ਦਿੱਲੀ ਮੈਟਰੋ 'ਚ 94 ਫ਼ੀਸਦੀ ਚੋਰੀ ਦੀਆਂ ਘਟਨਾਵਾਂ ਨੂੰ ਇਸ ਤਰ੍ਹਾਂ ਅੰਜ਼ਾਮ ਦਿੰਦੀਆਂ ਹਨ ਔਰਤਾਂ
Published : Jan 11, 2019, 12:59 pm IST
Updated : Jan 11, 2019, 1:19 pm IST
SHARE ARTICLE
Pickpockets
Pickpockets

ਦਿੱਲੀ ਮੈਟਰੋ ਵਿਚ 2017 ਵਿਚ ਜੇਬ ਕਤਰਿਆਂ ਦੇ 1,392 ਮਾਮਲੇ ਦਰਜ ਹੋਏ ਸਨ। ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐਸਐਫ) ਨੇ ਇਸ ਗਿਣਤੀ ਨੂੰ ਘੱਟ ਕਰਨ ਲਈ ਕਾਫ਼ੀ ਕਦਮ ...

ਨਵੀਂ ਦਿੱਲੀ : ਦਿੱਲੀ ਮੈਟਰੋ ਵਿਚ 2017 ਵਿਚ ਜੇਬ ਕਤਰਿਆਂ ਦੇ 1,392 ਮਾਮਲੇ ਦਰਜ ਹੋਏ ਸਨ। ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐਸਐਫ) ਨੇ ਇਸ ਗਿਣਤੀ ਨੂੰ ਘੱਟ ਕਰਨ ਲਈ ਕਾਫ਼ੀ ਕਦਮ ਚੁੱਕੇ ਹਨ। ਵਿਸ਼ੇਸ਼ ਅਭਿਆਨ ਚਲਾ ਕੇ ਇਸ ਗਿਣਤੀ ਨੂੰ 2018 ਵਿਚ 497 ਤੱਕ ਲਿਆਂਦਾ ਹੈ। ਇਸ ਵਿਚੋਂ ਵੀ 94 ਫ਼ੀ ਸਦੀ ਮਾਮਲਿਆਂ ਵਿਚ ਜੇਬ ਕਤਰੀਆਂ ਦੀ ਘਟਨਾ ਨੂੰ ਔਰਤਾਂ ਨੇ ਅੰਜਾਮ ਦਿਤਾ ਸੀ।

PickpocketsPickpockets

2017 ਵਿਚ ਇਹ 85 ਫ਼ੀ ਸਦੀ ਸੀ। 2017 ਦੇ ਅੰਕੜਿਆਂ ਨੇ ਸੀਆਈਐਸਐਫ ਨੂੰ ਪ੍ਰੇਸ਼ਾਨ ਕਰ ਦਿਤਾ ਸੀ ਜਿਸ ਦੇ ਮੋਢਿਆਂ 'ਤੇ ਮੈਟਰੋ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਹੈ। ਅਧਿਕਾਰੀਆਂ ਨੇ ਹਿਊਮਨ ਇੰਟੈਲੀਜੈਂਸ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸ਼ੱਕੀਆਂ ਦੀ ਪਹਿਚਾਣ ਕਰਨਾ ਸ਼ੁਰੂ ਕਰ ਦਿਤਾ ਸੀ ਅਤੇ ਉਨ੍ਹਾਂ ਨੂੰ ਇਮਾਰਤ ਵਿਚ ਵੜਣ ਤੋਂ ਮਨ੍ਹਾ ਕਰ ਦਿਤਾ ਜਾਂਦਾ ਸੀ।

Central Industrial Security Force (CISF)Central Industrial Security Force (CISF)

ਸੀਆਈਐਸਐਫ ਦੇ ਸੀਨੀਅਰ ਅਧਿਕਾਰੀ ਦੇ ਅਨੁਸਾਰ 236 ਮੈਟਰੋ ਸਟੇਸ਼ਨ 'ਤੇ ਜ਼ਿਆਦਾ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਅਤੇ ਜ਼ਿਆਦਾ ਜਵਾਨਾਂ (ਮਹਿਲਾ ਅਤੇ ਪੁਰਸ਼ ਦੋਵੇਂ) ਨੂੰ ਅਸੁਰੱਖਿਅਤ ਸਥਾਨਾਂ 'ਤੇ ਲਗਾਇਆ ਗਿਆ ਤਾਂਕਿ ਜੇਬ ਕਤਰੀਆਂ ਨੂੰ ਰੰਗੇ ਹੱਥੀਂ ਫੜਿਆ ਜਾ ਸਕੇ। ਪੁਲਿਸ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਗਿਆ।

