
ਕਸ਼ਮੀਰ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲਾ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਐਤਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਬੰਦ ਰਿਹਾ.....
ਬਨਿਹਾਲ/ਜੰਮੂ/ਸ਼ਿਮਲਾ : ਕਸ਼ਮੀਰ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲਾ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਐਤਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਬੰਦ ਰਿਹਾ। ਵੱਖ ਵੱਖ ਜਗ੍ਹਾ 'ਤੇ ਨਵੇਂ ਖਿਸਕਾਅ ਕਾਰਨ ਮੁਰੰਮਤ ਦੇ ਕੰਮ ਵਿਚ ਰੁਕਾਵਟ ਆਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਰਾਜਮਾਰਗ 'ਤੇ ਮਲਬਾ ਹਟਾਉਣ ਦੀ ਮੁਹਿੰਮ ਦੀ ਸਮੀਖਿਆ ਮਗਰੋਂ ਰਾਜਮਾਰਗ 'ਤੇ ਆਵਾਜਾਈ ਨੂੰ ਮਨਜ਼ੂਰੀ ਦੇਣ 'ਤੇ ਫ਼ੇਸਲਾ ਲਿਆ ਜਾਏਗਾ। ਵੱਡੀ ਮਾਤਰਾ ਬਰਫ਼ਬਾਰੀ ਅਤੇ ਮੁਹਲੇਧਾਰ ਵਰਖਾ ਮਗਰੋਂ ਬੁਧਵਾਰ ਨੂੰ ਰਾਜਮਾਰਗ 'ਤੇ ਆਵਾਜਾਈ ਬੰਦ ਕਰ ਦਿਤੀ ਗਹੀ ਸੀ।
ਬਰਫ਼ਬਾਰੀ ਅਤੇ ਮੀਂਹ ਨਾਲ ਵੱਖ ਵੱਖ ਜਗ੍ਹਾ ਖ਼ਾਸ ਤੌਰ 'ਤੇ ਜਵਾਹਰ ਸੁਰੰਗ ਸਣੇ ਕਾਜੀਗੁੰਡ/ਬਨਿਹਾਲ/ਰਾਮਬਨ ਵਿਚਕਾਰ ਜ਼ਮੀਨ ਖਿਸਕੀ ਅਤੇ ਬਰਫ਼ਬਾਰੀ ਹੋਈ। ਰਾਮਬਨ ਦੇ ਪੁਲਿਸ ਸੁਪਰਇਨਟੈਂਡੈਂਟ (ਆਵਾਜਾਈ) ਸੁਰੇਸ਼ ਸ਼ਰਮਾ ਨੇ ਦਸਿਆ, ''ਸਨਿਚਰਵਾਰ ਨੂੰ ਜ਼ਬਰਦਸਤ ਠੰਡ ਅਤੇ ਲਗਾਤਾਰ ਚਟਾਨਾਂ ਅਤੇ ਪੱਧਰਾਂ ਦੇ ਡਿੱਗਣ ਦੇ ਬਾਵਜੂਦ ਮਲਬਾ ਹਟਾ ਦਿਤਾ ਗਿਆ ਪਰ ਸਾਰੀ ਰਾਤ ਕੇਲਾ ਮੋੜ, ਬੈਟਰੀ ਚਸ਼ਮਾ, ਦਿਗਡੋਲੇ, ਪੰਥੀਆਲ, ਖ਼ੂਨੀ ਨਾਲਾ 'ਚ ਤਾਜ਼ਾ ਜ਼ਮੀਨ ਖਿਸਕਣ ਕਾਰਨ ਇਕ ਵਾਰ ਫਿਰ ਸੜਕ ਆਵਾਜਾਈ ਪ੍ਰਭਾਵਤ ਹੋ ਗਈ ਹੈ।'' ਉਨ੍ਹਾਂ ਦਸਿਆ ਕਿ ਪੰਥੀਆਲ 'ਚ ਲਗਾਤਾਰ ਚੱਟਾਨਾਂ ਤੋਂ ਪੱਥਰ ਡਿੱਗਣ
ਅਤੇ ਬਰਫ਼ਬਾਰੀ ਵਾਲੇ ਇਲਾਕਿਆਂ ਵਿਚ ਠੰਗ ਸਫ਼ਾਈ ਮੁਹਿੰਮ ਵਿਚ ਲੱਗੀਆਂ ਏਜੰਸੀਆਂ ਲਈ ਵੱਡੀ ਚੁਨੌਤੀ ਹੈ। ਪ੍ਰਭਾਵਤ ਇਲਾਕਿਆਂ ਵਿਚ ਨਰੀਖ਼ਣ ਕਰਨ ਵਾਲੇ ਸ਼ਰਮਾ ਨੇ ਦਸਿਆ ਕਿ ਜਵਾਹਰ ਸੁਰੰਗ ਸਣੇ ਇਲਾਕੇ ਵਿਚ ਬਰਫ਼ ਹਟਾਉਣ ਦੀ ਮੁਹਿੰਮ ਲੱਗਭਗ ਪੂਰੀ ਹੋ ਗਈ ਹੈ। ਰਾਜਮਾਰਗ ਬੰਦ ਹੋਣ ਕਾਰਨ ਭਾਰਤੀ ਹਵਾਈ ਸੈਨਾ ਨੇ ਸੀ17 ਗਲੋਬਮਾਸਟਰ ਦੀ ਵਿਸ਼ੇਸ਼ ਉਡਾਣ ਸ਼ੁਰੂ ਕੀਤੀ ਅਤੇ ਜੰਮੂ ਅਤੇ ਸ੍ਰੀਨਗਰ ਵਿਚਕਾਰ ਸ਼ੁਕਰਵਾਰ ਅਤੇ ਸਨਿਚਰਵਾਰ ਨੂੰ ਗ੍ਰੈਜੁਏਟ ਐਪਟੀਟਿਊਡ ਟੈਸਟ ਇਨ ਇਨਜਿੰਨਰਿੰਗ (ਗੇਟ) ਦੇ 319 ਉਮੀਦਵਾਰਾਂ ਸਣੇ 538 ਲੋਕਾਂ ਨੂੰ ਕੱਢਿਆ ਗਿਆ।
ਇਸ ਦੌਰਾਨ ਜੰਮੂ ਵਿਚ ਘੱਟੋ ਘੱਟ ਤਾਪਮਾਨ ਥੋੜਾ ਵੱਧਿਆ ਹਾਲਾਂਕਿ ਇਲਾਕੇ ਵਿਚ ਬਰਫ਼ਬਾਰੀ ਵਾਲੇ ਇਲਾਕਿਆਂ ਵਿਚ ਤਾਪਮਾਨ ਹੁਣ ਵੀ ਸਿਫ਼ਰ ਤੋਂ ਘੱਟ ਹੈ।
ਮੌਸਮ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਜੰਮੂ ਸ਼ਹਿਰ 'ਚ ਰਾਤ ਦਾ ਤਾਪਮਾਨ ਤਿੰਨ ਡਿਗਰੀ ਤਕ ਵੱਧ ਕੇ 7.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬੁਲਾਰੇ ਨੇ ਦਸਿਆ ਕਿ ਰਿਆਸੀ ਜ਼ਿਲ੍ਹੇ ਵਿਚ ਪ੍ਰਸਿੱਧ ਵੈਸ਼ਣੂ ਦੇਵੀ ਮੰਦਰ ਦੇ ਬੇਸ ਕੈਂਪ ਕਟਰਾ ਵਿਚ ਘੱਟ ਤੋਂ ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ 12 ਫ਼ਰਵਰੀ ਤੋਂ 15 ਫ਼ਰਵਰੀ ਦੋਰਾਨ ਮੱਥ ਅਤੇ ਉਚਾਈ ਵਾਲੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਅਤੇ ਮੀਂਹ ਪੈਣ ਅਤੇ ਜ਼ਮੀਨੀ ਇਲਾਕਿਆਂ ਵਿਚ ਥੋੜੀ ਵਰਖਾ ਹੋਣ ਦਾ ਅਨੁਮਾਨ ਲਗਾਇਆ ਹੈ। (ਪੀਟੀਆਈ)