ਰਾਹੁਲ ਗਾਂਧੀ ਨੇ ਆਖਰਕਾਰ ਦੱਸ ਹੀ ਦਿੱਤਾ ਇੰਨੀ ਠੰਢ ਵਿਚ ਚਿੱਟੀ ਟੀ-ਸ਼ਰਟ ਪਾਉਣ ਪਿੱਛੇ ਰਾਜ਼?

By : GAGANDEEP

Published : Jan 11, 2023, 1:32 pm IST
Updated : Jan 11, 2023, 1:32 pm IST
SHARE ARTICLE
photo
photo

ਜਦੋਂਂ ਤੱਕ ਕਾਂਬਾ ਨਹੀਂ ਛਿੜ ਜਾਂਦਾ ਉਦੋਂ ਤੱਕ ਨਹੀਂ ਪਾਵਾਂਗਾ ਸਵੈਟਰ

 

ਚੰਡੀਗੜ੍ਹ: 'ਭਾਰਤ ਜੋੜੋ ਯਾਤਰਾ' ਦੌਰਾਨ ਕੜਾਕੇ ਦੀ ਠੰਡ ਦੇ ਬਾਵਜੂਦ ਟੀ-ਸ਼ਰਟਾਂ ਪਹਿਨਣ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਵਿਚਕਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਨੂੰ ਮੱਧ ਪ੍ਰਦੇਸ਼ 'ਚ ਫਟੇ ਹੋਏ ਕੱਪੜਿਆਂ ਵਿੱਚ ਕੰਬਦੀਆਂ ਹੋਈਆਂ  ਤਿੰਨ ਗਰੀਬ ਲੜਕੀਆਂ  ਮਿਲੀਆ। ਇਹਨਾਂ ਨੂੰ ਮਿਲਣ ਤੋਂ ਬਾਅਦ ਯਾਤਰਾ ਦੌਰਾਨ ਸਿਰਫ ਟੀ-ਸ਼ਰਟ ਪਹਿਨਣ ਦਾ ਫੈਸਲਾ ਕੀਤਾ।

ਰਾਹੁਲ ਨੇ ਕਿਹਾ, 'ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਇਹ ਚਿੱਟੀ ਟੀ-ਸ਼ਰਟ ਕਿਉਂ ਪਾਈ ਹੈ, ਕੀ ਮੈਨੂੰ ਠੰਡ ਨਹੀਂ ਲੱਗਦੀ। ਹਰਿਆਣਾ ਦੇ ਅੰਬਾਲਾ 'ਚ ਨੁੱਕੜ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, 'ਇੱਕ ਦਿਨ ਤਿੰਨ ਗਰੀਬ ਕੁੜੀਆਂ ਫਟੇ ਕੱਪੜਿਆਂ 'ਚ ਮੇਰੇ ਕੋਲ ਆਈਆਂ। ਜਦੋਂ ਮੈਂ ਉਸ ਨੂੰ ਫੜਿਆ ਤਾਂ ਉਹ ਕੰਬ ਰਹੀਆਂ ਸਨ ਕਿਉਂਕਿ ਉਹਨਾਂ ਨੇ ਵਧੀਆ ਕੱਪੜੇ ਨਹੀਂ ਪਾਏ ਹੋਏ ਸਨ। ਉਸ ਦਿਨ ਮੈਂ ਫੈਸਲਾ ਕੀਤਾ ਕਿ ਮੈਂ ਉਦੋਂ ਤੱਕ ਟੀ-ਸ਼ਰਟ ਪਾਵਾਂਗਾ। ਜਦੋਂ ਤੱਕ ਮੈਨੂੰ ਕਾਂਬਾ ਨਹੀਂ ਛਿੜ ਜਾਂਦਾ। ਉਹਨਾਂ ਕਿਹਾ ਕਿ ਉਹ ਉਨ੍ਹਾਂ ਕੁੜੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜਦੋਂ ਮੈਂ ਕੰਬਣ ਲੱਗ ਜਾਵਾਂਗਾ, ਉਦੋਂ ਮੈਂ ਸਵੈਟਰ ਪਹਿਨਣ ਬਾਰੇ ਸੋਚਾਂਗਾ।

ਮੈਂ ਉਨ੍ਹਾਂ ਤਿੰਨ ਕੁੜੀਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਨੂੰ ਠੰਡ ਲੱਗ ਰਹੀ ਹੈ ਤਾਂ ਰਾਹੁਲ ਗਾਂਧੀ ਨੂੰ ਵੀ ਠੰਡ ਲੱਗੇਗੀ।ਪੱਛਮੀ ਬੰਗਾਲ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਸੋਮਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ 'ਚ ਚੱਲ ਰਹੀ 'ਭਾਰਤ ਜੋੜੋ' ਯਾਤਰਾ ਦੀ ਪ੍ਰਸ਼ੰਸਾ ਕਰਦੇ ਹੋਏ ਆਪਣੀ ਪਾਰਟੀ ਦੇ ਨੇਤਾਵਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਕਿਹਾ ਕਿ ਕਾਂਗਰਸ ਨੂੰ ਪਹਿਲਾਂ ਖੁਦ ਨੂੰ ਇਕਜੁੱਟ ਕਰਨਾ ਚਾਹੀਦਾ ਹੈ। ਟੀਐਮਸੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਪਾਰਟੀ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਅਤੇ ਵਿਧਾਇਕ ਚਿਰਨਜੀਤ ਚੱਕਰਵਰਤੀ ਦੀ ‘ਭਾਰਤ ਜੋੜੋ ਯਾਤਰਾ’ ਦੀ ਸ਼ਲਾਘਾ ਕਰਨਾ ਉਨ੍ਹਾਂ ਦਾ ਨਿੱਜੀ ਵਿਚਾਰ ਹੈ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement