ਦੋ ਹਫ਼ਤੇ ਬਾਅਦ ਮਹਿੰਗਾ ਹੋਇਆ ਪਟਰੌਲ - ਡੀਜ਼ਲ

ਸਪੋਕਸਮੈਨ ਸਮਾਚਾਰ ਸੇਵਾ
Published Feb 11, 2019, 12:53 pm IST
Updated Feb 11, 2019, 12:53 pm IST
ਲਗਾਤਾਰ ਦੋ ਦਿਨ ਘਟਣ ਤੋਂ ਬਾਅਦ ਹਫ਼ਤੇ ਦੇ ਪਹਿਲੇ ਦਿਨ ਪਟਰੌਲ ਡੀਜ਼ਲ ਦੀ ਕੀਮਤ ਵਿਚ ਵਾਧਾ ਹੋਇਆ ਹੈ। ਵੈਬਸਾਈਟ 'ਤੇ ਉਪਲੱਬਧ ਰਿਪੋਰਟ ਦੇ ਮੁਤਾਬਕ 28 ਜਨਵਰੀ ਤੋਂ ਹੁਣ ...
Petrol Diesel
 Petrol Diesel

ਨਵੀਂ ਦਿੱਲੀ : ਲਗਾਤਾਰ ਦੋ ਦਿਨ ਘਟਣ ਤੋਂ ਬਾਅਦ ਹਫ਼ਤੇ ਦੇ ਪਹਿਲੇ ਦਿਨ ਪਟਰੌਲ ਡੀਜ਼ਲ ਦੀ ਕੀਮਤ ਵਿਚ ਵਾਧਾ ਹੋਇਆ ਹੈ। ਵੈਬਸਾਈਟ 'ਤੇ ਉਪਲੱਬਧ ਰਿਪੋਰਟ ਦੇ ਮੁਤਾਬਕ 28 ਜਨਵਰੀ ਤੋਂ ਹੁਣ ਤੱਕ ਕੀਮਤ ਜਾਂ ਤਾਂ ਸਥਿਰ ਰਹੀ ਸੀ ਜਾਂ ਘਟੀ ਸੀ। ਵਾਧਾ ਪਹਿਲੀ ਵਾਰ ਹੋਇਆ ਹੈ। ਮਹਾਨਗਰਾਂ ਵਿਚ ਪਟਰੌਲ ਡੀਜ਼ਲ 6 ਪੈਸੇ ਤੱਕ ਮਹਿੰਗਾ ਹੋਇਆ ਹੈ।

PetrolPetrol

Advertisement

ਦਿੱਲੀ ਦੀ ਗੱਲ ਕਰੀਏ ਤਾਂ ਇਕ ਲੀਟਰ ਪਟਰੌਲ ਦੀ ਕੀਮਤ 5 ਪੈਸੇ ਵਧ ਕੇ 70.33 ਰੁਪਏ, ਮੁੰਬਈ ਵਿਚ 5 ਪੈਸੇ ਵਧ ਕੇ 75.97 ਰੁਪਏ, ਕੋਲਕਾਤਾ ਵਿਚ 5 ਪੈਸੇ ਵਧ ਕੇ 72.44 ਰੁਪਏ ਅਤੇ ਚੇਨਈ ਵਿਚ 73 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ਵਿਚ ਇਕ ਲੀਟਰ ਡੀਜ਼ਲ ਦੀ ਕੀਮਤ 6 ਪੈਸੇ ਵਧ ਕੇ 65.62 ਰੁਪਏ, ਮੁੰਬਈ ਵਿਚ 6 ਪੈਸੇ ਵਧ ਕੇ 68.71 ਰੁਪਏ, ਕੋਲਕਾਤਾ ਵਿਚ 6 ਪੈਸੇ ਵਧ ਕੇ 67.40 ਰੁਪਏ ਅਤੇ ਚੇਨਈ ਵਿਚ 7 ਪੈਸੇ ਵਧ ਕੇ 69.32 ਰੁਪਏ ਪ੍ਰਤੀ ਲੀਟਰ ਹੈ।

DieselDiesel

ਨੋਏਡਾ ਵਿਚ ਇਕ ਲੀਟਰ ਪਟਰੌਲ ਦੀ ਕੀਮਤ 4 ਪੈਸੇ ਵਧ ਕੇ 70.25 ਰੁਪਏ ਅਤੇ ਡੀਜ਼ਲ ਦੀ ਕੀਮਤ 5 ਪੈਸੇ ਵਧ ਕੇ 64.85 ਰੁਪਏ ਪ੍ਰਤੀ ਲੀਟਰ ਹੈ। ਗੁਰੂਗਰਾਮ ਦੀ ਗੱਲ ਕਰੀਏ ਤਾਂ ਇਕ ਲੀਟਰ ਪਟਰੌਲ ਦੀ ਕੀਮਤ 4 ਪੈਸੇ ਵਧ ਕੇ 71.26 ਰੁਪਏ ਅਤੇ ਡੀਜ਼ਲ ਦੀ ਕੀਮਤ 5 ਪੈਸੇ ਵਧ ਕੇ 65.44 ਰੁਪਏ ਹੈ। ਨਵੀਂ ਕੀਮਤ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੀ ਹੈ। 

Advertisement

 

Advertisement
Advertisement