Delhi MetroDelhi Metro

ਜਿਸ ਦੇ ਚਾਰ ਕਾਂਸਟੇਬਲਾਂ ਦੀ ਵਿਸ਼ੇਸ਼ ਟੀਮ ਮੈਟਰੋ ਸਟੇਸ਼ਨ ਅਤੇ ਇਸ ਗੈਂਗ ਦੀ ਪਸੰਦੀਦਾ ਜਗ੍ਹਾਵਾਂ 'ਤੇ ਨਜ਼ਰ ਰੱਖਣ ਦਾ ਕੰਮ ਕਰਦੇ। ਸਾਦੀ ਵਰਦੀ ਵਿਚ ਤੈਨਾਤ ਇਹ ਪੁਲਿਸਵਾਲੇ ਸਟੇਸ਼ਨ ਵਿਚ ਏਧਰ - ਉੱਧਰ ਘੁੰਮਦੇ ਅਤੇ ਜੇਬ ਕਤਰੀਆਂ ਅਤੇ ਝਪਟਮਾਰਾ 'ਤੇ ਨਜ਼ਰ ਰੱਖਦੇ। 2017 ਵਿਚ 1,292 ਔਰਤਾਂ ਅਤੇ 100 ਆਦਮੀ ਫੜੇ ਗਏ ਉਥੇ ਹੀ 2018 ਵਿਚ ਇਹ ਗਿਣਤੀ 470 ਅਤੇ 28 ਹੈ। ਸੀਆਈਐਸਐਫ ਅਤੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਔਰਤਾਂ ਜੇਬ ਕਤਰੀਆਂ ਜ਼ਿਆਦਾਤਰ ਸੈਂਟਰਲ ਦਿੱਲੀ ਤੋਂ ਟ੍ਰੇਨ ਵਿਚ ਚੜ੍ਹਦੀਆਂ ਹਨ ਅਤੇ ਆਮ ਤੌਰ 'ਤੇ ਸੰਚਾਲਨ ਕਰਦੀਆਂ ਹਨ।

CrowdCrowd

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਸਾਫਰਾਂ ਨੂੰ ਕਿਸੇ ਮਹਿਲਾ ਦੇ ਕਿਸੇ ਵੀ ਤਰ੍ਹਾਂ ਦੇ ਅਸਧਾਰਨ ਵਿਵਹਾਰ ਜਾਂ ਕੋਈ ਮਹਿਲਾ ਵਰਗਾ ਵਿੱਖ ਰਿਹਾ ਹੈ ਤਾਂ ਉਸ ਨੂੰ ਲੈ ਕੇ ਸੁਚੇਤ ਰਹਿਣਾ ਚਾਹੀਦਾ ਹੈ। ਕਈ ਵਾਰ ਪੁਰਸ਼ ਔਰਤਾਂ ਦੇ ਕੱਪੜੇ ਪਹਿਨ ਕੇ ਮਹਿਲਾ ਕੋਚ ਵਿਚ ਸਵਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਕੋਲ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਕੀਮਤੀ ਸਾਮਾਨ ਹੁੰਦਾ ਹੈ।

ਇਕ ਅਧਿਕਾਰੀ ਨੇ ਕਿਹਾ ਜੇਬ ਕਤਰੀਆਂ ਕਰਨ ਵਾਲੀਆਂ ਔਰਤਾਂ ਬੱਚਾ ਲੈ ਕੇ ਚੱਲਦੀਆਂ ਹਨ ਜਾਂ ਫਿਰ ਸਮੂਹ ਵਿਚ ਚੱਲਦੀਆਂ ਹਨ। ਭੀੜ ਦਾ ਫਾਇਦਾ ਚੁੱਕ ਕੇ ਇਕ ਔਰਤ ਕਿਸੇ ਬੈਗ ਦੀ ਚੇਨ ਖੋਲ੍ਹਦੀ ਹੈ। ਠੀਕ ਮੌਕਾ ਮਿਲਣ 'ਤੇ ਦੂਜੀ ਔਰਤ ਕੀਮਤੀ ਸਾਮਾਨ ਨੂੰ ਕੱਢ ਲੈਂਦੀ ਹੈ ਅਤੇ ਉਸ ਨੂੰ ਸਮੂਹ ਦੇ ਦੂਜੇ ਮੈਂਬਰ ਨੂੰ ਪਾਸ ਕਰ ਦਿੰਦੀ ਹੈ। ਅਜਿਹੇ ਵਿਚ ਜੇਕਰ ਕਿਸੇ ਪੀੜਿਤ ਨੂੰ ਸਮੂਹ ਦੀ ਕਿਸੇ ਔਰਤ 'ਤੇ ਸ਼ੱਕ ਹੁੰਦਾ ਹੈ ਤਾਂ ਉਸ ਦੇ ਕੋਲੋਂ ਕੁੱਝ ਨਹੀਂ ਮਿਲਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement