ਰੋਹੀਣੀ 'ਚ ਐਨਕਾਉਂਟਰ, 3 ਦੇ ਪੈਰ 'ਚ ਲੱਗੀ ਗੋਲੀ, 5 ਦਬੋਚੇ
Published : Feb 11, 2019, 4:12 pm IST
Updated : Feb 11, 2019, 4:12 pm IST
SHARE ARTICLE
Encounter
Encounter

ਗੈਂਗਵਾਰ ਦੇ ਚਲਦੇ ਦਿੱਲੀ ਦੀਆਂ ਸੜਕਾਂ 'ਤੇ ਦਸ ਦਿਨਾਂ 'ਚ 2 ਨੌਜਵਾਨਾਂ ਦੀਆਂ ਗੋਲੀਆਂ ਨਾਲ ਛਲਨੀ ਕਰਕੇ ਸਨਸਨੀ ਫੈਲਾਉਣ ਵਾਲੇ ਗੈਂਗ ਨੂੰ ਅੱਜ ਸਵੇਰੇ ਸਪੈਸ਼ਲ ....

ਨਵੀਂ ਦਿੱਲੀ: ਗੈਂਗਵਾਰ ਦੇ ਚਲਦੇ ਦਿੱਲੀ ਦੀਆਂ ਸੜਕਾਂ 'ਤੇ ਦਸ ਦਿਨਾਂ 'ਚ 2 ਨੌਜਵਾਨਾਂ ਦੀਆਂ ਗੋਲੀਆਂ ਨਾਲ ਛਲਨੀ ਕਰਕੇ ਸਨਸਨੀ ਫੈਲਾਉਣ ਵਾਲੇ ਗੈਂਗ ਨੂੰ ਅੱਜ ਸਵੇਰੇ ਸਪੈਸ਼ਲ ਸੇੱਲ ਦੀ ਟੀਮ ਨੇ ਰੋਹੀਣੀ ਇਲਾਕੇ 'ਚ ਘੇਰ ਲਿਆ। ਪੁਲਿਸ ਦਾ ਦਾਅਵਾ ਹੈ ਕਿ ਇਸ ਦੌਰਾਨ ਦੋਨਾਂ 'ਤੇ ਗੋਲੀਆਂ ਚੱਲੀਆਂ। ਜਿਸ 'ਚ ਤਿੰਨ ਬਦਮਾਸ਼ਾਂ ਦੇ ਪੈਰ 'ਚ ਗੋਲੀ ਲੱਗੀ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਠੀਕ ਹੈ। ਦੋ ਪੁਲਿਸਕਰਮੀਆਂ ਦੀ ਬੁਲੇਟਪ੍ਰੂਫ ਜੈਕੇਟ 'ਚ ਗੋਲੀਆਂ ਲੱਗੀ।  

encounter-in-delhi-3-criminals-shotEncounter in Delhi

ਹੋਈਆਂ ਹਨ। ਮੁਲਜ਼ਮਾਂ 'ਚ ਇਕ 17 ਸਾਲ ਦਾ ਬਾਲਗ ਵੀ ਹੈ, ਜੋ ਦੋਨੇ ਕਤਲ ਦੇ ਦੌਰਾਨ ਗੈਂਗ  ਦੇ ਨਾਲ ਮੌਜੂਦ ਸੀ। ਇਹ ਐਨਕਾਉਂਟਰ ਸਵੇਰੇ 5 ਵਜੇ ਰੋਹੀਣੀ ਦੇ ਸੈਕਟਰ-10 'ਚ ਸੋਨਾ ਜੈੰਤੀ ਪਾਰਕ ਦੇ ਕੋਲ ਹੋਇਆ। ਸਪੈਸ਼ਲ ਸੇੱਲ ਦੇ ਡੀਸੀਪੀ ਸੰਜੀਵ ਯਾਦਵ ਨੇ ਦੱਸਿਆ ਕਿ ਚਾਰ ਮੁਲਜ਼ਮ ਹਰਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਹਿਚਾਣ ਰੋਹਤਕ ਨਿਵਾਸੀ ਸੁਨੀਲ ਉਰਫ ਭੂਰਾ (21) , ਭਿਵਾਨੀ ਜਿਲ੍ਹੇ ਦੇ ਸੁਖਵਿੰਦਰ ਉਰਫ ਸੰਜੂ (24), ਸੋਨੀਪਤ ਦੇ ਰਵੀਂਦਰ (34) ਅਤੇ ਬਹਾਦੁਰਗੜ੍ਹ ਦੇ ਅਰਪਿਤ ਛਿੱਲਰ (20) ਦੇ ਤੌਰ 'ਤੇ ਹੋਈ ਹੈ। ਪੰਜਵਾਂ ਮੁਲਜ਼ਮ ਨਬਾਲਿਗ ਹੈ। ਉਹ ਦਿੱਲੀ ਦੇ ਬਵਾਨਾ ਇਲਾਕੇ ਦਾ ਰਹਿਣ ਵਾਲਾ ਹੈ।

