
ਜੰਮੂ ਕਸ਼ਮੀਰ ਦੇ 4.6 ਤੀਵਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ......
ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ 4.6 ਤੀਵਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੁਚਾਲ ਦੇ ਝਟਕੇ ਜੰਮੂ ਅਤੇ ਕਸ਼ਮੀਰ ਖੇਤਰ ਵਿਚ ਸਵੇਰੇ 8.22 ਵਜੇ ਮਹਿਸੂਸ ਕੀਤੇ ਗਏ। ਭੁਚਾਲ ਆਉਣ ਨਾਲ ਹੁਣ ਤੱਕ ਕਿਸੇ ਵੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਦੀ ਇਕ ਵਜ੍ਹਾ ਰਿਕਟਰ ਸਕੇਲ ਉਤੇ ਭੁਚਾਲ ਦੀ ਤੀਵਰਤਾ ਘੱਟ ਹੋਣਾ ਵੀ ਹੈ। ਫਿਲਹਾਲ ਹਾਲਾਤ ਇਕੋ ਜਿਹੇ ਹਨ। ਭੁਚਾਲ ਆਉਣ ਤੋਂ ਪਹਿਲਾਂ ਚੱਲੇਗਾ ਪਤਾ, IIT ਰੁਡ਼ਕੀ ਨੇ ਬਣਾਇਆ ਵਾਰਨਿੰਗ ਸਿਸਟਮ।
Earthquake
IIT ਰੁਡ਼ਕੀ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਭੁਚਾਲ ਦੀ ਚੇਤਾਵਨੀ ਦੇਣ ਵਾਲੀ ਇਕ ਅਜਿਹੀ ਪ੍ਰਣਾਲੀ ਵਿਕਸਿਤ ਕੀਤੀ ਹੈ ਜਿਸ ਵਿਚ ਭੁਚਾਲ ਤੋਂ ਇਕ ਮਿੰਟ ਪਹਿਲਾਂ ਲੋਕਾਂ ਨੂੰ ਇਸ ਦੇ ਆਉਣ ਦੀ ਜਾਣਕਾਰੀ ਮਿਲ ਸਕਦੀ ਹੈ। ਉਤਰਾਖੰਡ ਦੇ ਕੁੱਝ ਇਲਾਕਿਆਂ ਵਿਚ ਪਹਿਲਾਂ ਤੋਂ ਹੀ ਅਜਿਹੀ ਪ੍ਰਣਾਲੀ ਲੱਗੀ ਹੋਈ ਹੈ ਜਿਸ ਵਿਚ ਅਜਿਹੇ ਨੈੱਟਵਰਕ ਸੈਂਸਰ ਲੱਗੇ ਹੋਏ ਹਨ ਜੋ ਭੁਚਾਲ ਤੋਂ ਬਾਅਦ ਧਰਤੀ ਦੀਆਂ ਪਰਤਾਂ ਤੋਂ ਗੁਜਰਨ ਵਾਲੇ ਭੁਚਾਲ ਤਰੰਗਾਂ ਦੀ ਪਹਿਚਾਣ ਕਰਦੀ ਹੈ।
Earthquake
ਆਈਆਈਟੀ ਰੂਡ਼ਕੀ ਦੇ ਪ੍ਰੋਫੈਸਰ ਮੁਕਤਲਾਲ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਮੌਜੂਦਾ ਸਮੇਂ ਵਿਚ ਭੁਚਾਲ ਦਾ ਪੂਰਨ ਅਨੁਮਾਨ ਲਗਾਉਣ ਲਈ ਜੋ ਤਕਨੀਕ ਹੈ, ਉਹ ਵਾਸਤਵ ਵਿਚ ਕੰਮ ਨਹੀਂ ਕਰਦਾ ਹੈ। ਲੋਕ ਸੰਖਿਆ ਗਿਣਤੀ ਦੇ ਆਧਾਰ ਉਤੇ ਇਸ ਦਾ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਹੁਣ ਤੱਕ ਗਿਆਤ ਜਿੰਨੇ ਵੀ ਤਰੀਕੇ ਹਨ, ਉਹ ਸਟੀਕ ਨਹੀਂ ਹਨ।