ਜਾਣੋ ਕਿਉਂ ਮੁੱਖ ਮੰਤਰੀ ਨਾਇਡੂ ਨੇ ਵੰਡੀਆਂ ਬ੍ਰਾਹਮਣਾ ਨੂੰ ਮਹਿੰਗੀਆਂ ਗੱਡੀਆਂ 
Published : Jan 11, 2019, 12:16 pm IST
Updated : Jan 11, 2019, 12:28 pm IST
SHARE ARTICLE
N Chandrababu Naid
N Chandrababu Naid

ਆਂਧਰਾ ਪ੍ਰਦੇਸ਼ ਇਸ ਸਮੇਂ ਇਕ ਖਾਸ ਗੱਲ ਕਰਕੇ ਚਰਚਾ 'ਚ ਚੱਲ ਰਿਹਾ ਹੈ। ਉੱਥੇ ਦੀ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਬੇਰੁਜ਼ਗਾਰ ਬਾਹਮਣ ਨੌਜਵਾਨਾਂ ਨੂੰ ਰੁਜ਼ਗਾਰ

ਹੈਦਰਾਬਾਦ: ਆਂਧਰਾ ਪ੍ਰਦੇਸ਼ ਇਸ ਸਮੇਂ ਇਕ ਖਾਸ ਗੱਲ ਕਰਕੇ ਚਰਚਾ 'ਚ ਚੱਲ ਰਿਹਾ ਹੈ। ਉੱਥੇ ਦੀ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਬੇਰੁਜ਼ਗਾਰ ਬਾਹਮਣ ਨੌਜਵਾਨਾਂ ਨੂੰ ਰੁਜ਼ਗਾਰ ਉਪਲੱਬਧ ਕਰਾਉਣ ਦੇ ਉਦੇਸ਼ ਨਾਲ ਸਵਿਫਟ ਡਿਜ਼ਾਇਰ ਕਾਰ ਉਪਲੱਬਧ ਕਰਾ ਰਹੀ ਹੈ। ਇਸ ਦੇ ਲਈ ਦੋ ਲੱਖ ਰੁਪਏ ਸਰਕਾਰ ਦੇ ਵੱਲੋਂ ਦਿਤੇ ਜਾ ਰਹੇ ਹਨ, ਜੋ ਸਬਸਿਡੀ ਦੇ ਰੂਪ 'ਚ ਹੋਵੇਗੀ,ਜਿਨ੍ਹਾਂ ਨੂੰ ਵਾਪਸ ਨਹੀਂ ਕਰਨਾ ਹੋਵੇਗਾ। ਬਾਕੀ ਦੀ ਰਾਸ਼ੀ ਸਸਤੇ ਵਿਆਜ ਦਰ 'ਤੇ ਕਿਸ਼ਤਾਂ 'ਚ ਲਾਭ ਲੈਣ ਵਾਲਿਆਂ ਨੂੰ ਚੁਕਾਉਣੀ ਹੋਵੇਗੀ।

N Chandrababu NaidN Chandrababu Naid

50 ਨੌਜਵਾਨਾਂ ਨੂੰ ਗੱਡੀ ਦੇ ਕੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਇਸ ਦਾ ਵਿਸਥਾਰ ਹੋਣਾ ਹੈ। ਇਸ ਯੋਜਨਾ ਦੀ ਜਾਣਕਾਰੀ ਤੋਂ ਬਾਅਦ ਪੂਰੇ ਦੇਸ਼ ਦਾ ਹੈਰਾਨ ਹੋ ਰਖਿਆ ਸੀ ਪਰ ਇਸ ਗੱਲ ਦੀ ਜਾਣਕਾਰੀ ਘੱਟ ਹੀ ਲੋਕਾਂ ਨੂੰ ਹੋਵੇਗੀ ਕਿ ਆਧਰਾਂ ਪ੍ਰਦੇਸ਼ ਇਕ ਅਜਿਹਾ ਸੂਬਾ ਹੈ, ਜਿੱਥੇ ਬ੍ਰਾਹਮਣਾਂ ਦੇ ਕਲਿਆਣ ਲਈ ਸਰਕਾਰੀ ਉਪਕਰਮ ਦੇ ਰੂਪ 'ਚ ਇਕ ਕਾਰਪੋਰੇਸ਼ਨ ਪਹਿਲਾਂ ਤੋਂ ਹੀ ਬਣਿਆ ਹੋਇਆ ਹੈ।

ਇਸ ਕਾਰਪੋਰੇਸ਼ਨ ਦੀ ਇਕਾਈ ਦੇ ਰੂਪ 'ਚ ਆਧਰਾ ਪ੍ਰਦੇਸ਼ ਬਾਹਮਣ ਕਾਰਪੋਰੇਟਿਵ ਕਰੈਡਿਟ ਸੋਸਾਇਟੀ ਵੀ ਹੈ, ਜੋ ਕਿ ਸਸਤੇ ਵਿਆਜ ਦਰ 'ਤੇ ਕਰਜ ਉਪਲੱਬਧ ਕਰਵਾਉਂਦੀ ਹੈ। ਕਾਰਪੋਰੇਸ਼ਨ ਵੱਖ-ਵੱਖ ਤਰ੍ਹਾਂ ਦੀ ਨੌਂ ਯੋਜਨਾਵਾਂ ਚਲਾ ਰਿਹਾ ਹੈ। ਸੂਬੇ 'ਚ ਬਾਹਮਣ ਕਾਰਪੋਰੇਸ਼ਨ ਚੰਦਰਬਾਬੂ ਨਾਇਡੂ ਦੇ ਜੂਨ 2014 'ਚ ਦੂਜੀ ਵਾਰ ਸੀਐਮ ਬਣਨ ਤੋਂ ਬਾਅਦ ਸਥਾਪਤ ਕੀਤਾ ਗਿਆ। ਇਸ ਦੀ ਸਥਾਪਨਾ ਦੀ ਗੱਲ ਨਾਇਡੂ ਨੇ ਅਪਣੇ ਚੁਨਾਵੀ ਐਲਾਨ ਪੱਤਰ 'ਚ ਕੀਤੀ ਸੀ। ਕਹਿੰਦੇ ਹਨ ਕਿ ਪ੍ਰਦੇਸ਼ ਦੇ ਵੱਖ ਹੋਣ ਦੇ ਚਲਦੇ ਬਖ਼ਤਾਵਰ ਬਾਹਮਣ ਤੇਲੰਗਾਨਾ ਦੇ ਹਿੱਸੇ ਚਲਿਆ ਗਿਆ।

N Chandrababu Naid Naid distributing cars

ਗਰੀਬ ਬਾਹਮਣ ਆਧਰਾ ਪ੍ਰਦੇਸ਼ ਦੇ ਹਿੱਸੇ ਬਚੇ, ਜਿਨ੍ਹਾਂ ਦੀ ਸਰਕਾਰੀ ਨੌਕਰੀਆਂ 'ਚ ਵੀ ਹਿੱਸੇਦਾਰੀ ਬੇਹੱਦ ਘੱਟ ਹੈ ਅਤੇ ਖੇਤੀ ਵੀ ਨਹੀਂ ਹੈ। ਮੰਦਰ, ਪੂਜਾ-ਪਾਠ ਦੇ ਜ਼ਰੀਏ ਹੋਣ ਵਾਲੀ ਕਮਾਈ ਤੋਂ ਹੀ ਉਨ੍ਹਾਂ ਦਾ ਜੀਵਨ ਬਤੀਤ ਹੁੰਦਾ ਹੈ। ਸੂਬੇ ਦੀ ਕੁਲ ਆਬਾਦੀ 'ਚ ਬ੍ਰਾਹਮਣ ਆਬਾਦੀ ਦਾ ਹਿੱਸਾ ਤਿੰਨ ਤੋਂ ਚਾਰ ਫ਼ੀਸਦੀ 'ਚ ਹੈ। ਜਿਸ 'ਚ ਬਹੁਤ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਹੈ। ਗਰੀਬ ਹੋਣ ਦੀ ਕਾਰਨ ਬ੍ਰਾਹਮਣ ਸਿੱਖਿਆ 'ਚ ਵੀ ਪਛੜ ਰਹੇ ਹਨ।

ਕਹਿੰਦੇ ਹਨ ਕਿ 2014 ਦੇ ਸੂਬਾ ਵਿਧਾਨਸਭਾ ਚੋਣ ਦੇ ਸਮੇਂ ਚੰਦਰਬਾਬੂ ਨਾਇਡੂ ਜਦੋਂ ਸੂਬੇ ਦੀ ਯਾਤਰਾ 'ਤੇ ਸਨ ਤਾਂ ਉਨ੍ਹਾਂ ਨੇ ਬ੍ਰਾਹਮਣਾਂ ਦੀ ਇਹ ਹਾਲਤ ਬਹੁਤ ਨਜ਼ਦੀਕ ਨਾਲ ਵੇਖੀ ਅਤੇ ਉਦੋਂ ਐਲਾਨ ਕਰ ਦਿਤਾ ਕਿ ਜੇਕਰ ਉਹ ਸੱਤਾ 'ਚ ਆਉਂਦੇ ਹਨ ਤਾਂ ਬ੍ਰਾਹਮਣਾਂ ਦੀ ਹਾਲਤ ਸੁਧਾਰਣ ਲਈ ਕੁੱਝ ਬਿਹਤਰ ਕਰਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement