
3 ਸਾਲ ਪਹਿਲਾਂ ਪਤੀ ਦੀ ਹੋਈ ਸੀ ਮੌਤ
ਰੋਹਤਕ- ਹਰਿਆਣਾ ਦੇ ਰੋਹਤਕ ਦੇ ਗੋਗਾਹੇੜੀ ਪਿੰਡ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਔਰਤ ਨੂੰ ਜ਼ਿੰਦਾ ਸੜ ਗਈ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤ ਆਪਣੇ ਘਰ 'ਚ ਮੰਜੇ 'ਤੇ ਪਈ ਸੀ। ਸ਼ਾਰਟ ਸਰਕਟ ਕਾਰਨ ਘਰ ਨੂੰ ਅੱਗ ਲੱਗ ਗਈ ਅਤੇ ਔਰਤ ਦੀ ਵੀ ਸੜ ਕੇ ਮੌਤ ਹੋ ਗਈ। ਅਪਾਹਜ ਔਰਤ ਹੋਣ ਕਾਰਨ ਉਹ ਆਪਣੇ ਆਪ ਨੂੰ ਵੀ ਨਹੀਂ ਬਚਾ ਸਕੀ।
ਮ੍ਰਿਤਕਾ ਦੀ ਪਛਾਣ 47 ਸਾਲਾ ਸੁਦੇਸ਼ ਵਜੋਂ ਹੋਈ ਹੈ। ਜੋ ਬਚਪਨ ਤੋਂ ਹੀ ਅਪਾਹਜ ਸੀ ਅਤੇ ਚੱਲਣ ਫਿਰਨ ਤੋਂ ਅਸਮਰੱਥ ਸੀ। ਜਿਸ ਕਾਰਨ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਉਹ ਆਪਣੇ ਆਪ ਨੂੰ ਨਹੀਂ ਬਚਾ ਸਕੀ। ਮ੍ਰਿਤਕ ਦੇ ਦੋ ਬੱਚੇ ਹਨ। ਪਤੀ ਦੀ ਮੌਤ ਤੋਂ ਬਾਅਦ ਦੋਹਾਂ ਬੱਚਿਆਂ ਦੀ ਦੇਖਭਾਲ ਉਸ ਨੇ ਖੁਦ ਕੀਤੀ।
ਮ੍ਰਿਤਕ ਸੁਦੇਸ਼ ਦੇ ਪੁੱਤਰ ਸਾਹਿਲ ਨੇ ਦੱਸਿਆ ਕਿ ਜਦੋਂ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਤਾਂ ਉਹ ਕੰਮ 'ਤੇ ਗਿਆ ਹੋਇਆ ਸੀ ਅਤੇ ਉਸ ਦੀ ਭੈਣ ਵੀ ਕੰਮ 'ਤੇ ਗਈ ਹੋਈ ਸੀ। ਜਦੋਂ ਉਸ ਦੀ ਭੈਣ ਸ਼ੀਤਲ ਵਾਪਸ ਆਈ ਤਾਂ ਘਰ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਮਾਂ ਸੜ ਚੁੱਕੀ ਸੀ।
ਸੁਦੇਸ਼ ਦੇ ਪਤੀ ਹਰੀਚੰਦ ਦੀ ਕਰੀਬ ਤਿੰਨ ਸਾਲ ਪਹਿਲਾਂ 18 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪਰਿਵਾਰ ਅਨੁਸਾਰ ਜਦੋਂ ਹਰੀਚੰਦ ਨੂੰ ਦਿਲ ਦਾ ਦੌਰਾ ਪਿਆ ਤਾਂ ਉਹ ਅੱਗ 'ਤੇ ਸੇਕ ਰਿਹਾ ਸੀ, ਦੌਰਾ ਪੈਣ ਕਾਰਨ ਉਹ ਵੀ ਅੱਗ ਦੀ 'ਚ ਆ ਕੇ ਝੁਲਸ ਗਿਆ | ਇਸ ਦੌਰਾਨ ਉਸ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਮੁਤਾਬਕ ਸੁਦੇਸ਼ ਦੇਵੀ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਜਦੋਂ ਪੁਲਿਸ ਪਹੁੰਚੀ ਤਾਂ ਉਥੇ ਔਰਤ ਦਾ ਸਿਰਫ ਪਿੰਜਰ ਹੀ ਪਿਆ ਸੀ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਰੋਹਤਕ ਪੀਜੀਆਈ ਲੈ ਗਈ।