ਐਨਕਾਉਂਟਰ ਦੇ ਚਲਦੇ ਸੁਨੀਲ, ਸੁਖਵਿੰਦਰ ਅਤੇ ਅਰਪਿਤ ਦੇ ਪੈਰਾਂ 'ਚ ਗੋਲੀ ਲੱਗੀ। ਪੁਲਿਸ ਦੀ ਨਿਗਰਾਨੀ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੰਜੋ ਗੈਂਗਸਟਰ ਮੋਨੂ ਅਤੇ ਸੋਨੂ ਗੈਂਗ ਨਾਲ ਜੁਡ਼ੇ ਹਨ। ਮੋਨੂ-ਸੋਨੂ ਜੇਲ੍ਹ 'ਚ ਬੰਦ ਨੀਰਜ ਬਵਾਨਿਆ ਦੀ ਗੈਂਗ ਦੇ ਐਕਟਿਵ ਮੈਂਬਰ ਹਨ। ਡੀਸੀਪੀ ਨੇ ਦੱਸਿਆ ਕਿ ਦਿੱਲੀ 'ਚ ਰਾਜੇਸ਼ ਬਵਾਨਾ ਅਤੇ ਹੈਪੀ ਗੈਂਗ ਦੇ 'ਚ ਕੁੱਝ ਸਮੇਂ ਤੋਂ ਗੈਂਗਵਾਰ ਚੱਲ ਰਹੀ ਹੈ। ਜਿਸ ਦੇ ਚਲਦੇ ਮੋਨੂ-ਸੋਨੂ ਗੈਂਗ ਨੇ 20 ਜਨਵਰੀ ਅਤੇ 1 ਫਰਵਰੀ ਨੂੰ ਦੋ ਕਤਲ ਕੀਤੇ।

Arrested Arrested

1 ਫਰਵਰੀ ਨੂੰ ਨਰੇਲਾ ਇੰਡਸਟਰਿਅਲ ਏਰਿਆ 'ਚ ਮਾਨ ਸਕੂਲ ਦੇ ਕੋਲ ਇਕੋ ਵੈਨ ਦੇ ਚਾਲਕ ਵਿਕਾਸ ਚੋਹਾਨ ਉਰਫ ਵਿੱਕੀ ਦੀਆਂ ਗੋਲੀਆਂ ਨਾਲ ਭੁੰਨ ਕੇ ਹੱਤਿਆ ਕਰ ਦਿਤੀ ਗਈ।  ਉਸ ਕਤਲ 'ਚ ਸੁਨੀਲ, ਸੁਖਵਿੰਦਰ, ਇੰਦਰਜੀਤ, ਸੋਨੂ ਅਤੇ ਰਵੀ ਦੇ ਨਾਮ ਸਾਹਮਣੇ ਆਏ ਸਨ। ਪੁਲਿਸ ਨੇ ਦੱਸਿਆ ਕਿ ਇਸ ਵਾਰਦਾਤ ਦਾ ਵੀਡੀਓ ਵਾਇਰਲ ਹੋ ਗਿਆ ਹੈ। ਜਿਸ 'ਚ ਸੁਨੀਲ ਅਤੇ ਸੁਖਵਿੰਦਰ ਗੋਲੀਆਂ ਚਲਾਉਦੇਂ ਨਜ਼ਰ ਆ ਰਹੇ ਹਨ।  

ਐਨਕਾਉਂਟਰ 'ਚ ਜਿਨ੍ਹਾਂ ਪੁਲਿਸਕਰਮੀਆਂ ਦੀ ਬੁਲੇਟਪ੍ਰੂਫ ਜੈਕਟ 'ਤੇ ਗੋਲੀ ਲੱਗੀ, ਉਨ੍ਹਾਂ ਦੇ ਨਾਮ ਹਵਲਦਾਰ ਭਾਰਤ ਅਤੇ ਸਿਪਾਹੀ ਮਨਜੀਤ ਹੈ। ਸੇਲ ਦਾ ਕਹਿਣਾ ਹੈ ਕਿ ਇਸ ਗੈਂਗ ਨੇ 20 ਜਨਵਰੀ ਨੂੰ ਸ਼ਾਲੀਮਾਰ ਬਾਗ ਥਾਣਾ ਖੇਤਰ 'ਚ ਮੋਹਿਤ ਨਾਮ ਦੇ ਮੁੰਡੇ ਦੀਆਂ ਗੋਲੀਆਂ ਨਾਲ ਭੁੰਨ ਕੇ ਹੱਤਿਆ ਕੀਤੀ ਸੀ। ਉਸ ਕੇਸ 'ਚ ਵੀ ਸੁਖਵਿੰਦਰ ਅਤੇ ਸੋਨੂ ਤੋਂ ਇਲਾਵਾ ਨਿਸ਼ਾਂਤ ਦਾ ਨਾਮ ਸਾਹਮਣੇ ਆਇਆ ਸੀ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement