22 ਲੱਖ ਦੀ ਚੋਰੀ ਦੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਹਾਰਾਸ਼ਟਰ ਪੁਲਿਸ ਨੂੰ ਸੌਂਪਿਆ
Published : Jan 3, 2019, 1:04 pm IST
Updated : Apr 10, 2020, 10:25 am IST
SHARE ARTICLE
ATM
ATM

ਮਹਾਰਸ਼ਟਰ ਵਿਚ ਏਟੀਐਮ ਤੋੜ ਕੇ 22 ਲੱਖ ਰੁਪਏ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਥਾਣਾ ਸਦਰ ਪਿੰਡ ਨਾਵਲੀ ਤੋਂ ਗ੍ਰਿਫ਼ਤਾਰ ਕਰਕੇ....

ਗੁੜਗਾਓ : ਮਹਾਰਸ਼ਟਰ ਵਿਚ ਏਟੀਐਮ ਤੋੜ ਕੇ 22 ਲੱਖ ਰੁਪਏ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਥਾਣਾ ਸਦਰ ਪਿੰਡ ਨਾਵਲੀ ਤੋਂ ਗ੍ਰਿਫ਼ਤਾਰ ਕਰਕੇ ਮਹਾਰਾਸ਼ਟਰ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਮਹਾਂਰਾਸ਼ਟਰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਦੋਨਾਂ ਦੋਸ਼ੀਆਂ ਦੀ ਪਹਿਚਾਣ ਰੋਬਿਨ ਅਤੇ ਅਕਰਮ ਦੇ ਰੂਪ ਵਿਚ ਹੋਈ ਹੈ। ਮਹਾਰਾਸ਼ਟਰ ਦੇ ਡਾਲੀਆ ਵਿਚ ਆਈਸੀਆਈਸੀਆਈ ਬੈਂਕ ਦੇ ਏਟੀਐਮ ਨੂੰ ਤੋੜ ਕੇ ਵਾਰਦਾਤ ਨੂੰ ਅੰਜ਼ਾਮ ਦਿਤਾ ਗਿਆ ਸੀ।

ਮਹਾਰਾਸ਼ਟਰ ਪੁਲਿਸ ਦੀ ਜਾਂਚ ਵਿਚ ਪਤਾ ਚੱਲਿਆ ਸੀ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਬਦਮਾਸ਼ਾ ਦੇ ਤਾਰ ਨੂੰਹ ਦੇ ਫ਼ਿਰੋਜ਼ਪੁਰ ਝਿਰਕਾ ਥਾਣੇ ਦੇ ਪਿੰਡ ਨਾਵਲੀ ਨਾਲ ਜੁੜੇ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਨੇ ਨੂੰਹ ਦੇ ਐਸ.ਪੀ ਰਾਜੇਸ਼ ਦੁੱਗਲ ਨਾਲ ਦੋਸ਼ੀਆਂ ਨੂੰ ਦਬੋਚਣ ਦੇ ਲਈ ਸਹਿਯੋਗ ਮੰਗਿਆ। ਕ੍ਰਾਈਮ ਬ੍ਰਾਂਚ ਡਾਲੀਆ ਦੇ ਸਬ-ਇੰਸਪੈਕਟਰ ਸੋਨਾਵਾਨੇ ਪੁਲਿਸ ਟੀਮ ਦੇ ਨਾਲ ਫਿਰੋਜ਼ਪੁਰ ਝਿਰਕਾ ਥਾਣੇ ਪਹੁੰਚੇ।

ਇਸ ਤੋਂ ਬਾਅਦ ਫਿਰੋਜ਼ਪੁਰ ਝਿਰਕਾ ਥਾਣੇ, ਸੀਆਈਏ ਸਟਾਫ਼ ਨੂੰਹ, ਤਾਵੜੂ, ਨਗੀਨਾ ਥਾਣੇ ਅਤੇ ਪੁਲਿਸ ਲਾਈਨ ਦੇ ਜਾਵਾਨਾਂ ਨੇ ਨਾਵਲੀ ਪਿੰਡ ਜਾ ਕੇ ਦੋਨਾਂ ਬਦਮਾਸ਼ਾਂ ਦੇ ਘਰ ਦੀ ਘੇਰਾਬੰਦੀ ਕੀਤੀ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫਿਰੋਜ਼ਪੁਰ ਝਿਰਕਾ ਥਾਣੇ ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਹਾਰਾਸ਼ਟਰ ਪੁਲਿਸ ਨੂੰ ਸੌਂਪ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement