ਜੰ‍ਮੂ ਕਸ਼ਮੀਰ ‘ਚ LOC ਨੇੜੇ ਭੁਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ ਤੀਵਰਤਾ 3.0 ਮਾਪੀ ਗਈ
Published : Jan 11, 2019, 11:51 am IST
Updated : Jan 11, 2019, 11:52 am IST
SHARE ARTICLE
Earthquake
Earthquake

ਜੰ‍ਮੂ ਕਸ਼‍ਮੀਰ ਵਿਚ ਇਕ ਵਾਰ ਫਿਰ ਭੁਚਾਲ ਦਾ ਝਟਕਾ ਮਹਿਸੂਸ.....

ਨਵੀਂ ਦਿੱਲੀ : ਜੰ‍ਮੂ ਕਸ਼‍ਮੀਰ ਵਿਚ ਇਕ ਵਾਰ ਫਿਰ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਹੈ। ਰਿਕ‍ਟਰ ਪੈਮਾਨੇ ਉਤੇ ਭੁਚਾਲ ਦੀ ਤੀਵਰਤਾ 3.0 ਮਾਪੀ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਭੁਚਾਲ ਦੇ ਝਟਕੇ ਜੰ‍ਮੂ ਕਸ਼‍ਮੀਰ ਰੀਜਨ ਵਿਚ ਆਏ ਹਨ। ਭੁਚਾਲ ਦਾ ਕੇਂਦਰ ਜ਼ਮੀਨ ਦੇ ਅੰਦਰ ਕਰੀਬ 10 ਕਿਮੀ ਗਹਿਰਾਈ ਵਿਚ ਆਏ ਹਨ। ਫਿਲਹਾਲ ਕਿਸੇ ਦੇ ਵੀ ਜਖ਼ਮੀ ਹੋਣ ਜਾਂ ਫਿਰ ਕਿਸੇ ਵੀ ਨੁਕਸਾਨ ਦੀ ਖ਼ਬਰ ਨਹੀਂ ਹੈ। 

Earthquake in RajouriEarthquake

ਦੱਸ ਦਈਏ ਕਿ ਕੱਲ੍ਹ ਜੰਮੂ ਕਸ਼ਮੀਰ ਦੇ 4.6 ਤੀਵਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੁਚਾਲ ਦੇ ਝਟਕੇ ਜੰਮੂ ਅਤੇ ਕਸ਼ਮੀਰ ਖੇਤਰ ਵਿਚ ਸਵੇਰੇ 8.22 ਵਜੇ ਮਹਿਸੂਸ ਕੀਤੇ ਗਏ ਸਨ। ਇਸ ਦੀ ਇਕ ਵਜ੍ਹਾ ਰਿਕਟਰ ਸਕੇਲ ਉਤੇ ਭੁਚਾਲ ਦੀ ਤੀਵਰਤਾ ਘੱਟ ਹੋਣਾ ਵੀ ਹੈ। ਫਿਲਹਾਲ ਹਾਲਾਤ ਇਕੋ ਜਿਹੇ ਹਨ। ਭੁਚਾਲ ਆਉਣ ਤੋਂ ਪਹਿਲਾਂ ਚੱਲੇਗਾ ਪਤਾ, IIT ਰੁਡ਼ਕੀ ਨੇ ਬਣਾਇਆ ਵਾਰਨਿੰਗ ਸਿਸਟਮ।

EarthquakeEarthquake

IIT ਰੁਡ਼ਕੀ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਭੁਚਾਲ ਦੀ ਚੇਤਾਵਨੀ ਦੇਣ ਵਾਲੀ ਇਕ ਅਜਿਹੀ ਪ੍ਰਣਾਲੀ ਵਿਕਸਿਤ ਕੀਤੀ ਹੈ ਜਿਸ ਵਿਚ ਭੁਚਾਲ ਤੋਂ ਇਕ ਮਿੰਟ ਪਹਿਲਾਂ ਲੋਕਾਂ ਨੂੰ ਇਸ ਦੇ ਆਉਣ ਦੀ ਜਾਣਕਾਰੀ ਮਿਲ ਸਕਦੀ ਹੈ। ਉਤਰਾਖੰਡ ਦੇ ਕੁੱਝ ਇਲਾਕਿਆਂ ਵਿਚ ਪਹਿਲਾਂ ਤੋਂ ਹੀ ਅਜਿਹੀ ਪ੍ਰਣਾਲੀ ਲੱਗੀ ਹੋਈ ਹੈ ਜਿਸ ਵਿਚ ਅਜਿਹੇ ਨੈੱਟਵਰਕ ਸੈਂਸਰ ਲੱਗੇ ਹੋਏ ਹਨ ਜੋ ਭੁਚਾਲ ਤੋਂ ਬਾਅਦ ਧਰਤੀ ਦੀਆਂ ਪਰਤਾਂ ਤੋਂ ਗੁਜਰਨ ਵਾਲੇ ਭੁਚਾਲ ਤਰੰਗਾਂ ਦੀ ਪਹਿਚਾਣ ਕਰਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement