
ਲਗਾਤਾਰ ਦੋ ਦਿਨ ਘਟਣ ਤੋਂ ਬਾਅਦ ਹਫ਼ਤੇ ਦੇ ਪਹਿਲੇ ਦਿਨ ਪਟਰੌਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਵੈਬਸਾਈਟ ‘ਤੇ ਉਪਲੱਬਧ ਰਿਪੋਰਟ ਦੇ ਮੁਤਾਬਕ...
ਨਵੀਂ ਦਿੱਲੀ : ਲਗਾਤਾਰ ਦੋ ਦਿਨ ਘਟਣ ਤੋਂ ਬਾਅਦ ਹਫ਼ਤੇ ਦੇ ਪਹਿਲੇ ਦਿਨ ਪਟਰੌਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਵੈਬਸਾਈਟ ‘ਤੇ ਉਪਲੱਬਧ ਰਿਪੋਰਟ ਦੇ ਮੁਤਾਬਕ, 28 ਜਨਵਰੀ ਤੋਂ ਹੁਣ ਤੱਕ ਕੀਮਤ ਜਾਂ ਤਾਂ ਉਸੇ ਤਰ੍ਹਾਂ ਰਹੀ ਸੀ ਜਾਂ ਘਟੀ ਸੀ ਵਾਧਾ ਪਹਿਲੀ ਵਾਰ ਹੋਇਆ ਹੈ। ਸ਼ਹਿਰਾਂ ਵਿਚ ਪਟਰੌਲ ਡੀਜ਼ਲ 6 ਪੈਸੇ ਤੱਕ ਮਹਿੰਗਾ ਹੋਇਆ ਹੈ।
Petrol
ਦਿੱਲੀ ਦੀ ਗੱਲ ਕਰੀਏ ਤਾਂ ਇਕ ਲਿਟਰ ਪਟਰੌਲ ਦੀ ਕੀਮਤ 5 ਪੈਸੇ ਵਧਕੇ 70.33 ਰੁਪਏ, ਮੁੰਬਈ ਵਿਚ 5 ਪੈਸੇ ਵਧਕੇ 75.97 ਰੁਪਏ, ਕਲਕੱਤਾ ਵਿਚ 5 ਪੈਸੇ ਵਧਕੇ 72.44 ਰੁਪਏ ਅਤੇ ਚੇਨਈ ਵਿਚ 73 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ਵਿਚ ਇਕ ਲੀਟਰ ਡੀਜ਼ਲ ਦੀ ਕੀਮਤ 6 ਪੈਸੇ ਵਧਕੇ 65.62 ਰੁਪਏ, ਮੁੰਬਈ ਵਿਚ 6 ਪੈਸੇ ਵਧਕੇ 68.71 ਰੁਪਏ, ਕਲਕੱਤਾ ਵਿਚ 6 ਪੈਸੇ ਵਧਕੇ 67.40 ਰੁਪਏ ਅਤੇ ਚੇਨਈ ਵਿਚ 7 ਪੈਸੇ ਵਧਕੇ 69.32 ਰੁਪਏ ਪ੍ਰਤੀ ਲਿਟਰ ਹੈ। ਸ਼ਹਿਰਾਂ ਦੇ ਨਾਮ ਪਟਰੌਲ/ਲੀਟਰ
ਪਟਰੌਲ ਡੀਜ਼ਲ
ਦਿੱਲੀ : 70.33 65.62
ਮੁੰਬਈ : 75.97 68.71
ਕਲਕੱਤਾ : 72.44 67.40
ਚੇਨਈ : 73.00 69.32
ਨੋਏਡਾ : 70.25 64.85
ਗੁਰੁਗਰਾਮ : 71.26 65.44
ਨੋਏਡਾ ਵਿਚ ਇਕ ਲੀਟਰ ਪਟਰੌਲ ਦੀ ਕੀਮਤ 4 ਪੈਸੇ ਵਧਕੇ 70.25 ਰੁਪਏ ਅਤੇ ਡੀਜ਼ਲ ਦੀ ਕੀਮਤ 5 ਪੈਸੇ ਵਧਕੇ 64.85 ਰੁਪਏ ਪ੍ਰਤੀ ਲਿਟਰ ਹੈ। ਗੁਰੁਗਰਾਮ ਦੀ ਗੱਲ ਕਰੀਏ ਤਾਂ ਇਕ ਲੀਟਰ ਪਟਰੌਲ ਦੀ ਕੀਮਤ 4 ਪੈਸੇ ਵਧਕੇ 71.26 ਰੁਪਏ ਅਤੇ ਡੀਜ਼ਲ ਦੀ ਕੀਮਤ 5 ਪੈਸੇ ਵਧਕੇ 65.44 ਰੁਪਏ ਹੈ।