
ਬਾਲੀਵੁਡ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ.....
ਮੁੰਬਈ : ਬਾਲੀਵੁਡ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਬਾਲੀਵੁਡ 'ਚ ਮਸ਼ਹੂਰ ਵਿਲਨ ਮਹੇਸ਼ ਆਨੰਦ ਦਾ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ। ਉਹ ਅਪਣੇ ਘਰ 'ਚ ਮ੍ਰਿਤਕ ਪਾਏ ਗਏ। ਸ਼ਨੀਵਾਰ ਨੂੰ ਉਨ੍ਹਾਂ ਨੇ ਅਪਣੇ ਯਾਰੀ ਰੋਡ ਸਥਿਤ ਘਰ 'ਚ ਆਖ਼ਰੀ ਸਾਂਹ ਲਏ ਅਤੇ ਉਹ 57 ਸਾਲ ਦੇ ਸਨ। ਮਹੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਭੇਜਿਆ ਗਿਆ। ਹਾਲ ਹੀ 'ਚ ਉਨ੍ਹਾਂ ਨੇ ਗੋਵੀਂਦਾ ਦੀ ਫਿਲਮ ਰੰਗੀਲਾ ਰਾਜਾ ਤੋਂ ਕਮਬੈਕ ਕੀਤਾ ਸੀ। ਜਾਣਕਾਰੀ ਮੁਤਾਬਕ ਮਹੇਸ਼ ਆਨੰਦ ਮੁੰਬਈ ਦੇ ਵਰਸੋਵਾ 'ਚ ਇਕੱਲੇ ਰਹਿੰਦੇ ਸਨ।
Mahesh Anandਜਦੋਂ ਇਕ ਨਿਊਜ ਪੋਰਟਲ ਨੇ ਮਹੇਸ਼ ਆਨੰਦ ਦੀ ਪਹਿਲੀ ਪਤਨੀ ਤੋਂ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਾਲ 2002 ਤੋਂ ਬਾਅਦ ਸਾਡੇ 'ਚ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੈ। ਜ਼ਿਕਰਯੋਗ ਹੈ ਕਿ ਮਹੇਸ਼ ਆਨੰਦ ਨੇ ਸ਼ਹਿਨਸ਼ਾਹ, ਮਜਬੂਰ, ਸਵਰਗ, ਥਾਣੇਦਾਰ, ਵਿਸ਼ਵਆਤਮਾ, ਗੁੰਮਰਾਹ, ਖੁਦਦਾਰ, ਬੇਤਾਜ ਬਾਦਸ਼ਾਹ, ਜੇਤੂ ਅਤੇ ਕੁਰੂਕਸ਼ੇਤਰ ਵਰਗੀਆਂ ਹਿੱਟ ਫਿਲਮਾਂ 'ਚ ਚੰਗੀ ਅਦਾਕਾਰੀ ਤੋਂ ਪਹਿਚਾਣ ਬਣਾਈ ਸੀ। (ਏਜੰਸੀ)