਿਰਾਧਾਰ ਅਤੇ ਫਰਜੀ ਆਰੋਪਾਂ ਦੇ ਆਧਾਰ 'ਤੇ ਕਮੇਟੀ ਵਲੋਂ ਤਬਾਦਲੇ ਦਾ ਆਦੇਸ਼ ਜਾਰੀ ਕੀਤੇ ਜਾਣ ਨੂੰ ਦੁਖਦ ਦੱਸਿਆ।

ਸਰਕਾਰ ਵਲੋਂ ਵੀਰਵਾਰ ਨੂੰ ਜਾਰੀ ਆਦੇਸ਼ ਦੇ ਅਨੁਸਾਰ 1979 ਬੈਚ ਦੇ ਆਈਪੀਐਸ ਅਧਿਕਾਰੀ ਨੂੰ ਗ੍ਰਹਿ ਮੰਤਰਾਲਾ ਦੇ ਤਹਿਤ ਫਾਇਰ ਡਿਪਾਰਟਮੈਂਟ, ਨਾਗਰਿਕ ਸੁਰੱਖਿਆ ਅਤੇ ਹੋਮ ਗਾਰਡਨ ਦਾ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ। ਸੀਬੀਆਈ ਨਿਦੇਸ਼ਕ ਦਾ ਚਾਰਜ ਫਿਲਹਾਲ ਐਡੀਸ਼ਨਲ ਡਾਇਰੈਕਟਰ ਐਮ. ਨਾਗੇਸ਼ਵਰ ਰਾਵ ਦੇ ਕੋਲ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement